Breaking News

ਸਿੱਧੂ ਮੂਸੇ ਵਾਲੇ ਦੇ ਸੰਸਕਾਰ ਮੌਕੇ ਲੋਕਾਂ ਦਾ ਆਇਆ ਹੜ੍ਹ, ਪਿਤਾ ਨੇ ਪੱਗ ਲਾ ਕੀਤਾ ਸਭ ਦਾ ਧੰਨਵਾਦ-ਮਾਪਿਆਂ ਦਾ ਹਾਲ ਨਹੀਂ ਵੇਖਿਆ ਜਾ ਰਿਹਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 29 ਮਈ ਦੀ ਸ਼ਾਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਸੀ ਜਦੋਂ ਕੁਝ ਹੀ ਸਮੇਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਸਿੱਧੂ ਮੂਸੇਵਾਲਾ ਅਣਪਛਾਤੇ ਵਿਅਕਤੀਆਂ ਵੱਲੋਂ ਵਰ੍ਹਾਈਆਂ ਗਈਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ। ਇਸ ਦੁਖਦਾਈ ਖਬਰ ਨੇ ਜਿੱਥੇ ਸੰਗੀਤ ਜਗਤ ਨਾਲ ਜੁੜੀਆਂ ਹੋਈਆਂ ਸਾਰੀਆਂ ਹਸਤੀਆਂ ਨੂੰ ਹਿਲਾ ਕੇ ਰੱਖ ਦਿੱਤਾ, ਉਥੇ ਹੀ ਦੇਸ਼-ਵਿਦੇਸ਼ ਵਿਚ ਜਾਣਕਾਰੀ ਸਾਹਮਣੇ ਆਉਂਦੇ ਹੀ ਸ਼ੋਕ ਦੀ ਲਹਿਰ ਫੈਲ ਗਈ। ਮਾਪਿਆਂ ਦੇ ਇਕਲੌਤੇ ਪੁੱਤਰ ਦਾ ਇਸ ਤਰ੍ਹਾਂ ਦਰਦਨਾਕ ਕਤਲ ਕੀਤਾ ਗਿਆ ਹੈ ਜਿੱਥੇ ਸਰਕਾਰ ਉਪਰ ਵੀ ਕਈ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ।

ਅੱਜ ਇਥੇ ਇਸ ਨੌਜਵਾਨ ਗਾਇਕ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਥੇ ਹੀ ਇਸ ਨੌਜਵਾਨ ਨੂੰ ਅੰਤਿਮ ਸੱਜਦਾ ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚੇ ਹੋਏ ਸਨ। ਅੱਜ ਸਿੱਧੂ ਮੂਸੇਵਾਲਾ ਦੇ ਸੰਸਕਾਰ ਦੇ ਮੌਕੇ ਤੇ ਲੋਕਾਂ ਦਾ ਆਇਆ ਹੜ ਪਿਤਾ ਵੱਲੋਂ ਪੱਗ ਲਾਹ ਕੇ ਸਭ ਦਾ ਧੰਨਵਾਦ ਕੀਤਾ ਗਿਆ, ਮਾਪਿਆਂ ਦਾ ਇਹ ਹਾਲ ਨਹੀਂ ਸੀ ਜਾ ਰਿਹਾ ਦੇਖਿਆ। ਅੱਜ ਇੱਥੇ ਮਾਪਿਆਂ ਵੱਲੋਂ ਆਪਣੇ ਇਕਲੌਤੇ ਪੁੱਤਰ 28 ਸਾਲਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ।
ਅੱਜ ਹਰ ਇੱਕ ਅੱਖ ਨਮ ਨਜ਼ਰ ਆਈ ਅਤੇ ਲੋਕਾਂ ਦੀਆਂ ਅੱਖਾਂ ਵਿਚੋਂ ਵਹਿ ਰਹੇ ਹੰਝੂਆਂ ਦਾ ਦਰਿਆ ਉਸ ਸਮੇਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਜਦੋਂ ਪਿਤਾ ਵੱਲੋਂ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਹੋਇਆ ਆਪਣੀ ਪੱਗ ਸਿਰ ਤੋਂ ਉਤਾਰ ਕੇ ਸਭ ਲੋਕਾਂ ਵੱਲ ਝੁਕਾ ਦਿੱਤੀ। ਇਸ ਦੇ ਨਾਲ ਹੀ ਆਪਣੇ ਪੁੱਤਰ ਨੂੰ ਜਿੱਥੇ ਸਿਰ ਤੇ ਸਿਹਰਾ ਸਜਾ ਕੇ ਅਤੇ ਪੱਗ ਬੰਨ੍ਹ ਕੇ ਅਤੇ ਮਾਂ ਵੱਲੋਂ ਆਪਣੇ ਪੁੱਤ ਦਾ ਸਿਰ ਵਾਇਆ ਗਿਆ ਉਥੇ ਹੀ ਆਖ਼ਰੀ ਯਾਤਰਾ ਦੇ ਦੌਰਾਨ ਪਿਤਾ ਵੱਲੋਂ ਆਪਣੇ ਬੇਟੇ ਦੇ ਢੰਗ ਵਿਚ ਹੀ ਪੱਟ ਤੇ ਥਾਪੀ ਮਾਰ ਕੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।

ਮਾਪਿਆਂ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਸੀ ਉੱਥੇ ਹੀ ਉਹਨਾਂ ਨੂੰ ਵੇਖ ਕੇ ਸਾਰੇ ਲੋਕ ਧਾਂਹੀ ਰੋ ਰਹੇ ਸਨ। ਮਾਪਿਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਇੰਨਾ ਪਿਆਰ ਦਿੱਤਾ ਗਿਆ ਹੈ।

Check Also

ਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਨੂੰ ਆਪਣੇ ਹੀ ਘਰ ਵਿੱਚ ਸ਼ਾਂਤੀ ਤੇ ਸਕੂਨ ਮਿਲਦਾ …