ਆਈ ਤਾਜ਼ਾ ਵੱਡੀ ਖਬਰ
ਬਰਸਾਤੀ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਜੀਵ-ਜੰਤੂ ਆਪਣੇ ਟਿਕਾਣੀਆਂ ਤੋਂ ਬਾਹਰ ਆ ਜਾਂਦੇ ਹਨ ਅਤੇ ਇਸ ਇਨਸਾਨੀ ਦੁਨੀਆ ਦੇ ਵਿੱਚ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਚਲਦਿਆਂ ਹੋਇਆਂ ਬਾਕੀ ਲੋਕਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਵਧੇਰੇ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਸਦਕਾ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਦੁਖਦਾਈ ਘਟਨਾਵਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਵੀ ਕਲਪਨਾ ਨਹੀਂ ਕੀਤੀ ਜਾਂਦੀ।
ਇਨੀਂ ਦਿਨੀਂ ਜਿੱਥੇ ਸੱਪ ਦੇ ਕੱਟਣ ਦੇ ਬਹੁਤ ਸਾਰੇ ਹਾਦਸੇ ਸਾਹਮਣੇ ਆਏ ਹਨ। ਹੁਣ ਸਕੂਲ ਦੇ ਬੈਗ ਵਿੱਚ ਲੁਕੇ ਬੈਠੇ ਸੱਪ ਵੱਲੋਂ ਵਿਦਿਆਰਥੀਆਂ ਦੇ ਡੰਗ ਮਾਰਨ ਨਾਲ ਦਰਦਨਾਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਵੀਂ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਨਵੀਂ ਦਿੱਲੀ ਦੇ ਅਧੀਨ ਆਉਣ ਵਾਲੇ ਇਕ ਪਿੰਡ ਵਿਚ ਇਕ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੂੰ ਸੱਪ ਨੇ ਡੰਗ ਮਾਰ ਦਿਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਜਿੱਥੇ ਸਕੂਲ ਜਾਣ ਵਾਸਤੇ ਅਕਾਸ਼ 18 ਸਾਲਾ ਜੋ ਕੇ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ।
ਆਪਣੇ ਛੋਟੇ ਭਰਾ ਨੂੰ ਸਕੂਲ ਭੇਜਣ ਲਈ ਲਟਕਦੇ ਹੋਏ ਬੈਗ ਨੂੰ ਉਤਾਰਨ ਲੱਗਾ ਸੀ ਜੋ ਕੇ ਖੰਬੇ ਤੇ ਟੰਗਿਆ ਹੋਇਆ ਸੀ। ਜਿੱਥੇ ਉਤਾਰਦੇ ਸਮੇਂ ਹੀ ਇਹ ਬੈਗ ਉਸ ਦੇ ਹੱਥ ਵਿਚੋਂ ਛੁੱਟ ਗਿਆ ਅਤੇ ਹੇਠਾਂ ਡਿੱਗਣ ਤੇ ਨਾਲ ਹੀ ਉਸ ਸਕੂਲ ਵਾਲੇ ਬੈਗ ਵਿਚ ਬੈਠੇ ਹੋਏ ਸਟਾਫ ਨੇ ਆਕਾਸ਼ ਦੀ ਲੱਤ ਤੇ ਡੰਗ ਮਾਰ ਦਿੱਤਾ।
ਜਿਸ ਤੋਂ ਬਾਅਦ ਤੁਰੰਤ ਹੀ ਉਸ ਨੂੰ ਪਰਿਵਾਰ ਵੱਲੋਂ ਹਸਪਤਾਲ ਲਿਜਾਇਆ ਗਿਆ। ਪਰ ਸੱਪ ਇੰਨਾ ਜ਼ਹਿਰੀਲਾ ਸੀ ਕਿ ਰਸਤੇ ਵਿੱਚ ਹੀ ਜ਼ਹਿਰ ਫੈਲਣ ਕਾਰਨ ਆਕਾਸ਼ ਦੀ ਮੌਤ ਹੋ ਗਈ। ਇਸ ਘਟਨਾ ਦੇ ਨਾਲ ਪਰਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਤੋਂ ਬਾਅਦ ਸੋਗ ਵਜੋਂ ਬੱਚੇ ਦੇ ਸਕੂਲ ਵਿੱਚ ਛੁੱਟੀ ਕਰਨ ਦਾ ਐਲਾਨ ਕਰਦੇ ਹੋਏ ਨੋਟਿਸ ਜਾਰੀ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …