ਇਸ ਦੇਸ਼ ਨੇ ਭਾਰਤ ਆਉਣ ਜਾਣ ਵਾਲੀਆਂ ਫਲਾਈਟਾਂ ਤੇ ਲਗਾਈ ਪਾਬੰਦੀ
ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਇਸ ਨੂੰ ਰੋਕਣ ਲਈ ਹਰੇਕ ਮੁਲਕ ਚ ਵੇਖੋ ਵੱਖ ਪਾਬੰਦੀਆਂ ਲਗਾਈਆਂ ਗਈਆਂ ਹਨ। ਅੰਤਰਾਸ਼ਟਰੀ ਫਲਾਈਟਾਂ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ। ਪਰ ਫਿਰ ਹੋਲੀ ਹੋਲੀ ਇਹਨਾਂ ਨੂੰ ਚਾਲੂ ਕੀਤਾ ਗਿਆ ਸੀ। ਹੁਣ ਇੱਕ ਮਾੜੀ ਖਬਰ ਆ ਰਹੀ ਹੈ ਕੇ ਭਾਰਤ ਆਉਣ ਜਾਣ ਵਾਲੀਆਂ ਫਲਾਈਟਾਂ ਤੇ ਇਸ ਦੇਸ਼ ਨੇ ਪਾਬੰਦੀ ਲਗਾ ਦਿੱਤੀ ਹੈ। ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰੇ ਸ਼ਾ ਨੀ ਹੋ ਸਕਦੀ ਹੈ।
ਸਾਊਦੀ ਕਿੰਗਡਮ ਦੀ ਜਨਰਲ ਹਵਾਬਾਜ਼ੀ ਅਥਾਰਟੀ (ਜੀ. ਏ. ਸੀ. ਏ.) ਨੇ ਭਾਰਤ ‘ਚ ਕੋਰੋਨਾ ਵਾਇਰਸ ਮਾਮਲਿਆਂ ਦੀ ਦਿਨੋਂ-ਦਿਨ ਵਧਦੀ ਗਿਣਤੀ ਦੇ ਮੱਦੇਨਜ਼ਰ ਭਾਰਤ ਜਾਣ-ਆਉਣ ਦੀ ਯਾਤਰਾ ‘ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਤੋਂ ਇਲਾਵਾ ਬ੍ਰਾਜ਼ੀਲ ਅਤੇ ਅਰਜਨਟੀਨਾ ਦੀ ਹਵਾਈ ਯਾਤਰਾ ਨੂੰ ਵੀ ਸਾਊਦੀ ਅਰਬ ਨੇ ਮੁਅੱਤਲ ਕਰ ਦਿੱਤਾ ਹੈ।
ਜੀ. ਏ. ਸੀ. ਏ. ਦੇ ਨੋਟ ਅਨੁਸਾਰ, ਕੋਈ ਵੀ ਵਿਅਕਤੀ ਜੋ ਸਾਊਦੀ ਅਰਬ ਆਉਣ ਤੋਂ ਪਹਿਲਾਂ ਪਿਛਲੇ 14 ਦਿਨਾਂ ਤੋਂ ਭਾਰਤ, ਬ੍ਰਾਜ਼ੀਲ ਅਤੇ ਅਰਜਨਟੀਨਾ ‘ਚ ਰਹਿ ਰਿਹਾ ਹੈ ਨੂੰ ਇੱਥੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ, ਸਿਰਫ ਇਨ੍ਹਾਂ ਦੇਸ਼ਾਂ ਦੇ ਸਰਕਾਰੀ ਮਹਿਮਾਨਾਂ ਨੂੰ ਇਸ ‘ਚ ਛੋਟ ਹੋਵੇਗੀ।
ਹਾਲਾਂਕਿ, ਇਹ ਜਾਣਕਾਰੀ ਨਹੀਂ ਦਿੱਤੀ ਗਈ ਉਡਾਣਾਂ ਨੂੰ ਕਦੋਂ ਤੱਕ ਮੁਅੱਤਲ ਰੱਖਿਆ ਜਾਵੇਗਾ। ਇਕ ਸੀਨੀਅਰ ਏਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਏਅਰਲਾਈਨ ਨੂੰ 22 ਸਤੰਬਰ ਦੀ ਰਾਤ ਨੂੰ ਜੀ. ਏ. ਸੀ. ਏ. ਤੋਂ ਨਿਰਦੇਸ਼ ਪ੍ਰਾਪਤ ਹੋਏ ਸਨ। ਅਧਿਕਾਰੀ ਨੇ ਕਿਹਾ, “ਨਿਰਦੇਸ਼ ਅਨੁਸਾਰ, ਭਾਰਤੀ ਏਅਰਲਾਈਨਾਂ ਨੂੰ ਹੁਣ ਸਾਊਦੀ ਅਰਬ ਲਈ ਕੋਈ ਵੀ ਉਡਾਣ ਚਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ ਅਤੇ ਨਾ ਹੀ ਖਾੜੀ ਦੇਸ਼ ਦੀ ਕਿਸੇ ਵੀ ਉਡਾਣ ਨੂੰ 24 ਸਤੰਬਰ ਤੋਂ ਭਾਰਤ ਲਈ ਉਡਾਣ ਭਰਨ ਦੀ ਆਗਿਆ ਦਿੱਤੀ ਜਾਏਗੀ।”
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …