ਆਈ ਤਾਜਾ ਵੱਡੀ ਖਬਰ
ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ । ਇਸ ਥਾਂ ਤੇ ਹਰ ਰੋਜ਼ ਦੇਸ਼ ਦੁਨੀਆਂ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਲੋਕ ਆਉਂਦੇ ਹਨ ਤੇ ਨਤਮਸਤਕ ਹੋ ਕੇ ਜਾਂਦੇ ਹਨ । ਇਸ ਪਵਿੱਤਰ ਸਥਾਨ ਤੇ ਆ ਕੇ ਜੋ ਵੀ ਸੱਚੇ ਦਿਲੋਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਉਸ ਅਰਦਾਸ ਨੂੰ ਪ੍ਰਮਾਤਮਾ ਇੱਥੇ ਜ਼ਰੂਰ ਮਨਜ਼ੂਰ ਹੁੰਦੀ ਹੈ । ਹੁਣ ਤੱਕ ਤੁਸੀਂ ਇਸ ਧਰਤੀ ਉੱਤੇ ਬਹੁਤ ਸਾਰੇ ਕ੍ਰਿਸ਼ਮੇ ਵੇਖੇ ਹੋਣ ਤੇ ਬਹੁਤ ਸਾਰੇ ਕ੍ਰਿਸ਼ਮਿਆਂ ਦੀਆਂ ਕਹਾਣੀਆਂ ਵੀ ਸੁਣੀਆਂ ਹੋਣਗੀਆਂ ਕਿ ਲੋਕਾਂ ਦੀਅਾਂ ਸਾਰੀਆ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ।
ਇਸੇ ਵਿਚਕਾਰ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸਾਰੇ ਹੀ ਸੋਨੇ ਦੇ ਪੱਤਰਿਆਂ ਦੀ ਸਫ਼ਾਈ ਮੁਰੰਮਤ ਤੇ ਸਲ੍ਹਾਬੇ ਕਾਰਨ ਖ਼ਰਾਬ ਹੋਈ ਨਕਾਸ਼ੀ ਦੀ ਮੁਰੰਮਤ ਸ਼ੁਰੂ ਹੋ ਚੁੱਕੀ ਹੈ ਤੇ ਇਸ ਮੁਰੰਮਤ ਦੀ ਸੇਵਾ ਅੱਜ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂ ਕੇ ਵੱਲੋਂ ਜਥੇ ਦੇ ਮੁਖੀ ਬਾਬਾ ਮਹਿੰਦਰ ਸਿੰਘ ਯੂ.ਕੇ. ਦੀ ਰਹਿਨੁਮਾਈ ਵਿਚ ਚਾਰੇ ਪਾਸੇ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਕੀਤੀ ਗਈ ।ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਇਹ ਸੇਵਾ ਨਿਸ਼ਕਾਮ ਸੇਵਕ ਜਥਾ ਯੂ.ਕੇ. ਨੂੰ ਸੌਂਪੀ ਗਈ ਹੈ।
ਜਦੋਂ ਇਸ ਗੁਰੂ ਘਰ ਦੇ ਵਿਚ ਇਸ ਮੁਰੰਮਤ ਸੇਵਾ ਨੂੰ ਆਰੰਭਿਆ ਗਿਆ ਤਾਂ ਇਸ ਮੌਕੇ ਕਈ ਮਹਾਨ ਹਸਤੀਆਂ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਬਾਬਾ ਮਹਿੰਦਰ ਸਿੰਘ ਯੂ.ਕੇ. ਹਰਜਿੰਦਰ ਸਿੰਘ ਧਾਮੀ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਸਵਿੰਦਰਪਾਲ ਸਿੰਘ, ਮੈਨੇਜਰ ਗੁਰਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਵੱਖ ਵੱਖ ਸੰਸਥਾਵਾਂ ਦੇ ਵੱਲੋਂ ਗੁਰੂ ਘਰ ਵਿੱਚ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ । ਗੁਰੂ ਘਰ ਦੇ ਵਿਚ ਵੱਖੋ ਵੱਖਰੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਤੇ ਇਸੇ ਵਿਚਕਾਰ ਹੁਣ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਯੂਕੇ ਦੇ ਵੱਲੋਂ ਹੁਣ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰਿਆਂ ਦੀ ਸਫ਼ਾਈ ਮੁਰੰਮਤ ਦੀ ਸੇਵਾ ਸ਼ੁਰੂ ਕੀਤੀ ਗਈ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …