ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਜਿੰਦਰ ਸਿੰਘ ਜੀ ਦਾ ਹੋਇਆ ਦੇਹਾਂਤ
ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ ,ਧਾਰਮਿਕ, ਸੰਗੀਤ, ਖੇਡ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। covid-19 ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਲੋਕਾਂ ਦੀ ਜਾਨ ਗਈ ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਵੀ ਇਸ ਮਹਾਮਾਰੀ ਦਾ ਸ਼ਿ -ਕਾ- ਰ ਹੋ ਗਏ ਸਨ।
ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਦੀ ਖਬਰ ਨੂੰ ਹਾਲੇ ਤੱਕ ਲੋਕ ਭੁਲੇ ਵੀ ਨਹੀਂ ਸਨ ਕਿ ਹੁਣ ਇਕ ਹੋਰ ਸ਼੍ਰੀ ਹਰਿਮੰਦਰ ਸਾਹਿਬ ਤੋਂ ਖਬਰ ਸਭ ਦੇ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸੁਖਜਿੰਦਰ ਸਿੰਘ ਜੀ ਦੀ ਅੱਜ ਸਵੇਰੇ ਕਰੀਬ 7 ਵਜੇ ਦਿਹਾਂਤ ਹੋ ਜਾਣ ਦੀ ਦੁੱਖਦਾਈ ਸਮਾਚਾਰ ਸਾਹਮਣੇ ਆਇਆ ਹੈ। ਇਸੇ ਸਾਲ ਅਪ੍ਰੈਲ ਦੇ ਵਿੱਚ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੋਈ ਸੀ, ਤੇ ਹੁਣ ਗ੍ਰੰਥੀ ਸੁਖਜਿੰਦਰ ਸਿੰਘ ਨਹੀਂ ਰਹੇ, ਛੇ ਮਹੀਨੇ ਦੇ ਵਿਚ ਦੂਸਰੀ ਮੌਤ ਹੈ ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿਚੋਂ ਆਈ ,ਇਸ ਖਬਰ ਨੂੰ ਸੁਣ ਕੇ ਸਭ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਮੌਤ ਦੀ ਖਬਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸਦੇ ਨਾਲ ਹੀ ਹੋਰ ਜਥੇਬੰਦੀਆਂ ਵੱਲੋਂ ਅਤੇ ਸਾਰੀ ਸਿੱਖ ਸੰਗਤ ਵੱਲੋਂ ਵੀ ਗ੍ਰੰਥੀ ਸੁਖਜਿੰਦਰ ਸਿੰਘ ਦੀ ਮੌਤ ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਗਿਆ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ , ਤੇ ਹੁਣ ਗ੍ਰੰਥੀ ਸੁਖਜਿੰਦਰ ਸਿੰਘ ਦੀ ਕਮੀ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਗ੍ਰੰਥੀ ਸੁਖਜਿੰਦਰ ਸਿੰਘ ਕਾਫੀ ਲੰਮੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …