ਆਈ ਤਾਜਾ ਵੱਡੀ ਖਬਰ
ਦੱਸ ਦਈਏ ਕਿ ਕਰੋਨਾ ਕਾਲ ਦੌਰਾਨ ਜਿਥੇ ਬਹੁਤ ਸਾਰੇ ਰਾਜਾਂ ਵਿਚ ਆਪਣੇ-ਆਪਣੇ ਸੂਬੇ ਵਿਚ ਲੌਕਡਾਉਨ ਕੀਤਾ ਗਿਆ ਸੀ ਉਥੇ ਹੀ ਬਹੁਤ ਸਾਰੇ ਦੇਸ਼ਾ ਵਿਚ ਅੰਤਰਰਾਸ਼ਟਰੀ ਯਾਤਰੀਆ ਦੇ ਆਉਣ ਜਾਣ ਉਤੇ ਪਾਬੰਧੀ ਲਗਾਈ ਗਈ ਸੀ। ਪਰ ਕੁਝ ਦੇਸ਼ਾ ਵੱਲੋ ਕਰੋਨਾ ਵਾਇਰਸ ਦੇ ਮਾਮਲੇ ਘੱਟਣ ਨਾਲ ਇਨ੍ਹਾਂ ਪਾਬੰਧੀਆ ਨੂੰ ਹਟਾ ਦਿੱਤਾ ਸੀ ਉਥੇ ਹੀ ਕੁਝ ਦੇਸਾਂ ਤੋ ਇਨ੍ਹਾਂ ਪਾਬੰਧੀਆ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆ ਦਿੱਕਤਾ ਦਾ ਸਾਹਮਣਾ ਯਾਤਰੀਆ ਨੂੰ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੁਣ ਅੰਤਰ-ਰਾਸ਼ਟਰੀ ਫਲਾਇਟਾਂ ਪ੍ਰਤੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਲਈ ਜੇਕਰ ਤੁਸੀ ਇਨ੍ਹਾਂ ਦੇਸ਼ਾ ਤੋ ਯਾਤਰਾ ਕਰਨੀ ਚਾਹੁੰਦੇ ਹੋ ਤਾ ਪਹਿਲਾ ਇਹ ਖਬਰ ਜਰੂਰ ਪੜ੍ਹ ਲਵੋ।
ਦਰਅਸਲ ਹੁਣ ਇਹ ਵੱਡੀ ਖਬਰ ਅੰਤਰ-ਰਾਸ਼ਟਰੀ ਫਲਾਈਟਾਂ ਸੰਬੰਧੀ ਸਾਹਮਣੇ ਆ ਰਹੀ ਹੈ ਕਿ ਹੁਣ ਭਾਰਤੀ ਉਡਾਣਾਂ ਉਤੇ ਲਗਾਈ ਪਾਬੰਦੀ ਦੀ ਮਿਆਦ ਨੂੰ ਵਧਾਇਆ ਗਿਆ ਹੈ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਸੰਬੰਧੀ ਫੈਸਲਾਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵੱਲੋ ਲਿਆ ਗਿਆ ਹੈ। ਦੱਸ ਦਈਏ ਕਿ ਦੁਬਈ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸਰਕਾਰ ਵੱਲੋ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋ ਅੰਤਰਰਾਸ਼ਟਰੀ ਉਡਾਣਾਂ ਉਤੇ ਪਾਬੰਦੀ ਦੀ ਮਿਆਦ ਵਧਾਈ ਗਈ ਹੈ।
ਜਾਣਕਾਰੀ ਦੇ ਅਨੁਸਾਰ ਹੁਣ ਇਹ ਪਾਬੰਧੀਆਂ ਹੁਣ 28 ਜੁਲਾਈ ਤੱਕ ਵਧਾਈਆ ਗਈਆ ਹਨ। ਦੱਸ ਦਈਏ ਕਿ ਬੀਤੇ ਦਿਨੀਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਏਅਰਲਾਈਨ ਵੱਲੋ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ ਜਿਸ ਵਿਚ ਇਹ ਕਿਹਾ ਹੈ ਕਿ ਜਿਹੜੇ ਯਾਤਰੀਆਂ ਵੱਲੋਂ ਤਕਰੀਬਨ 14 ਦਿਨਾਂ ਦੌਰਾਨ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀ ਕੀਤੀ ਹੋਵੇ ਤਾ ਉਨ੍ਹਾਂ ਯਾਤਰੀਆ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਇਸ ਤੋ ਇਲਾਵਾ ਉਨ੍ਹਾਂ ਕਿਹਾ ਸੀ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਨਾਗਰਿਕਾਂ ਸਮੇ ਗੋਲਡਨ ਵੀਜ਼ਾ ਧਾਰਕਾਂ ਅਤੇ ਹੋਰ ਰਾਜਨੀਤਕ ਮਿਸ਼ਨ ਦੇ ਮੈਂਬਰਾਂ ਨੂੰ ਕਰੋਨਾ ਵਾਇਰਸ ਦੇ ਕਾਲ ਦੌਰਾਨ ਕੋਵਿਡ ਪ੍ਰੋਟੋਕਾਲ ਤੋਂ ਛੋਟ ਦਿੱਤੀ ਜਾ ਰਹੀ ਹੈ। ਪਰ ਦੂਜੇ ਯਾਤਰੀਆ ਉਤੇ ਇਹ ਪਾਬੰਧੀ ਲਾਗੂ ਹੋਣ ਗਈਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …