Breaking News

ਸਿਧਾਰਥ ਨੇ ਮਰਨ ਤੋਂ 6 ਦਿਨ ਪਹਿਲਾਂ ਕੀਤਾ ਸੀ ਇਹ ਨੇਕ ਕੰਮ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਇੱਕ ਤੋਂ ਬਾਅਦ ਇੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਉਥੇ ਹੀ ਉਨ੍ਹਾਂ ਦੇ ਜਾਣ ਨਾਲ ਫ਼ਿਲਮ ਖੇਤਰ ਵਿਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਿਛਲੇ ਸਾਲ ਹੋਈ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਅਜੇ ਤੱਕ ਲੋਕ ਭੁੱਲ ਨਹੀਂ ਸਕੇ। ਕਿ ਹੁਣ 2 ਸਤੰਬਰ ਨੂੰ ਹੋਈ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨੇ ਫਿਰ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਰਾਤ ਸਮੇਂ ਆਪਣੇ ਕਮਰਿਆਂ ਵਿਚ ਸੌਣ ਲਈ ਗਏ ਸਨ ਅਤੇ ਆਖਿਆ ਸੀ ਕਿ ਉਨ੍ਹਾਂ ਵੱਲੋਂ ਕੋਈ ਦਵਾਈ ਲਈ ਗਈ ਹੈ। ਉਸ ਤੋਂ ਬਾਦ ਉਹ ਸਵੇਰੇ ਉੱਠ ਨਹੀਂ ਸਕੇ।

ਉਨ੍ਹਾਂ ਨੂੰ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਲਿਆਂਦਾ ਗਿਆ ਤਾਂ ਹਸਪਤਾਲ ਦੇ ਸਟਾਫ਼ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁਕੀ ਹੈ। ਹੁਣ ਸਿਧਾਰਥ ਦੇ ਮਰਨ ਤੋਂ 6 ਦਿਨ ਪਹਿਲਾਂ ਕੀਤਾ ਗਏ ਇਸ ਕੰਮ ਬਾਰੇ ਹੋਰ ਸਾਰੇ ਪਾਸੇ ਚਰਚਾ ਹੋ ਰਹੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਨੂੰ ਜਿਥੇ 6 ਦਿਨ ਦਾ ਸਮਾਂ ਬੀਤ ਚੁੱਕਾ ਹੈ ਉਥੇ ਹੀ ਆਏ ਦਿਨ ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਖੁਲਾਸਾ ਹੋ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਸਿਧਾਰਥ ਸ਼ੁਕਲਾ ਦਾ ਚਾਲੀ ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।

ਉਥੇ ਹੀ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਸਿਧਾਰਥ ਸ਼ੁਕਲਾ ਵੱਲੋਂ ਆਪਣੀ ਮੌਤ ਤੋਂ 6 ਦਿਨ ਪਹਿਲਾਂ ਹੀ ਆਪਣੇ ਫੈਨਸ ਲਈ ਇਕ ਸੰਦੇਸ਼ ਦਿੱਤਾ ਗਿਆ ਸੀ। ਜਿਸ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ। 27 ਅਗਸਤ ਨੂੰ ਸਿਧਾਰਥ ਸ਼ੁਕਲਾ ਨੂੰ ਇਕ ਵਿਅਕਤੀ ਦੁਆਰਾ ਟੈਗ ਕੀਤਾ ਗਿਆ ਸੀ। ਜਿਸ ਵਿੱਚ ਉਸ ਵਿਅਕਤੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕੇ ਸਿਧਾਰਥ ਸ਼ੁਕਲਾ ਬਹੁਤ ਹੀ ਵਧੀਆ ਇਨਸਾਨ ਹੈ ਜਿਸ ਵੱਲੋਂ ਅਵਾਰਾ ਜਾਨਵਰਾਂ ਲਈ ਜਿਹਨਾਂ ਵਿਚ ਖਾਸ ਕਰਕੇ ਕੁੱਤਿਆਂ ਲਈ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਤੇ ਉਨ੍ਹਾਂ ਵੱਲੋਂ ਅਜਿਹੀ ਹੀ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਵਿੱਚ ਜਾਨਵਰਾਂ ਨੂੰ ਖਾਣਾ ਦਿੱਤਾ ਜਾਵੇ। ਸਿਧਾਰਥ ਵੱਲੋਂ ਉਸ ਵਿਅਕਤੀ ਨੂੰ ਜਵਾਬ ਦਿੱਤਾ ਸੀ ਕੇ ਅੱਜ ਇਨਸਾਨ ਇੰਨਾ ਸਸਤਾ ਹੋ ਗਿਆ ਹੈ ਕਿ ਉਹ ਦੂਸਰੇ ਨੂੰ ਵੇਖਦਾ ਨਹੀਂ ਹੈ। ਸਾਨੂੰ ਅਵਾਰਾ ਕੁੱਤਿਆਂ ਤੇ ਵੀ ਤਰਸ ਕਰਨਾ ਚਾਹੀਦਾ ਹੈ। ਉੱਥੇ ਹੀ ਉਸ ਵਿਅਕਤੀ ਵੱਲੋਂ ਸਿਧਾਰਥ ਸ਼ੁਕਲਾ ਦਾ ਧੰਨਵਾਦ ਵੀ ਕੀਤਾ ਗਿਆ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …