ਆਈ ਤਾਜਾ ਵੱਡੀ ਖਬਰ
ਜਿਸ ਤਰ੍ਹਾਂ ਦੇਸ਼ ਦੇ ‘ਚ ਲਗਾਤਾਰ ਹੀ ਮਹਿੰਗਾਈ ਵੱਧ ਰਹੀ ਹੈ ਉਸਤੋਂ ਹਰ ਵਰਗ ਖਾਸਾ ਪ੍ਰੇਸ਼ਾਨ ਹੈ । ਹਰ ਵਰਗ ਵੱਧਦੀ ਮਹਿੰਗਾਈ ਨੂੰ ਲੈ ਕੇ ਸੜਕਾਂ ਤੇ ਬੈਠਾ ਪ੍ਰਦਰਸ਼ਨ ਕਰ ਰਿਹਾ ਹੈ । ਜਦੋ ਜਨਤਾ ਅਤੇ ਵਿਰੋਧੀਆਂ ਦੇ ਵਲੋਂ ਸਰਕਾਰ ਦੇ ਕੋਲੋਂ ਮਹਿੰਗਾਈ ਬਾਰੇ ਸਵਾਲ ਕੀਤੇ ਜਾਂਦੇ ਹਨ ਤਾਂ ਸਰਕਾਰ ਦਾ ਅਗੋ ਜਵਾਬ ਹੁੰਦਾ ਹੈ ਕਿ ਖ਼ਜ਼ਾਨਾ ਖਾਲੀ ਹੈ । ਫਿਰ ਆਮ ਬੰਦਾ ਸੋਚਦਾ ਉਹ ਤਾਂ ਹਰ ਇੱਕ ਚੀਜ਼ ਤੇ ਲੱਗਾ ਟੈਕਸ ਭਰਦਾ ਫਿਰ ਖ਼ਜ਼ਾਨਾ ਖਾਲੀ ਕਿਸ ਤਰਾਂ ਹੈ । ਸੋ ਜਿਸ ਤਰ੍ਹਾਂ ਸਭ ਨੂੰ ਹੀ ਪਤਾ ਹੈ ਕਿ ਕੇਂਦਰ ਸਰਕਾਰ ਦੇ ਵਲੋਂ ਰਾਤੋ ਰਾਤ ਆਪਣਾ ਫ਼ੈਸਲਾ ਸੁਣਾ ਦਿੱਤਾ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰਾਂ ਨੋਟਬੰਦੀ , ਅਤੇ ਖੇਤੀ ਕਾਨੂੰਨ । ਹੁਣ ਕੇਂਦਰ ਸਰਕਾਰ ਨੇ ਅਪਣਾ ਸ਼ਿਕੰਜਾ ਕੱਸਿਆ ਹੈ ਟੈਕਸ ਭਰਨ ਵਾਲਿਆਂ ‘ਤੇ ।
ਜੀ ਹਾਂ ਹੁਣ ਟੈਕਸ ਭਰਨ ਵਾਲੇ ਫੱਸ ਸਕਦੇ ਹਨ ਵੱਡੀ ਮੁਸੀਬਤ ਵਿੱਚ । ਦਰਾਅਸਲ ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਹੁਣ ਜੋ ਕਰਮਚਾਰੀ ਟੈਕਸ ਅਦਾ ਕਰਦੇ ਹਨ ਉਹਨਾਂ ਕਰਮਚਾਰੀਆਂ ਨੂੰ 31 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਫਾਰਮ ਨੰਬਰ 16 ਵਿਚ ਸਰੋਤ ਤੇ ਟੈਕਸ ਕਟੌਤੀ ਕਰਨ ਦਾ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ। ਸੋ ਜੇ ਤੁਸੀਂ ਵੀ ਟੈਕਸ ਅਦਾ ਕਰਦੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਜ਼ਰੂਰੀ ਖ਼ਬਰ ਹੈ। ਅਜਿਹੇ ਬਹੁਤ ਸਾਰੇ ਕੰਮ ਹਨ । ਜਿਹਨਾਂ ਵਿੱਚ ਜੇਕਰ ਟੈਕਸਦਾਤਾ 31 ਜੁਲਾਈ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾਣਗੀਆਂ।
ਕੇਂਦਰ ਸਰਕਾਰ ਦੇ ਅਨੁਸਾਰ, ਵਿੱਤੀ ਸਾਲ 2020-21 ਵਿੱਚ, ਨਿਵੇਸ਼ ਫੰਡ ਦੁਆਰਾ ਅਦਾ ਕੀਤੀ ਗਈ ਆਮਦਨੀ ਦਾ ਪੂਰਾ ਵੇਰਵਾ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਫਾਰਮ ਨੰਬਰ 64 ਸੀ ਵਿੱਚ ਦੇਣਾ ਹੋਵੇਗਾ । ਓਥੇ ਹੀ ਇਸ ਜਾਣਕਾਰੀ ਦੇ ਵਿੱਚ 31 ਜੁਲਾਈ ਤੋਂ ਪਹਿਲਾਂ ਫਾਰਮ ਨੰਬਰ 15 ਸੀ ਸੀ ਦੇ ਤਹਿਤ ਦਿੱਤੀ ਜਾਣ ਵਾਲੀ ਜਾਣਕਾਰੀ ਦਿਓ। ਇਸ ਵਿੱਚ, ਜੂਨ 2021 ਨੂੰ ਖਤਮ ਹੋਈ ਤਿਮਾਹੀ ਦਾ ਵੇਰਵਾ ਦੇਣਾ ਪਏਗਾ।
ਵਿੱਤੀ ਸਾਲ 2020-21 ਲਈ ਫਾਰਮ ਨੰਬਰ 3 ਈ ਸੀ ਕੇ ਦੇ ਯੋਗ ਨਿਵੇਸ਼ ਫੰਡ ਦੁਆਰਾ ਸੈਕਸ਼ਨ 9 ਦੀ ਉਪ-ਧਾਰਾ (5) ਦੇ ਤਹਿਤ ਜਾਣਕਾਰੀ 31 ਜੁਲਾਈ ਤੱਕ ਦੇਣੀ ਪਵੇਗੀ। ਜੇ ਤੁਸੀਂ ਅਜੇ ਤੱਕ ਫਾਰਮ ਨੰਬਰ 1 ਦੇ ਤਹਿਤ ਵਿੱਤੀ ਸਾਲ 2020-21 ਲਈ ਸਮਾਨਤਾ ਲਈ ਵੀ ਸਟੇਟਮੈਂਟ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ, ਤਾਂ ਇਸਨੂੰ 31 ਜੁਲਾਈ ਤੱਕ ਪੂਰਾ ਕਰੋ। ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਟੈਕਸ ਭਰਨ ਵਾਲੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …