ਆਈ ਤਾਜਾ ਵੱਡੀ ਖਬਰ
ਦੁਨੀਆਂ ਤੇ ਵੈਸ਼ਵਿਕ ਮਹਾਂਮਾਰੀ ਦੀ ਮਾਰ ਨੇ, ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ | ਇਸ ਕੋਰੋਨਾ ਵਾਇਰਸ ਦੇ ਚਲਦੇ ਕਈ ਥਾਵਾਂ ਨੂੰ ਪੂਰਨ ਤੋਰ ਉੱਤੇ ਬੰਦ ਕਰ ਦਿੱਤਾ ਗਿਆ | ਲਗਾਤਾਰ ਵੱਧ ਰਹੇ ਮਾਮਲੇ ਜਿੱਥੇ ਚਿੰ-ਤਾ ਦਾ ਵਿਸ਼ਾ ਹਨ ,ਉਥੇ ਹੀ ਇਸਨੇ ਲੋਕਾਂ ਦੇ ਉੱਤੇ ਗਹਿਰਾ ਪ੍ਰਭਾਵ ਪਾਇਆ ਹੈ | ਵਾਇਰਸ ਦੇ ਚਲਦੇ ਕਈ ਤਿਉਹਾਰ ਫੀਕੇ ਨਜ਼ਰ ਆਏ ਹਨ ਅਤੇ ਲੋਕਾਂ ਨੂੰ ਪਾਬੰਦੀਆਂ ਦੇ ਵਿਚ ਤਿਉਹਾਰ ਨੂੰ ਮਨਾਉਣਾ ਪਿਆ ਹੈ | ਹੁਣ ਨਰਾਤਿਆਂ ਨਾਲ ਜੁੜੀ ਹੋਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿੱਥੇ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਨੂੰ ਲੈਕੇ ਇਕ ਵੱਡਾ ਐਲਾਨ ਹੋ ਗਿਆ ਹੈ |
ਜਿਕਰਯੋਗ ਹੈ ਕਿ ਕਲ੍ਹ ਤੋਂ ਨਰਾਤੇ ਸ਼ੁਰੂ ਹੋਣ ਜਾ ਰਹੇ ਹਨ, ਨਰਾਤੇ ਸ਼ੁਰੂ ਹੋਣ ਦੇ ਨਾਲ ਸ਼ਰਧਾਲੂਆਂ ਵਿਚ ਕਾਫੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ | ਇਸੇ ਦੌਰਾਨ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਨਾਲ ਜੁੜੀ ਹੋਈ ਇਸ ਸਮੇ ਦੀ ਇਹ, ਇਕ ਅਹਿਮ ਜਾਣਕਾਰੀ ਵਾਲੀ ਖ਼ਬਰ ਸਾਹਮਣੇ ਆਈ ਹੈ | 13 ਤੋਂ 21 ਅਪ੍ਰੈਲ ਤਕ ਹੋਣ ਜਾ ਰਹੇ ਨਰਾਤਿਆਂ ਦੌਰਾਨ ਇਸ ਵਾਰ ਮੇਲੇ ਦੌਰਾਨ ਲੰਗਰ ਤੇ ਭੰਡਾਰੇ ਲਾਉਣ ਦੀ ਮਨਜ਼ੂਰੀ ਨਹੀਂ ਦਿਤੀ ਗਈ ਹੈ, ਇਸ ‘ਤੇ ਪਾਬੰਧੀ ਲਗਾਈ ਹੈ ਅਤੇ ਇਸਦੇ ਪਿੱਛੇ ਕੋਰੋਨਾ ਵਾਇਰਸ ਨੂੰ ਦੱਸਿਆ ਗਿਆ ਹੈ |
ਇਸਦੇ ਨਾਲ ਹੀ ਕੁਝ ਹੋਰ ਚੀਜਾਂ ਉਤੇ ਵੀ ਮਨਾਹੀ ਹੈ, ਜਿਵੇਂ ਕਿ ਸ਼ਰਧਾਲੂਆਂ ਵਲੋਂ ਨਾਰੀਅਲ ਚੜ੍ਹਾਉਣ ਉਤੇ ਰੋਕ ਲਗਾਈ ਗਈ ਹੈ ਤੇ ਜ਼ਿਆਦਾਤਰ ਢੋਲ ਨਗਾੜੇ, ਲਾਊਡ ਸਪੀਕਰ ਤੇ ਚਿਮਟਾ ਆਦਿ ਵਜਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਦੂਜੇ ਪਾਸੇ ਸ਼ਰਧਾਲੂਆਂ ਲਈ ਮੰਦਰ ਸਵੇਰੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਖੁਲ੍ਹਾ ਰਹੇਗਾ | ਇਸਦੇ ਨਾਲ ਹੀ ਮਾਲ ਵਾਹਕਾਂ ‘ਚ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ |
ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਨੇ ਮੇਲੇ ਨੂੰ ਸਫਲ ਬਣਾਉਣ ਲਈ ਪੂਰੀ ਯੋਜਨਾ ਨਾਲ ਵਿਚਾਰ ਵਟਾਂਦਰੇ ਕੀਤੇ ਹਨ , ਮੇਲੇ ਦੇ ਆਯੋਜਨ ਲਈ ਚਿੰਤਪੂਰਨੀ ਸਦਨ ‘ਚ ਬੈਠਕ ਦੀ ਪ੍ਰਧਾਨਗੀ ਉਨਾਂ ਵਲੋਂ ਕੀਤੀ ਗਈ ਹੈ ਜਿਸ ਵਿਚ ਇਹ ਫ਼ੈਂਸਲੇ ਲਏ ਗਏ ਹਨ | ਦਸਣਾ ਬਣਦਾ ਹੈ ਕਿ ਮੇਲੇ ਲਈ ਐੱਸਡੀਐੱਮ ਨੂੰ ਮੇਲਾ ਅਧਿਕਾਰੀ ਤੇ ਡੀਐੱਸਪੀ ਅਮਬ ਨੂੰ ਪੁਲਿਸ ਮੇਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਇਸਦੇ ਨਾਲ ਹੀ, 450 ਤੋਂ ਜ਼ਿਆਦਾ ਪੁਲਿਸ ਤੇ ਹੋਮਗਾਰਡ ਜਵਾਨ ਤਾਇਨਾਤ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ | ਲੋਕਾਂ ਨੂੰ ਵੀ ਪੂਰੀ ਸਾਵਧਾਨੀ ਨਾਲ ਮੇਲੇ ਵਿਚ ਪ੍ਰਵੇਸ਼ ਕਰਨ ਦੀ ਹਿਦਾਇਤ ਦਿਤੀ ਗਈ ਹੈ ਤਾਂ ਜੋਵਾਇਰਸ ਦਾ ਕੋਈ ਖ਼-ਤ-ਰਾ ਨਾ ਰਵੇ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …