ਆਈ ਤਾਜਾ ਵੱਡੀ ਖਬਰ
ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ ਕੋਰੋਨਾ ਵਾਇਰਸ: WHO – ਲੰਡਨ: ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸੇਵਾ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਹੋਰ ਵਾਇਰਸ ਵਾਂਗ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ। ਇਨਫਲੂਏਂਜਾ ਵਰਗੇ ਵਾਇਰਸ ਇਨਫੈਕਸ਼ਨ ਜਿੱਥੇ ਮੁੱਖ ਰੂਪ ਨਾਲ ਸਰਦੀ ਵਿਚ ਹੁੰਦੇ ਹਨ, ਉਥੇ ਹੀ ਕੋਰੋਨਾ ਮਹਾਮਾਰੀ ਗਰਮੀਆਂ ਵਿਚ ਵੀ ਕਹਿਰ ਦਿਖਾ ਰਹੀ ਹੈ। ਜਦਕਿ ਕੁਝ ਵਿਦਿਆਨੀਆਂ ਤੇ ਨੇਤਾਵਾਂ ਨੇ ਪਹਿਲਾਂ ਅੰਦਾਜਾ ਜਤਾਇਆ ਸੀ ਕਿ ਗਰਮੀਆਂ ਵਿਚ ਕੋਰੋਨਾ ਵਾਇਰਸ ਦਾ ਅਸਰ ਘੱਟ ਹੋ ਜਾਵੇਗਾ।
ਡਾ. ਮਾਈਕਲ ਰਿਆਨ ਨੇ ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਕਿ ਵਾਇਰਸ ਨੇ ਹੁਣ ਤੱਕ ਮੌਸਮ ਦੇ ਹਿਸਾਬ ਨਾਲ ਪੈਟਰਨ ਨਹੀਂ ਦਿਖਾਇਆ ਹੈ। ਇਸ ਨੇ ਸਪੱਸ਼ਟ ਦਿਖਾਇਆ ਹੈ ਕਿ ਜੇਕਰ ਤੁਸੀਂ ਵਾਇਰਸ ਤੋਂ ਦਬਾਅ ਹਟਾਉਂਦੇ ਹੋ ਤਾਂ ਇਹ ਪਲਟਵਾਰ ਕਰਦਾ ਹੈ। ਰਿਆਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਉਨ੍ਹਾਂ ਦੇਸ਼ਾਂ ਨੂੰ ਵੀ ਵਾਇਰਸ ਦਾ ਕਹਿਰ ਘੱਟ ਕਰਨ ਦੇ ਲਈ ਕਦਮ ਚੁੱਕਦੇ ਰਹਿਣ ਦੇ ਲਈ ਲਗਾਤਾਰ ਸਲਾਹ ਦੇ ਰਹੀ ਹੈ, ਜਿਥੇ ਕੋਵਿਡ-19 ਕਾਬੂ ਵਿਚ ਆਉਂਦਾ ਦਿਖ ਰਿਹਾ ਹੈ, ਜਿਨ੍ਹਾਂ ਵਿਚ ਯੂਰਪ ਦੇ ਵੀ ਕੁਝ ਦੇਸ਼ ਸ਼ਾਮਲ ਹਨ।
ਕੋਰੋਨਾ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ। ਪੰਜਾਬ ਚ ਵੀ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਆ ਰਹੇ ਹਨ ਹਰ ਰੋਜ ਹੀ ਲੋਕਾਂ ਦੀ ਜਾਨ ਵੀ ਇਸ ਵਾਇਰਸ ਨਾਲ ਜਾ ਰਹੀ ਹੈ। ਲੋਕ ਬਿੰਨਾ ਮਤਲਬ ਦੇ ਘਰਾਂ ਤੋਂ ਬਾਹਰ ਘੁੰਮਦੇ ਆਮ ਹੀ ਦੇਖੇ ਜਾ ਰਹੇ ਹਨ। ਜਦੋਂ ਪੰਜਾਬ ਵਿਚ 100 ਤੋਂ ਘਟ ਮਰੀਜ ਸਨ ਤਦ ਤਾਂ ਲੋਕ ਘਰਾਂ ਅੰਦਰ ਟਿਕ ਕੇ ਬੈਠੇ ਸਨ ਪਰ ਹੁਣ ਏਨੇ ਜਿਆਦਾ ਕੇਸਾਂ ਦੇ ਆਉਣ ਤੋਂ ਬਾਅਦ ਵੀ ਲੋਕੀ ਬਿਨਾ ਕੰਮ ਦੇ ਬਾਹਰ ਘੁੰਮ ਫਿਰ ਰਹੇ ਹਨ।ਜਿਸ ਨਾਲ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …