ਕੱਪੜੇ ਸੁਕਾਉਣ ਤੋਂ ਪਹਿਲਾ ਮਸ਼ੀਨ ਵਿੱਚ ਬਰਫ਼ ਦੇ 3 ਟੁਕੜੇ ਪਾਉਂਦੀ ਸੀ ਔਰਤ
ਇੱਕ ਔਰਤ ਨੇ ਬੀਤੇ ਦਿਨੀ ਆਪਣੇ ਗੁਆਂਢੀ ਨਾਲ ਜੁੜੀ ਇੱਕ ਘਟਨਾ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਸਟੇਲਾ ਨਾਮ ਦੀ ਔਰਤ ਨੇ ਦੱਸਿਆ ਕਿ ਉਸਦੀ ਗੁਆਂਢਣ ਇਕ ਦਿਨ ਵਾਸ਼ ਏਰੀਆ ਵਿਚ ਵਾਸ਼ਿੰਗ ਮਸ਼ੀਨ ਵਿਚ ਕੱਪੜੇ ਧੋ ਰਹੀ ਸੀ। ਫਿਰ ਕੱਪੜੇ ਸੁਕਾਉਣ ਦੇ ਲਈ ਉਸਨੇ ਡ੍ਰਾਇਅਰ ਵਿਚ ਕੱਪੜਿਆਂ ਦੇ ਨਾਲ ਬਰਫ ਦੇ ਤਿੰਨ ਟੁਕੜੇ ਵੀ ਪਾ ਦਿੱਤੇ। ਗੁਆਂਢੀ ਨੂੰ ਇਹ ਗੱਲ ਉਸ ਵੇਲੇ ਉਸ ਔਰਤ ਦੀ ਸਮਝ ਨਹੀਂ ਆਈ।
ਇਸਦੇ ਬਾਅਦ ਔਰਤ ਕਈ ਦਿਨਾਂ ਟੱਲ ਆਪਣੀ ਗੁਆਂਢਣ ਨੂੰ ਇਹ ਕੰਮ ਕਰਦੇ ਹੋਏ ਦੇਖਦੀ ਰਹੀ। ਫਿਰ ਇੱਕ ਉਸਨੇ ਇਸਦਾ ਕਾਰਨ ਪੁੱਛਿਆ ਤਾ ਉਸਦੀਆਂ ਗੱਲਾਂ ਸੁਣ ਕੇ ਯਕੀਨ ਨਹੀਂ ਹੋਇਆ। ਉਸ ਔਰਤ ਨੇ ਦੱਸਿਆ ਕਿ ਅਸੀਂ ਔਰਤਾਂ ਹਰ ਦਿਨ ਬਹੁਤ ਸਾਰੇ ਕੱਪੜੇ ਧੋਂਦੀਆਂ ਹਾਂ। ਇਸਦੇ ਬਾਅਦ ਉਹਨਾਂ ਨੂੰ ਸੁਕਾਉਂਦੇ ਹਾਂ ਅਤੇ ਫਿਰ ਉਹਨਾਂ ਨੂੰ ਪ੍ਰੈਸ ਕਰਕੇ ਅਲਮਾਰੀ ਵਿਚ ਰੱਖਦੇ ਹਾਂ। ਇਸ ਪੂਰੀ ਕਿਰਿਆ ਵਿਚ ਸਾਨੂੰ ਸਾਰਾ ਦਿਨ ਲੱਗ ਜਾਂਦਾ ਹੈ। ਪਰ ਇਹਨਾਂ ਬਰਫ ਦੇ ਟੁਕੜਿਆਂ ਨੇ ਉਸਦੀ ਪ੍ਰੇਸ਼ ਕਰਨ ਦੀ ਸਮੱਸਿਆ ਹੱਲ ਕਰ ਦਿੱਤੀ ਹੈ।
ਗੁਆਂਢੀ ਨੇ ਔਰਤ ਨੂੰ ਅੱਗੇ ਦੱਸਿਆ ਕਿ ਉਹ ਕੱਪੜੇ ਧੋਣ ਦੇ ਬਾਅਦ ਉਸਨੂੰ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ਵਿਚ ਸੁਕਾਉਣ ਦੇ ਬਾਅਦ ਉਸ ਵਿਚ ਬਹੁਤ ਸਾਰੇ ਵਲ ਰਹਿ ਜਾਂਦੇ ਹਨ। ਜਿਸਦੇ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਪੈਂਦਾ ਹੈ।ਪਰ ਬਰਫ ਪਾਉਣ ਕਾਰਨ ਉਹਨਾਂ ਵਿਚ ਵਲ ਨਹੀਂ ਪੈਂਦੇ ਹਨ ਅਤੇ ਉਹਨਾਂ ਨੂੰ ਪ੍ਰੈਸ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ।
ਔਰਤ ਨੇ ਦੱਸਿਆ ਕਿ ਡ੍ਰਾਇਰ ਵਿਚ ਸੁਕਾਉਣ ਦੇ ਨਾਲ ਕਪੜਿਆਂ ਵਿਚ ਕਾਫੀ ਸਾਰੀ ਬਰਫ਼ ਪਾ ਦੇਣੀ ਚਾਹੀਦੀ ਹੈ। ਜਦ ਡ੍ਰਾਇਰ ਤੋਂ ਗਰਮ ਹਵਾ ਨਿਕਲਦੀ ਹੈ ਤਾ ਬਰਫ ਤੇਜ਼ੀ ਨਾਲ ਪਿਘਲਦੀ ਹੈ। ਪਰ ਬਰਫ ਪਿਘਲਣ ਦੇ ਨਾਲ ਉਹ ਭਾਫ ਵੀ ਪੈਦਾ ਕਰਦੀ ਹੈ। ਸਟੀਮ ਦੇ ਕਾਰਨ ਨਾਲ ਕੱਪੜਿਆਂ ਵਿਚ ਪਏ ਵਲ ਜਾ ਸੁੰਘੜਨ ਆਪਣੇ ਆਪ ਠੀਕ ਹੋ ਜਾਂਦੀ ਹੈ ਅਤੇ ਕੱਪੜੇ ਸੁੱਕਣ ਦੇ ਬਾਅਦ ਵੀ ਬਿਨਾ ਵਲਾ ਦੇ ਬਾਹਰ ਨਿਕਲਦੇ ਹਨ।
ਉਹ ਇਸ ਹਾਲਤ ਵਿਚ ਹੁੰਦੇ ਹਨ ਕਿ ਉਹਨਾਂ ਨੂੰ ਪ੍ਰੈਸ ਕਰਨ ਦੀ ਲੋੜ ਹੀ ਨਹੀਂ ਹੁੰਦੀ। ਜਿਸ ਨਾਲ ਉਸਦਾ ਵਕਤ ਅਤੇ ਆਇਰਨ ਕਰਨ ਦਾ ਖਰਚਾ ਵੀ ਬਚਦਾ ਹੈ। ਜਿਸਦੇ ਬਾਅਦ ਉਹ ਔਰਤ ਬਹੁਤ ਖੁਸ਼ ਹੋਈ ਅਤੇ ਉਸਨੇ ਇਸ ਘਟਨਾ ਨੂੰ ਸਭ ਨਾਲ ਸ਼ੇਅਰ ਕੀਤਾ। ਤਾ ਜੋ ਹੋਰ ਵੀ ਇਸਦਾ ਫਾਇਦਾ ਲੈ ਸਕਣ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …