Breaking News

ਸਿੰਘੂ ਬਾਰਡਰ ‘ਤੇ ਖਾਲਸਾ ਏਡ ਲਈ ਉਪਰੋਂ ਆਏ ਇਹ ਹੁਕਮ – ਕੀਤੀ ਗਈ ਇਹ ਕਾਰਵਾਈ

ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਸਾਰੀ ਦੁਨੀਆਂ ਇੱਕ ਜੁੱਟ ਹੋ ਚੁੱਕੀ ਹੈ। ਜਿੱਥੇ ਭਾਰਤ ਦੇ ਹਰ ਵਰਗ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜਾਹਰੇ ਕਰਦਿਆਂ ਹੋਇਆਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੋ ਲੋਕ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਹਨ ਉਨ੍ਹਾਂ ਕਿਸਾਨ ਆਗੂਆਂ ਅਤੇ ਕੁਝ ਸੰਸਥਾਵਾਂ ਦੇ ਖਿਲਾਫ਼ ਦਿੱਲੀ ਸਰਕਾਰ ਵੱਲੋਂ ਸ਼ਿ-ਕੰ-ਜਾ ਕੱਸਿਆ ਜਾ ਰਿਹਾ ਹੈ

ਤਾਂ ਜੋ ਇਸ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। 26 ਜਨਵਰੀ ਨੂੰ ਹੋਈ ਦਿੱਲੀ ਵਿਚ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਚਾਲ ਚੱਲੀ ਜਾ ਰਹੀ ਹੈ। ਹੁਣ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਮਦਦ ਕਰ ਰਹੇ ਖਾਲਸਾ ਏਡ ਲਈ ਵੀ ਉਪਰੋਂ ਆਏ ਹੁਕਮਾਂ ਦੀ ਖਬਰ ਸਾਹਮਣੇ ਆਈ। ਖਾਲਸਾ ਏਡ ਉਹ ਸੰਸਥਾ ਹੈ ,ਜਿਸ ਨੂੰ ਹੱਦਾਂ ਸਰਹੱਦਾਂ ਵੀ ਬੰਨ ਨਹੀਂ ਸਕੀਆ। ਜਿੱਥੇ ਵੀ ਜਰੂਰਤ ਹੋਵੇ ਖਾਲਸਾ ਏਡ ਵੱਲੋਂ ਉਥੇ ਪਹੁੰਚ ਕਰਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਜਿਸ ਸਮੇਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਉਥੇ ਖੁੱਲ੍ਹੇ ਕਿਸਾਨ ਮਾਲ ਵਿੱਚੋਂ ਕਿਸਾਨਾਂ ਦੀ ਜ਼ਰੂਰਤ ਦੀ ਹਰ ਚੀਜ਼ ਮੁਹਈਆ ਕਰਵਾਈ ਜਾ ਰਹੀ ਹੈ। ਜਿਥੇ ਐੱਨ ਆਈ ਏ ( NIA) ਵੱਲੋਂ ਕਈ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉੱਥੇ ਹੀ ਹੁਣ ਖਾਲਸਾ ਏਡ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸਦੇ ਚਲਦੇ ਹੋਏ ਹੀ ਖਾਲਸਾ ਏਡ ਦੇ ਸ਼ੈਲਟਰ ਹੋਮ ਦੀ ਬਿਜਲੀ ਬੰਦ ਕਰ ਦਿਤੀ ਗਈ ਹੈ।

ਹੁਣ ਖਾਲਸਾ ਏਡ ਵਿਰੁੱਧ ਵੀ ਬਿਜਲੀ ਵਿਭਾਗ ਦੇ ਜੇ ਈ ਨੇ ਆਖਿਆ ਹੈ ਕਿ ਸਾਨੂੰ ਉਪਰੋਂ ਹੁਕਮ ਆਏ ਹਨ। ਇਸ ਬਾਰੇ ਗੱਲ ਬਾਤ ਕਰਦਿਆਂ ਹੋਇਆਂ ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੇ ਸ਼ੈਲਟਰ ਹੋਮ ਦੀ ਬਿਜਲੀ ਦੀ ਵਰਤੋਂ ਵਾਸਤੇ ਸਬਮੀਟਰ ਲਾ ਕੇ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਤੇ ਵਰਤੀ ਗਈ ਬਿਜਲੀ ਦਾ ਭੁਗਤਾਨ ਵੀ ਬਕਾਇਦਾ ਸਰਕਾਰ ਨੂੰ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਕਿਸਾਨੀ ਸੰਘਰਸ਼ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਿਜਲੀ ਵਿਭਾਗ ਵੱਲੋਂ ਸਰਕਾਰ ਦੇ ਕਹਿਣ ਤੇ ਬਿਜਲੀ ਕੱ-ਟ ਦਿੱਤੀ ਗਈ ਹੈ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …