ਹੁਣ ਕੋਰੋਨਾ ਤੋਂ ਬਾਅਦ ਇਸ ਫਲ ਦੇ ਬਾਰੇ ਵਿਚ ਜਾਰੀ ਹੋਈ ਵੱਡੀ ਚੇਤਾਵਨੀ
ਦੁਨੀਆਂ ਤੇ ਇਹ ਸਾਲ ਮਾੜਾ ਹੀ ਰਹਿ ਰਿਹਾ ਹੈ ਜਿਥੇ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਤੇ ਹਾਹਾਕਾਰ ਮਚਾਈ ਹੋਈ ਹੈ ਹਰ ਰੋਜ ਲੱਖਾਂ ਲੋਕ ਕੋਰੋਨਾ ਪੌਜੇਟਿਵ ਹੋ ਰਹੇ ਹਨ ਅਤੇ ਇਸ ਵਾਇਰਸ ਦੇ ਨਾਲ ਹਜਾਰਾਂ ਲੋਕਾਂ ਦੀ ਰੋਜਾਨਾ ਜਾਨ ਜਾ ਰਹੀ ਹੈ ਓਥੇ ਇੱਕ ਹੋਰ ਵਾਇਰਸ ਨੇ ਦੁਨੀਆਂ ਤੇ ਦਸਤਕ ਦੇ ਦਿੱਤੀ ਹੈ। ਜਿਸ ਦੇ ਬਾਰੇ ਵਿਚ ਚੇਤਾਵਨੀ ਜਾਰੀ ਕੀਤੀ ਗਈ ਹੈ।
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕੈਲੀਫੋਰਨੀਆ ਤੋਂ ਆਏ ਆੜੂ ਨਾ ਖਾਣ ਕਿਉਂਕ ਇਸ ਨਾਲ ਸਾਲਮੋਨੇਲਾ ਵਾਇਰਸ ਫੈਲਣ ਦਾ ਖ ਦ ਸ਼ਾ ਹੈ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ (ਸੀ. ਐੱਫ. ਆਈ. ਏ. ) ਨੇ ਐਤਵਾਰ ਨੂੰ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ।
ਕੈਲੀਫੋਰਨੀਆ ਦੇ ਫਰੀਜ਼ਨੋ ਵਿਚ ਪਰੀਮਾ ਵਾਵੋਨਾ ਨੇ ਆਪਣੇ ਵਲੋਂ ਭੇਜੇ ਸਾਰੇ ਆੜੂ ਵਾਪਸ ਲੈ ਲਏ ਹਨ, ਜੋ ਵੀ ਉਸ ਵਲੋਂ ਵੱਖ-ਵੱਖ ਬਰਾਂਡ ਤਹਿਤ ਵੇਚੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਬੀਮਾਰੀ ਲੱਗਣ ਦਾ ਖ- ਤ- ਰਾ ਹੈ। ਕੈਨੇਡਾ ਦੇ ਵਪਾਰੀਆਂ ਨੇ ਵੀ ਇਨ੍ਹਾਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਨੂੰ 11 ਵੱਖ-ਵੱਖ ਬਰਾਂਡ ਦੇ ਲੇਬਲ ਨਾਲ ਵੇਚਿਆ ਜਾਂਦਾ ਹੈ । ਇਨ੍ਹਾਂ ਵਿਚੋਂ ਵਧੇਰੇ 1 ਜੂਨ ਤੋਂ 22 ਅਗਸਤ ਵਿਚਕਾਰ ਵੇਚੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਆੜੂ ਬਿਨਾਂ ਕਿਸੇ ਬਰਾਂਡ ਦੇ ਖੁੱਲ੍ਹੇ ਵੀ ਵੇਚੇ ਗਏ ਹੋਣ। ਐਤਵਾਰ ਤੱਕ 9 ਸੂਬਿਆਂ ਵਿਚੋਂ 68 ਸ਼ਿਕਾਇਤਾਂ ਆਈਆਂ। ਇਸ ਦੌਰਾਨ 14 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ, ਹਾਲਾਂਕਿ ਇਸ ਕਾਰਨ ਕਿਸੇ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ।
ਸੀ. ਐੱਫ. ਆਈ. ਏ. ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਫਲ ਵਾਪਸ ਮੰਗਵਾਏ ਜਾ ਰਹੇ ਹਨ ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਨੂੰ ਵਾਪਸ ਕਰ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਆੜੂਆਂ ਵਿਚੋਂ ਕੋਈ ਬ-ਦ- ਬੂ ਨਹੀਂ ਆਉਂਦੀ ਤੇ ਨਾ ਹੀ ਇਹ ਖਰਾਬ ਲੱਗਦੇ ਹਨ ਪਰ ਇਸ ਨੂੰ ਖਾ ਕੇ ਵਿਅਕਤੀ ਬੀਮਾਰ ਪੈ ਰਹੇ ਹਨ। ਗਰਭਵਤੀ ਔਰਤਾਂ, ਬੱਚਿਆਂ-ਬੁੱਢਿਆਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਬੀਮਾਰੀ ਜਾ-ਨ-ਲੇ ਵਾ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਤੋਂ ਆਏ ਪਿਆਜਾਂ ਕਾਰਨ ਬੀਮਾਰੀ ਫੈਲੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …