ਆਈ ਤਾਜਾ ਵੱਡੀ ਖਬਰ
ਇਸ ਵੇਲੇ ਵੱਡੀ ਮਾੜੀ ਖਬਰ ਕ੍ਰਿਕੇਟ ਜਗਤ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮਸ਼ਹੂਰ ਸਾਬਕਾ ਕ੍ਰਿਕੇਟ ਖਿਡਾਰੀ ਦੀ ਮੋਬਾਈਲ ਤੇ ਸੈਲਫੀ ਲੈਂਦਿਆਂ ਹੋਇਆਂ ਅਚਾਨਕ ਪੈਰ ਤਿਲਕ ਜਾਣ ਦੇ ਕਾਰਨ ਮੌਤ ਹੋ ਗਈ ਹੈ।ਅਚਾਨਕ ਹੋਈ ਇਸ ਮੌਤ ਦੇ ਕਾਰਨ ਵਡੇ ਵਡੇ ਕ੍ਰਿਕਟ ਸਟਾਰ ਅਫਸੋਸ ਪ੍ਰਗਟ ਕਰ ਰਹੇ ਹਨ।
ਮੁੰਬਈ ਦੇ ਮਸ਼ਹੂਰ ਸਾਬਕਾ ਰਣਜੀ ਕ੍ਰਿਕਟਰ ਦੀ ਮੌਤ ਹੋ ਗਈ ਹੈ। ਮੁੰਬਈ ਦੀ ਟੀਮ ਲਈ ਰਣਜੀ ਟਰਾਫੀ ਖੇਡ ਚੁੱਕੇ ਤੇ ਅੰਡਰ 23 ਟੀਮ ਦੇ ਫਿਟਨੈੱਸ ਟ੍ਰੇਨਰ ਸ਼ੇਖਰ ਗਾਵਲੀ ਦੀ ਦਰਦਨਾਕ ਮੌਤ ਹੋ ਗਈ ਹੈ। ਆਪਣੇ ਦੋਸਤਾਂ ਨਾਲ ਇਗਤਪੁਰੀ ‘ਚ ਉਹ ਸੈਲਫੀ ਲੈ ਰਹੇ ਸੀ। ਉਸੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਇਕ ਗਹਿਰੀ ਘਾਟੀ ‘ਚ ਡਿੱਗ ਗਏ ਸੀ। ਇਹ ਘਟਨਾ ਮੰਗਲਵਾਰ ਨੂੰ ਸਤੰਬਰ ਦੀ ਸ਼ਾਮ ਦੀ ਹੈ।
ਸ਼ੇਖਰ ਗਾਵਲੀ ਮਹਾਰਾਸ਼ਟਰ ਕ੍ਰਿਕਟ ਲਈ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਉਨ੍ਹਾਂ ਨੇ ਤਮਾਮ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਸੀ। ਰਿਪੋਰਟਸ ਮੁਤਾਬਕ ਸ਼ੇਖਰ ਗਾਵਲੀ ਇਗਤਪੁਰੀ ‘ਚ ਦੋਸਤਾਂ ਨਾਲ ਟ੍ਰੇਨਿੰਗ ਕਰ ਰਹੇ ਸੀ। ਇਸ ਦੌਰਾਨ ਇਕ ਸੈਲਫੀ ਲੈਂਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ 250 ਡੂੰਘੀ ਘਾਟੀ ‘ਚ ਡਿੱਗ ਗਏ ਹਨ। ਅੱਜ ਸਵੇਰੇ ਲਗਪਗ 10 ਵਜੇ ਉਨ੍ਹਾਂ ਦੀ ਲਾਸ਼ ਮਿਲੀ ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
54 ਸਾਲਾਂ ਸ਼ੇਖਰ ਗਾਵਲੀ ਨੇ ਮਹਾਰਾਸ਼ਟਰ ਲਈ ਦੋ ਪਹਿਲੀਆਂ ਸ਼੍ਰੇਣੀਆਂ ਦੇ ਮੈਚ ਖੇਡੇ ਸੀ। ਇਨ੍ਹਾਂ ਦੋ ਮੈਚਾਂ ‘ਚ ਇਹ ਸਿਰਫ਼ ਦੋ ਰਨ ਬਣਾ ਸਕੇ ਸੀ ਤੇ ਬਤੌਰ ਗੇਂਦਬਾਜ਼ ਉਨ੍ਹਾਂ ਨੇ 3 ਵਿਕਟ ਹਾਸਲ ਕੀਤੇ ਸੀ। ਹਾਲਾਂਕਿ ਬਤੌਰ ਟ੍ਰੇਨਰ ਉਨ੍ਹਾਂ ਨੇ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਕਰੀਅਰ ਸੰਭਲਿਆ ਸੀ। ਗਾਵਲੀ ਲੋਕ ਸਪਿੱਨਰ ਸੀ ਪਰ ਚੰਗੇ ਪ੍ਰਦਰਸ਼ਨ ਨਾ ਕਰਨ ਕਰ ਕੇ ਉਨ੍ਹਾਂ ਨੂੰ ਟੀਮ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …