ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਇਸ ਵੇਲ਼ੇ ਸਿਖਰ ਤੇ ਪਹੁੰਚਿਆ ਹੋਇਆ ਹੈ , ਲਗਾਤਾਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਚ ਗੱਲ ਬਾਤ ਹੋ ਰਹੀ ਹੈ ਪਰ ਹਾਲ ਕੋਈ ਨਿਕਲਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਹੈ ਫਿਲਹਾਲ ਇਕ ਹੋਰ ਵੱਡੀ ਖਬਰ ਇਸ ਮੁੱਦੇ ਨਾਲ ਜੁੜੀ ਹੋਈ ਸਾਹਮਣੇ ਆ ਗਈ ਹੈ, ਸੁਪ੍ਰੀਮ ਕੋਰਟ ਵਲੋਂ ਕਿਸਾਨ ਅੰਦੋਲਨ ਲਈ ਬਣਾਈ ਕਮੇਟੀ ਤੋਂ ਹੁਣੇ ਹੁਣੇ ਆਈ ਇਹ ਵੱਡੀ ਖਬਰ ਸਾਹਮਣੇ ਆਈ ਹੈ| ਦਰਸਲ ਜਿਹੜੀ ਕਮੇਟੀ ਸੁਪਰੀਮ ਕੋਰਟ ਵਲੋਂ ਬਣਾਈ ਗਈ ਸੀ ਉਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਗਠਿਤ ਕਮੇਟੀ ਦੀ ਅੱਜ ਇਹ ਪਹਿਲੀ ਬੈਠਕ ਹੈ। ਇਹ ਕਮੇਟੀ ਵਿਸ਼ੇਸ਼ ਤੋਰ ਤੇ ਕਿਸਾਨੀ ਮੁੱਦੇ ਦਾ ਹਲ ਕਰਨ ਲਾਇ ਬਣਾਈ ਗਈ ਹੈ ਇਹ ਬੈਠਕ ਦਿੱਲੀ ਦੇ ਪੂਸਾ ਕੈਂਪਸ ’ਚ ਹੋਈ।
ਮੀਟਿੰਗ ਦੇ ਵਿੱਚ ਕਮੇਟੀ ਦੇ ਤਿੰਨ ਮੈਂਬਰ ਸ਼ਾਮਿਲ ਹੋਏ ਨੇ ਅਸ਼ੋਕ ਗੁਲਾਟੀ, ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਟ ਸ਼ਾਮਲ ਸਨ , ਇਥੇ ਇਹ ਦਸਣਾ ਬੰਦਾ ਹੈ ਕਿ ਭੁਪਿੰਦਰ ਸਿੰਘ ਮਾਨ ਪਹਿਲਾ ਹੀ ਇਸ ਮੈਂਬਰੀ ਕਮੇਟੀ ਤੋਂ ਬਾਹਰ ਹੋ ਚੁੱਕੇ ਨੇ , ਇਨ੍ਹਾਂ ਤਿੰਨਾਂ ਮੈਂਬਰਾਂ ਨੇ ਆਪਸ ’ਚ ਮੰਥਨ ਕੀਤਾ ਅਤੇ ਇਸ ਮੌਕੇ ਤੇ ਬਾਕੀ ਕਿਸਾਨ ਜਥੇ ਬੰਦੀਆਂ ਨੂੰ ਕਮੇਟੀ ਨਾਲ ਗੱਲ ਬਾਤ ਕਰਨ ਦੀ ਅਪੀਲ ਕੀਤੀ। ਜਿਕਰੇਖਸ ਹੈ ਕਿ ਇਸ ਮੌਕੇ ਤੇ ਕਮੇਟੀ ਦੇ ਮੈਂਬਰ ਅਨਿਲ ਘਨਵਟ ਦਾ ਸਾਫ਼ ਤੋਰ ਤੇ ਕਹਿਣਾ ਸੀ ਕਿ ਸੁਪਰੀਮ ਕੋਰਟ ਦੁਆਰਾ ਇਹ ਜੋ ਕਮੇਟੀ ਬਣੀ ਗਈ ਹੈ ਇਸਦਾ ਮੁੱਖ ਮਕਸਦ ਤਿੰਨ ਨਵੇਂ ਖੇਤੀ ਕਾਨੂੰਨਾਂ, ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਾਰੇ ਪੱਖਾਂ ਦੇ ਵਿਚਾਰ ਵਟਾਂਦਰਾ ਕਰਨਾ ਹੈ ।
ਗੱਲਬਾਤ ਨੂੰ ਅੱਗੇ ਤੋਰਦੇ ਹੋਏ ਉੰਨਾ ਦਾ ਕਹਿਣਾ ਸੀ ਕਿ ਉੰਨਾ ਨਾਲ ਗੱਲ ਕਰਨ ਲਾਇ ਰਾਜੀ ਕਰਨਾ ਹੈ ਅਤੇ ਇਸ ਲਾਇ ਉਹ ਜੋ ਵੀ ਹੋ ਸੱਕਿਆ ਕਰਨਗੇ ਆਂਕੀ ਕਿ ਉੰਨਾ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਅਨਿਲ ਨੇ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਮੇਟੀ ਸਾਹਮਣੇ ਪੇਸ਼ ਹੋਣ ਅਤੇ ਚਰਚਾ ਕਰਨ। ਇਥੇ ਇਹ ਦਸਣਾ ਅਹਿਮ ਬਣ ਜਾਂਦਾ ਹੈ ਕਿ ਕਮੇਟੀ ਦੀ ਅਗਲੀ ਬੈਠਕ 21 ਜਨਵਰੀ ਨੂੰ ਸਵੇਰੇ 11 ਵਜੇ ਹੋਵੇਗੀ। ਜਿਸ ਤੇ ਫਿਰ ਇਕ ਵਾਰ ਇੰਨਾ ਵਿਸ਼ੇਸ਼ ਗੱਲਾਂ ਤੇ ਵਿਚਾਰ ਵਟਾਂਦਰਾ ਹੋਵੇਗਾ |
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਵਿਚ ਇਕ ਆਸ਼ਿਕ ਪਾਈ ਗਈ ਸੀ ਜਿਸਤੇ ਸੁਣਵਾਈ ਹੋਈ ਸੀ ਜਿਸ ਤੋ ਬਾਅਦ ਕੋਰਟ ਨੇ ਇੰਨਾ ਤਿੰਨਾਂ ਖੇਤੀ ਕਾਨੂੰਨਾਂ ਤੇ ਰੋਕ ਲੈ ਦਿਤੀ ਸੀ ਬਾਕਾਇਦਾ ਇਸ ਦੇ ਲਾਇ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਹਾਲ ਹੀ ’ਚ ਸੁਣਵਾਈ ਦੌਰਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤਕ ਰੋਕ ਲਗਾਈ ਹੋਈ ਹੈ ਅਤੇ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ । ਚਾਰ ਮੇਨਰੀ ਕਮੇਟੀ ਚ ਹੁਣ ਤਿੰਨ ਹੀ ਮੈਂਬਰ ਨੇ ਕਿਓਂਕਿ ਭੁਪਿੰਦਰ ਸਿੰਘ ਮਾਨ ਇਸ ਤੋਂ ਬਾਹਰ ਹੋ ਚੁੱਕੇ ਨੇ |
ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੇ ਮੈਂਬਰਾਂ ਨੇ ਆਪਸ ਚ ਅੱਜ ਵਿਚਾਰ ਚਰਚਾ ਕੀਤੀ, ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉੰਨਾ ਨਾਲ ਗੱਲ ਬਾਤ ਕਰਨ ,ਦੱਸ ਦੇਈਏ ਕਿ ਪਿਛਲੇ 55 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਨੇ, ਕਿਸਾਨ ਤਿੰਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ ਜਦਕਿ ਸਰਕਾਰ ਸਾਫ ਕਹਿ ਚੁੱਕੀ ਹੈ ਕਿ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾਂਗੇ ਪਰ ਸੋਧ ਜਰੂਰੁ ਕੀਤੀ ਜਾ ਸਦੀ ਹੈ , ਦੂਜੇ ਪਾਸੇ ਹੁਣ ਤਕ ਹੋਈਆਂ ਮੀਟਿੰਗਾਂ ਚ ਕੋਈ ਹੱਲ ਨਹੀਂ ਨਿਕਲਿਆ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …