ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਇਸ ਵਾਇਰਸ ਦੀ ਵਜ੍ਹਾ ਨਾਲ ਸਾਰੀ ਦੁਨੀਆਂ ਤੇ ਤਰਾਂ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ। ਤਕਰੀਬਨ ਦੁਨੀਆਂ ਦੇ ਹਰੇਕ ਮੁਲਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇੰਡੀਆ ਵਿਚ ਵੀ ਇਸ ਵਾਇਰਸ ਦੇ ਪਸਾਰ ਨੂੰ ਰੋਕਣ ਦੇ ਲਈ ਕਈ ਤਰਾਂ ਦੀਆਂ ਪਾਬੰਦੀਆਂ ਜਾਰੀ ਹਨ ਪਰ ਹੁਣ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਢਿਲਾਂ ਦਿਤੀਆਂ ਜਾ ਰਹੀਆਂ ਹਨ। ਹੁਣ ਇੱਕ ਹੋਰ ਚੰਗੀ ਖਬਰ ਜਹਾਜ ਚ ਸਫ਼ਰ ਕਰਨ ਵਾਲਿਆਂ ਦੇ ਲਈ ਆ ਰਹੀ ਹੈ।
ਹਵਾਈ ਯਾਤਰੀਆਂ ਲਈ ਸਿਰਫ਼ ਇਕ ਚੈੱਕਇਨ ਬੈਗੇਜ ਅਤੇ ਇਕ ਹੈਂਡਬੈਗੇਜ ਦੀ ਹੱਦ ਖ਼ਤਮ ਕਰ ਦਿੱਤੀ ਹੈ। ਪੂਰਨਪਾਬੰਦੀ ਦੇ ਬਾਅਦ 25 ਮਈ ਤੋਂ ਘਰੇਲੂ ਹਵਾਈ ਸੇਵਾ ਦੁਬਾਰਾ ਸ਼ੁਰੂ ਹੋਣ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪ੍ਰਤੀ ਯਾਤਰੀ ਸਿਰਫ ਇਕ ਚੈੱਕਇਨ ਬੈਗੇਜ ਅਤੇ ਇਕ ਹੈਂਡਬੈਗ ਦੀ ਹੀ ਆਗਿਆ ਦਿੱਤੀ ਸੀ। ਆਪਣੇ ਇਸ ਆਦੇਸ਼ ਵਿਚ ਸੋਧ ਕਰਦਿਆਂ ਹੁਣ ਮੰਤਰਾਲੇ ਨੇ ਕਿਹਾ ਹੈ , ‘ਬੈਗੇਜ ਦੀ ਸੀਮਾ ਹੁਣ ਹਵਾਈ ਸੇਵਾ ਕੰਪਨੀ ਦੀ ਪਾਲਸੀ ਦੇ ਹਿਸਾਬ ਨਾਲ ਹੋਵੇਗੀ’। ਇਸ ਤੋਂ ਪਹਿਲਾਂ 21 ਮਈ ਨੂੰ ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਯਾਤਰੀ ਸਿਰਫ ਇਕ ਚੈੱਕਇਨ ਬੈਗੇਜ ਅਤੇ ਹੈਂਡਬੈਗ ਹੀ ਲੈ ਕੇ ਜਾ ਸਕਦੇ ਹਨ।
ਸਟੇਕਹੋਲਡਰ ਤੋਂ ਮਿਲੇ ਫੀਡਬੈਕ ਦੇ ਬਾਅਦ ਆਦੇਸ਼ ਜਾਰੀ
ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਚੈੱਕ-ਇਨ ਬੈਗੇਜ ਨਾਲ ਸੰਬੰਧਿਤ ਵਿਸ਼ੇ ਦੀ ਸਮੀਖਿਆ ਕੀਤੀ ਗਈ ਹੈ। ਇਸ ਵਿਚ ਹਿੱਸੇਦਾਰਾਂ ਵਲੋਂ ਪ੍ਰਾਪਤ ਕੀਤੇ ਗਏ ਫੀਡਬੈਕ/ਇਨਪੁਟ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਵਰਤਮਾਨ ਸਮੇਂ ਵਿਚ ਹਵਾਈ ਕੰਪਨੀਆਂ ਨੂੰ ਆਦੇਸ਼ ਹੈ ਕਿ ਉਹ ਕੋਰੋਨਾ ਕਾਲ ਤੋਂ ਪਹਿਲਾਂ ਕੁੱਲ ਫਲਾਈਟਸ ਦੀ ਸੰਖਿਆ ਦਾ 60 ਫ਼ੀਸਦੀ ਹੀ ਆਪਰੇਟ ਕਰਨਗੀਆਂ।
ਕੋਰੋਨਾ ਆਫ਼ਤ ਤੋਂ ਪਹਿਲਾਂ ਬੈਗੇਜ ਨੂੰ ਲੈ ਕੇ ਕੀ ਸਨ ਨਿਯਮ
ਮੰਤਰਾਲੇ ਦੇ ਆਦੇਸ਼ ਦੇ ਬਾਅਦ, ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਹਵਾਬਾਜ਼ੀ ਵੀ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕਰੇਗੀ. ਭਾਰਤ ਵਿਚ ਘਰੇਲੂ ਏਅਰਲਾਈਨਾਂ ਵਿਚ 15 ਕਿਲੋਗ੍ਰਾਮ ਤਕ ਦੇ ਸਮਾਨ ਲੈ ਕੇ ਜਾਣ ਲਈ ਕੋਈ ਚਾਰਜ ਨਹੀਂ ਹੈ। ਜੇ ਕੋਈ ਇਸ ਤੋਂ ਵੱਧ ਲੈ ਕੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਵਾਧੂ ਪੈਸੇ ਦੇਣੇ ਪੈਂਦੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …