ਆਈ ਤਾਜਾ ਵੱਡੀ ਖਬਰ
ਮੌਸਮ ਵਿਭਾਗ ਵਲੋਂ ਮੌਸਮ ਦੇ ਬਾਰੇ ਵਿਚ ਅਲਰਟ ਜਾਰੀ ਕੀਤਾ ਗਿਆ ਜਿਸ ਮੁਤਾਬਕ 44 ਸਾਲ ਬਾਅਦ ਇਸ ਸਾਲ ਮੌਸਮ ਆਪਣੇ ਸਾਰੇ ਰਿਕਾਰਡ ਤੋੜਨ ਨੂੰ ਤਿਆਰ ਹੈ। ਮੌਸਮ ਵਿਗਿਆਨੀਆਂ ਮੁਤਾਬਕ ਇਸ ਵਾਰ ਠੰਢ ਵੀ ਜਲਦ ਦਸਤਕ ਦੇਵੇਗੀ ਤੇ ਪੂਰੇ ਸਤੰਬਰ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ‘ਚ ਅਗਸਤ ‘ਚ ਜ਼ਿਆਦਾ ਮੀਂਹ, ਹਵਾ ਦੀ ਦਿਸ਼ਾ ‘ਚ ਬਦਲ ਤੇ ਸਮੁੰਦਰ ਦੇ ਤਲ ਦਾ ਪਾਣੀ ਠੰਢਾ ਹੋਣਾ, ਲਾ ਨੀਨਾ ਦੇ ਅਸਰ ਦਾ ਸੰਕੇਤ ਦੇ ਰਹੇ ਹਨ। ਚੰਦਰ ਸ਼ੇਖਰ ਆਜ਼ਾਦ ਖੇਤੀਬਾੜੀ ਤੇ ਟੈਕਨਾਲੋਜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮੁਤਾਬਕ ਇਸ ਵਾਰ ਠੰਢ ਜਲਦ ਤੇ ਕਾਫੀ ਪੈ ਸਕਦੀ ਹੈ, ਜਦੋਂਕਿ ਬਾਰਿਸ਼ ਦੇ ਸਤੰਬਰ ਭਰ ਜਾਰੀ ਰਹਿਣ ਦੇ ਆਸਾਰ ਹਨ।
ਲਾ ਨੀਨਾ ਦੇ ਸਰਗਰਮ ਹੋਣ ਦੀ ਸੰਭਾਵਨਾ
ਮੌਸਮ ਵਿਗਿਆਨੀ ਸੁਨੀਲ ਪਾਂਡੇ ਨੇ ਦੱਸਿਆ ਕਿ ਅਗਸਤ ਦੀ ਬਾਰਿਸ਼ ਨੇ ਪਿਛਲੇ 44 ਸਾਲ ਦਾ ਰਿਕਾਰਡ ਤੋੜਿਆ ਹੈ, ਜਦੋਂਕਿ ਹਵਾ ‘ਚ 3 ਦਿਨ ਤੋਂ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਇਸ ਨਾਲ ਲਾ ਨੀਨਾ ਦੇ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦਾ ਅਸਰ ਇੰਡੋਨੇਸ਼ੀਆ ਖੇਤਰ, ਮੈਕਸਿਕੋ ਦੀ ਖਾੜੀ, ਦੱਖਣੀ ਅਮਰੀਕਾ ਸਮੇਤ ਕਈ ਟਾਪੂਆਂ ‘ਤੇ ਪਵੇਗਾ। ਭਾਰਤ ਦੇ ਦੱਖਣ ਖੇਤਰ ‘ਚ ਵੀ ਠੰਢ ਦਾ ਅਨੁਭਵ ਹੋਵੇਗਾ। ਹਾਲਾਂਕਿ ਹੁਣ ਤਕ ਮੌਸਮ ਵਿਭਾਗ ਦੀ ਕੋਈ ਘੋਸ਼ਣਾ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਮੌਨਸੂਨ ਦਾ ਰੁਖ ਤੈਅ ਕਰਨ ਵਾਲੀ ਸਮੁੰਦਰੀ ਘਟਨਾ
ਲਾ ਨੀਨਾ ਮੌਨਸੂਨ ਦਾ ਰੁਖ ਤੈਅ ਕਰਨ ਵਾਲੀ ਸਮੁੰਦਰੀ ਘਟਨਾ ਹੈ, ਜੋ ਕਿ ਸੱਤ ਤੋਂ ਅੱਠ ਸਾਲ ‘ਚ ਅਲੀ ਨੀਨੋ ਦੇ ਬਾਅਦ ਹੁੰਦੀ ਹੈ। ਅਲ ਨੀਨੋ ‘ਚ ਜਿਥੇ ਸਮੁੰਦਰ ਦੀ ਸਤਾ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਉਥੇ ਲਾ ਨੀਨਾ ‘ਚ ਸਮੁੰਦਰ ਦੀ ਸਤਾ ਦਾ ਤਾਪਮਾਨ ਘੱਟ ਹੋਣ ਲੱਗਦਾ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਹਵਾ ਦੀ ਦਿਸ਼ਾ ‘ਚ ਬਦਲਾਅ ਹੋਣ ਹੈ। ਇਸ ‘ਚ ਸਮੁੰਦਰੀ ਖੇਤਰਾਂ ‘ਚ ਹਵਾ ਦੀ ਰਫਤਾਰ 55 ਤੋਂ 60 ਕਿਲੋਮੀਟਰ ਰਹਿੰਦੀ ਹੈ। ਮੈਦਾਨੀ ਖੇਤਰਾਂ ‘ਚ ਇਹ 20 ਤੋਂ 25 ਕਿਲੋਮੀਟਰ ਦੀ ਰਫ਼ਤਾਰ ਨਾਲ ਚਲਦੀ ਹੈ।
ਭੂ-ਮੱਧ ਰੇਖਾ ਦੇ ਕੋਲ ਹੁੰਦਾ ਹੈ ਸਰਗਰਮ
ਡਾ. ਪਾਂਡੇ ਨੇ ਦੱਸਿਆ ਕਿ ਲਾ ਨੀਨਾ ਭੂ-ਮੱਧ ਰੇਖਾ ਦੇ ਆਸ-ਪਾਸ ਪ੍ਰਸ਼ਾਂਤ ਮਹਾ ਸਾਗਰ ਦੇ ਕਰੀਬ ਸਰਗਰਮ ਹੁੰਦਾ ਹੈ। ਇਸ ਦਾ ਅਸਰ ਹੋਰ ਮਹਾਂਦੀਪਾਂ ‘ਚ ਨਜ਼ਰ ਆਉਂਦਾ ਹੈ। ਧਰਤੀ ਦੇ ਘੁੰਮਣ ਕਾਰਨ ਉਥੋਂ ਹਵਾ ਪੁਰਬ ਤੋਂ ਪੱਛਮ ਵੱਲ ਚਲਦੀ ਹੈ, ਜਦੋਂਕਿ ਲਾ ਨੀਨਾ ‘ਚ ਇਹ ਬਦਲਦੀ ਰਹਿੰਦੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …