Breaking News

ਹਵਾਈ ਸਫ਼ਰ ਕਰਨ ਵਾਲਿਆਂ ਲਈ ਹੁਣ ਆ ਗਈ ਇੱਕ ਮਾੜੀ ਖਬਰ – ਦਿੱਲੀ ਤੋਂ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਜਿਸਦੇ ਕਾਰਨ ਦੇਸ਼ ਦੀ ਆਰਥਿਕ ਸਥਿਤੀ ਉਪਰ ਅਸਰ ਪਿਆ ਹੈ। ਜਿਸਦੇ ਚਲਦੇ ਹੋਏ ਹਵਾਈ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਲੋਕਾਂ ਨੂੰ ਆਉਣ-ਜਾਣ ਵਿਚ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰੋਨਾ ਕੇਸਾਂ ਨੂੰ ਦੇਖਦੇ ਹੋਏ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਕਰੋਨਾ ਕਾਰਨ ਹਵਾਈ ਕੰਪਨੀਆਂ ਨੂੰ ਭਾਰੀ ਮੰ- ਦੀ ਦਾ ਸਾਹਮਣਾ ਕਰਨਾ ਪਿਆ ਹੈ।

ਉੱਥੇ ਹੀ ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆ ਗਈ ਹੈ, ਜਿਸ ਦਾ ਦਿੱਲੀ ਤੋਂ ਐਲਾਨ ਹੋਇਆ ਹੈ। ਦੇਸ਼ ਅੰਦਰ ਕਰੋਨਾ ਦੇ ਚਲਦੇ ਹੋਏ ਪਹਿਲਾਂ ਹੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾਣ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਹੁਣ ਇੰਦਰਾ ਗਾਂਧੀ ਹਵਾਈ ਅੱਡੇ ਤੇ ਮੁਸਾਫ਼ਰਾਂ ਤੋਂ ਨਵਾਂ ਚਾਰਜ ਵਸੂਲਣਾ ਸ਼ੁਰੂ ਕੀਤਾ ਜਾ ਰਿਹਾ ਹੈ।

ਜਿਸ ਕਾਰਨ ਆਮ ਨਾਗਰਿਕਾਂ ਲਈ ਦਿੱਲੀ ਤੋਂ ਉਡਾਨ ਭਰਨਾ ਫਰਵਰੀ ਤੋਂ ਮਹਿੰਗਾ ਹੋ ਜਾਵੇਗਾ। ਇੰਨਾ ਹੀ ਨਹੀਂ ਇਸ ਤੋਂ ਬਿਨਾਂ ਕੋਰੋਨਾ ਕਾਰਨ ਹੋਏ ਨੁ-ਕ-ਸਾ- ਨ ਨੂੰ ਦੇਖਦੇ ਹੋਏ ਅਜੇ ਹੋਰ ਚਾਰਜ ਵੀ ਲਗ ਸਕਦਾ ਹੈ। ਹੁਣ ਏਅਰਪੋਰਟਸ ਇਕੋਨੋਮਿਕ ਰੈਗੂਲੇਟਰੀ ਅਥਾਰਟੀ ਨੇ 15 ਜਨਵਰੀ 2021 ਤੱਕ ਇਹ ਲਾਈਨਾਂ ਉਤੇ ਲਾਏ ਗਏ ਫਿਊਲ ਥਰੂਪੁੱਟ ਚਾਰਜ ਦੇ ਬਦਲੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ 1 ਫਰਵਰੀ ਤੋਂ 31 ਮਾਰਚ ਤੱਕ ਦਿੱਲੀ ਏਅਰਪੋਰਟ ਤੋ ਉਡਾਨ ਭਰਨ ਵਾਲੇ ਯਾਤਰੀ ਕੋਲੋਂ 65.98 ਰੁਪਏ ਦਾ ਚਾਰਜ ਵਸੂਲਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਚਾਰਜ ਉਪਰ ਟੈਕਸ ਵੀ ਵੱਖ ਤੋਂ ਦੇਣਾ ਪਵੇਗਾ। ਇਹ ਨਵਾਂ ਚਾਰਜ 1 ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2022 ਵਿਚ 53 ਰੁਪਏ,2023 ਵਿੱਚ 52.56 ਤੇ 2024 ਵਿੱਚ ਘਟਾ ਕੇ 51.97 ਰੁਪਏ ਹੋ ਜਾਵੇਗਾ। ਜਿਸ ਕਾਰਨ ਯਾਤਰੀਆਂ ਦਾ ਹਵਾਈ ਸਫਰ ਹੁਣ ਮਹਿੰਗਾ ਹੋ ਜਾਵੇਗਾ। ਏਸ ਤਰ੍ਹਾਂ ਹੀ ਘਰੇਲੂ ਅਤੇ ਕੌਮਾਂਤਰੀ ਮੁਸਾਫਰਾਂ ਕੋਲੋਂ ਵੀ 2024 ਵਿੱਚ 200 ਰੁਪਏ ਤੇ 300 ਰੁਪਏ ਵਾਧੂ ਚਾਰਜ ਵਸੂਲਣ ਦੀ ਇਜ਼ਾਜਤ ਵੀ ਮੰਗੀ ਗਈ ਹੈ। ਇਹ ਸਭ ਕੁਝ ਕਰੋਨਾ ਦੇ ਕਾਰਨ ਵਿੱਤੀ ਸ-ਮੱ-ਸਿ-ਆ ਨੂੰ ਵੇਖਦੇ ਹੋਏ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਏ. ਈ. ਆਰ. ਨੇ ਇਸ ਮੰਗ ਉਪਰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ ਦਿੱਤੀ ਤੇ ਇਸ ਬਾਰੇ ਗੱਲ ਬਾਤ ਮਾਰਚ 2022 ਤੋਂ ਬਾਦ ਕਰਨ ਲਈ ਕਿਹਾ ਗਿਆ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …