ਆਈ ਤਾਜ਼ਾ ਵੱਡੀ ਖਬਰ
ਮੌਸਮ ਦੀ ਤਬਦੀਲੀ ਨਾਲ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਜਿਥੇ ਹੋਣ ਵਾਲੀ ਬਰਸਾਤ ਕਾਰਨ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਹੈ ਉਥੇ ਹੀ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਕਈ ਪਰਿਵਾਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਬਰਸਾਤ ਹੋਣ ਅਤੇ ਹੋਰ ਕਾਰਨ ਨਾਲ ਵੀ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਨੁਕਸਾਨ ਹੋਣ ਦੀਆਂ ਖਬਰ ਸਾਹਮਣੇ ਆ ਰਹੇ ਹਨ ਜਿੱਥੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ।
ਜਿੱਥੇ ਕਈ ਸੈਲਾਨੀ ਵੀ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋਏ ਹਨ। ਹੁਣ ਹਿਮਾਚਲ ਵਿੱਚ ਫਿਰ ਤੋਂ ਤਬਾਹੀ ਮਚੀ ਹੈ ਜਿੱਥੇ ਬੱਦਲ ਫਟਣ ਕਾਰਨ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਦੇ ਮਨਾਲੀ ਅਧੀਨ ਆਉਂਦੇ ਪਿੰਡ ਬਰੂਆ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ। ਜਿਸ ਸਮੇਂ ਬੱਦਲ ਫਟਣ ਕਾਰਨ ਅਚਾਨਕ ਪਿੰਡ ਵਿੱਚ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ। ਸੋਮਵਾਰ ਤੋ ਸ਼ੁਰੂ ਹੋਈ ਬਰਸਾਤ ਦਾ ਅਸਰ ਮੰਗਲਵਾਰ ਤੱਕ ਵੀ ਦੇਖਿਆ ਗਿਆ ਜਿੱਥੇ ਬੱਦਲ ਫਟਣ ਕਾਰਨ ਸਥਿਤੀ ਭਿਆਨਕ ਬਣ ਗਈ।
ਬੱਦਲ ਫਟਣ ਨਾਲ ਬਹੁਤ ਸਾਰੇ ਘਰ ਹੜ੍ਹ ਵਾਲੇ ਪਾਣੀ ਦੇ ਵਿੱਚ ਗਿਰ ਗਏ ਸਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਬਾਰੇ ਗੱਲਬਾਤ ਕਰਦੇ ਹੋਏ ਮਨਾਲੀ ਦੇ ਤਹਿਸੀਲਦਾਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਾਲ ਵਿਭਾਗ ਨੂੰ ਦਿੱਤੀ ਗਈ ਹੈ ਜਿਸ ਵੱਲੋਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਵੇਗਾ ਤੇ ਉਸਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਇਸ ਹੜ੍ਹ ਦੀ ਸਥਿਤੀ ਦੇ ਕਾਰਨ ਸੇਬਾਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
ਹੜ ਨਾਲ ਪ੍ਰਭਾਵਤ ਹੋਣ ਵਾਲੇ ਪਿੰਡ ਦੀ ਪੰਚਾਇਤ ਨੇ ਦੱਸਿਆ ਹੈ ਕਿ ਹੜ੍ਹ ਕਾਰਨ ਵਾਰਡ ਨੰਬਰ ਚਾਰ ਅਤੇ ਛੇ ਖਾਸ ਤੌਰ ਤੇ ਪ੍ਰਭਾਵਤ ਹੋਏ ਹਨ। ਬੱਦਲ ਫਟਣ ਕਾਰਨ ਆਏ ਇਸ ਹੜ੍ਹ ਵਿਚ ਅਜੇ ਤੱਕ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਸ ਪਿੰਡ ਦੇ ਲੋਕਾਂ ਵੱਲੋਂ ਡਰ ਦੇ ਸਾਏ ਹੇਠ ਆ ਗਏ ਹਨ। ਕਿਉਂਕਿ ਅੱਧੀ ਰਾਤ ਦੇ ਸਮੇਂ ਹੀ ਬੱਦਲ ਫਟਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …