Breaking News

ਹਵਾ ਚ ਉੱਡ ਰਹੇ ਜਹਾਜ ਦਾ ਅਚਾਨਕ ਈਂਧਣ ਖਤਮ ਹੋਣ ਕਾਰਨ ਹੋਇਆ ਕਰੈਸ਼, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਸਮੇਂ ਜਿਥੇ ਹਵਾਈ ਉਡਾਨਾਂ ਨੂੰ ਰੋਕ ਦਿੱਤੇ ਜਾਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਬਹੁਤ ਸਾਰੇ ਚੌਕਸੀ ਵਰਤਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਕਰੋਨਾ ਪਾਬੰਦੀਆਂ ਦੇ ਨਾਲ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਹਵਾਈ ਸਫਰ ਦੇ ਜ਼ਰੀਏ ਆਪਣੀ ਮੰਜਲ ਤੱਕ ਜਲਦੀ ਪਹੁੰਚ ਕੀਤੀ ਜਾਂਦੀ ਹੈ ਉਥੇ ਹੀ ਇਸ ਸਫਰ ਦੇ ਦੌਰਾਨ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਹਨ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਵਾਪਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਹੁਣ ਹਵਾ ਵਿੱਚ ਉਡ ਰਹੇ ਜਹਾਜ ਵਿੱਚ ਅਚਾਨਕ ਹੀ ਈਧਣ ਖਤਮ ਹੋਣ ਕਾਰਨ ਜਹਾਜ਼ ਕਰੈਸ਼ ਹੋਇਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਿੰਨੀ ਪਲੈਨ ਓਰਲੈਂਡੋ ਸ਼ਹਿਰ ਦੇ ਵਿੱਚ ਉਸ ਸਮੇਂ ਕਰੈਸ਼ ਹੋ ਗਿਆ।

ਜਦੋਂ ਇਸ ਜਹਾਜ਼ ਵੱਲੋਂ ਉਡਾਣ ਭਰੀ ਗਈ ਸੀ। ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੇ ਅਸਮਾਨ ਵਿੱਚ ਉਡਾਣ ਭਰਦੇ ਹੀ ਇਸ ਦੇ ਈਂਧਣ ਤੇ ਖਤਮ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਵੀਡੀਓ ਵੀ ਇਕ ਕਾਰ ਚਾਲਕ ਵਲੋ ਬਣਾਈ ਗਈ ਹੈ। ਜਿੱਥੇ ਅਸਮਾਨ ਵਿੱਚ ਹਵਾ ਵਿੱਚੋ ਇਹ ਜਹਾਜ਼ ਗੋਤੇ ਖਾਂਦਾ ਨਜ਼ਰ ਆ ਰਿਹਾ ਹੈ। ਪਾਇਲਟ ਵੱਲੋਂ ਜਿੱਥੇ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਅਤੇ ਜਦੋਂ ਤੱਕ ਉਹ ਸੰਭਲਦਾ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗਣ ਲੱਗ ਪਿਆ ਅਤੇ ਕੁਝ ਕੀ ਸੈਕਿੰਡ ਦੇ ਵਿੱਚ ਇਹ ਜਹਾਜ਼ ਸੜਕ ਤੇ ਡਿੱਗ ਪਿਆ ਅਤੇ ਕ੍ਰੈਸ਼ ਹੋ ਗਿਆ।

ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਜਹਾਜ਼ ਦੇ ਕਰੈਸ਼ ਹੋਣ ਕਾਰਨ ਕੋਈ ਵੀ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਪਾਇਲਟ ਦੀ ਵੀ ਜਾਨ ਬਚ ਗਈ ਹੈ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਇਸ ਹਾਦਸੇ ਬਾਰੇ ਦਸਦੇ ਹੋਏ ਪਾਇਲਟ ਵੱਲੋਂ ਸਵੀਕਾਰ ਕੀਤਾ ਗਿਆ ਹੈ ਕਿ ਜਿੱਥੇ ਈਂਧਣ ਖਤਮ ਹੋ ਗਿਆ ਸੀ। ਉਥੇ ਹੀ ਖਰਾਬ ਰੇਡੀਓ ਨੂੰ ਠੀਕ ਕਰਨ ਲੱਗਾ ਤਾਂ ਉਸੇ ਸਮੇਂ ਜਹਾਜ਼ ਕਰੈਸ਼ ਹੋ ਗਿਆ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …