ਆਈ ਤਾਜਾ ਵੱਡੀ ਖਬਰ
ਪੂਰੇ ਵਿਸ਼ਵ ਭਰ ਦੇ ਵਿੱਚ ਫੈਲ ਚੁੱਕੀ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਦੀ ਘੜੀ ਵਿਚ ਇਸ ਦਾ ਕੋਈ ਵੀ ਪੁਖਤਾ ਹੱਲ ਦੇਖਣ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ। ਪਰ ਹੁਣ ਤੱਕ ਅਜ਼ਮਾਇਆ ਗਿਆ ਇਸ ਦਾ ਇੱਕ ਹੱਲ ਲਾਕਡਾਊਨ ਹੀ ਰਿਹਾ ਹੈ। ਇਸ ਨਾਲ ਭਾਵੇਂ ਕੁਝ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਪਰ ਫਿਰ ਵੀ ਕੁਝ ਹੱਦ ਤੱਕ ਕੋਰੋਨਾ ਤੋਂ ਬਚਾਅ ਹੋ ਰਿਹਾ ਹੈ। ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਨਵੇਂ ਐਲਾਨ ਵੀ ਕੀਤੇ ਜਾ ਰਹੇ ਹਨ।
ਤਾਂ ਜੋ ਇਸ ਸੰਸਾਰ ਦੇ ਵਿਚ ਬਣੀ ਹੋਈ ਗਤੀ ਨੂੰ ਕਾਇਮ ਰੱਖਿਆ ਜਾ ਸਕੇ। ਆਵਾਜਾਈ ਦੇ ਮਾਧਿਅਮ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਕਈ ਨਵੇਂ ਫੈਸਲੇ ਲਏ ਜਾ ਰਹੇ ਹਨ। ਇਕ ਅਜਿਹਾ ਹੀ ਫੈਸਲਾ ਪ੍ਰਾਈਵੇਟ ਕੰਪਨੀ ਗੋ ਏਅਰ ਦੀ ਏਅਰਲਾਈਨ ਵੱਲੋਂ ਲਿਆ ਗਿਆ ਹੈ ਜਿਸ ਤਹਿਤ ਹੁਣ ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਕੌਮੀ ਰਾਜਧਾਨੀ ਦਿੱਲੀ ਵਾਸਤੇ ਅਗਲੇ ਕੁਝ ਦਿਨਾਂ ਦੌਰਾਨ ਇਕ ਨਵੀਂ ਫਲਾਈਟ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਨਵੀਂ ਫਲਾਈਟ ਦੇ ਕਾਰਨ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਦਿੱਲੀ ਵਾਸਤੇ 9 ਹਵਾਈ ਉਡਾਨਾਂ ਚਲਾਈਆਂ ਜਾਣਗੀਆਂ।
ਏਅਰਪੋਰਟ ਦੇ ਕੁਝ ਖਾਸ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਏਅਰਲਾਈਨ ਕੰਪਨੀ ਗੋ ਏਅਰ ਆਪਣੀ ਇਸ ਨਵੀਂ ਸੇਵਾ ਨੂੰ 28 ਮਾਰਚ ਤੋਂ ਸ਼ੁਰੂ ਕਰ ਸਕਦੀ ਹੈ। ਇਨ੍ਹਾਂ ਨਵੀਆਂ ਉਡਾਨਾਂ ਵਾਸਤੇ ਕੰਪਨੀ ਵੱਲੋਂ ਆਪਣੀ ਵੈੱਬਸਾਈਟ ਉੱਪਰ ਜਾਣਕਾਰੀ ਮੁਹੱਈਆ ਕਰ ਦਿੱਤੀ ਹੈ ਅਤੇ ਇਸ ਸਬੰਧੀ ਬੁਕਿੰਗ ਵੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਹੁਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ 15 ਤੋਂ 16 ਘਰੇਲੂ ਉਡਾਨਾਂ ਚੱਲਦੀਆਂ ਹਨ।
ਜਿਨ੍ਹਾਂ ਵਿਚੋਂ 8 ਉਡਾਨਾਂ ਅੰਮ੍ਰਿਤਸਰ ਦੇ ਇਸ ਏਅਰਪੋਰਟ ਤੋਂ ਚੱਲ ਕੇ ਕੌਮਾਂਤਰੀ ਰਾਜਧਾਨੀ ਦਿੱਲੀ ਵਿਖੇ ਉਤਰਦੀਆਂ ਹਨ। ਇਹਨਾਂ ਨਵੀਆਂ ਉਡਾਨਾਂ ਦੀ ਸ਼ੁਰੂਆਤ ਨਾਲ ਮੁਸਾਫ਼ਰਾਂ ਨੂੰ ਰਾਹਤ ਮਿਲ ਸਕਦੀ ਹੈ। ਉੱਥੇ ਹੀ ਸਿਵਲ ਐਵੀਏਸ਼ਨ ਮੰਤਰਾਲੇ ਵੱਲੋਂ ਕੋਰੋਨਾ ਦੀ ਵੱਧਦੀ ਹੋਈ ਮਾਰ ਨੂੰ ਦੇਖਦੇ ਹੋਏ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਸ ਤਹਿਤ ਏਅਰਪੋਰਟ ਅਤੇ ਹਵਾਈ ਜਹਾਜ਼ ਦੇ ਅੰਦਰ ਮਾਸਕ ਲਗਾਏ ਰੱਖਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …