ਵਾਲਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਨਾਲ ਅਕਸਰ ਲੋਕ ਸਿਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਨਾਲ ਸਿਰ ਦੀ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਖਾਰਸ਼ ਹੋਣ ਲੱਗਦੀ ਹੈ। ਵਾਲਾਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਰੱਖਣਾ, ਹਾਮਮੋਨ ਅਸੰਤੁਲਨ ਅਤੇ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਇਹ ਸਿਕਰੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਇਸ ਨਾਲ ਲੋਕਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੇ ਵਿਚ ਐਸਪਰਿਨ ਦਵਾਈ ਜੋ ਕਿ ਖੂਨ ਨੂੰ ਪਤਲਾ ਕਰਨ ਲਈ ਖਾਦੀ ਜਾਂਦੀ ਹੈ। ਇਸ ਦੀ ਵਰਤੋ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ ਇਸ ਦੀ ਵਰਤੋਂ ਕੀਤੀ ਜਾਵੇ।
ਸਮੱਗਰੀ.– ਚਮੱਚ ਐਸਪਰਿਨ ਟੈਬਲੇਟਸ
– 1 ਨੈਪਕਿਨ…..– 1 ਚਮੱਚ………– ਸ਼ੈਂਪੂ……..– 1 ਕੋਲੀ……– 1 ਕੱਪ ਸੇਬ ਦਾ ਸਿਰਕਾਵਰਤੋਂ ਦਾ ਤਰੀਕਾ
1. ਸੱਭ ਤੋਂ ਪਹਿਲਾਂ ਐਸਪਰਿਨ ਟੈਬਲੇਟਸ ਨੂੰ ਨੈਪਕਿਨ ਵਿਚ ਲਪੇਟ ਕੇ ਚਮੱਚ ਨਾਲ ਚੰਗੀ ਤਰ੍ਹਾਂ ਨਾਲ ਪੀਸ ਲਓ।
2. ਕੋਲੀ ਵਿਚ 1 ਢੱਕਣ ਸ਼ੈਂਪੂ ਪਾਓ ਅਤੇ ਪੀਸੀ ਹੋਈ ਐਸਪਿਰਨ ਪਾਊਡਰ ਨੂੰ ਸ਼ੈਂਪੂ ਪਾ ਕੇ ਮਿਲਾਓ। ਲੰਬੇ ਵਾਲਾਂ ਲਈ ਸ਼ੈਂਪੂ ਦੀ ਮਾਤਰਾ ਵਧਾ ਵੀ ਸਕਦੇ ਹੋ।
3. ਫਿਰ ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ ਅਤੇ 5 ਮਿੰਟ ਲਈ ਛੱਡ ਦਿਓ ਤਾਂ ਕਿ ਐਸਪਰਿਨ ਵਿਚ ਮੌਜੂਦ ਸੈਲਿਸਿਲਿਕਲ ਐਸਿਡ ਸਕੈਲਪ ਵਿਚ ਚੰਗੀ ਤਰ੍ਹਾਂ ਨਾਲ ਮਿਲ ਜਾਵੇ।
4. ਫਿਰ ਵਾਲਾਂ ਨੂੰ ਧੋ ਲਓ ਅਤੇ ਇਕ ਵਾਰ ਦੁਬਾਰਾ ਇਸ ਨੂੰ ਵਾਲਾਂ ਵਿਚ ਲਗਾਓ। ਜਦੋਂ ਸ਼ੈਂਪੂ ਵਾਲਾਂ ਵਿਚੋਂ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਤਾਂ ਇਕ ਮੱਗ ਪਾਣੀ ਵਿਚ ਅੱਧਾ ਕੱਪ ਸੇਬ ਦਾ ਸਿਰਕਾ ਮਿਲਾ ਕੇ ਵਾਲਾਂ ਵਿਚ ਲਗਾਓ। ਇਸ ਨਾਲ ਸਿਰ ਵਿਚੋਂ ਦਵਾਈ ਦੀ ਬਦਬੂ ਨਹੀਂ ਆਵੇਗੀ। ਹਫਤੇ ਵਿਚ 2 ਵਾਰ ਇਸ ਮਿਸ਼ਰਣ ਦੀ ਵਰਤੋਂ ਕਰਨ ਨਾਲ ਬਹੁਤ ਜਲਦੀ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।