ਆਈ ਤਾਜਾ ਵੱਡੀ ਖਬਰ
ਭਾਰਤ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਅਜਿਹੇ ਨੌਜਵਾਨ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਵੱਲੋਂ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਕਾਮਯਾਬੀ ਦੇ ਰਸਤੇ ਤੇ ਜਾ ਕੇ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਕੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਪੇਸ਼ ਕੀਤੀਆਂ ਹਨ। ਉਥੇ ਹੀ ਬਹੁਤ ਸਾਰੇ ਪੰਜਾਬੀ ਨੌਜਵਾਨ ਅਜਿਹੇ ਵੀ ਹਨ ਜਿਨ੍ਹਾਂ ਵੱਲੋਂ ਗਲਤ ਸੰਗਤ ਵਿੱਚ ਪੈ ਕੇ ਜਵਾਨੀ ਦੇ ਜੋਸ਼ ਵਿਚ ਕੁਝ ਗਲਤ ਫੈਸਲੇ ਲੈ ਲਏ ਜਾਂਦੇ ਹਨ। ਅਜਿਹੇ ਫੈਸਲੇ ਹੀ ਨੌਜਵਾਨਾਂ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ। ਜਿਸ ਨਾਲ ਕਈ ਪੰਜਾਬੀ ਸ਼ਰਮਸਾਰ ਹੋ ਜਾਂਦੇ ਹਨ।
ਹੁਣ ਵਿਦੇਸ਼ ਰਹਿਣ ਵਾਲੇ ਪੰਜਾਬੀ ਮੁੰਡੇ ਵੱਲੋਂ ਗੋਰੇ ਪੁਲਿਸ ਵਾਲੇ ਨੂੰ ਅਜਿਹੀ ਗੱਲ ਆਖੀ ਗਈ ਸੀ ਜਿਸ ਕਾਰਨ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਦਾ ਇੱਕ ਨੌਜਵਾਨ ਪੜ੍ਹਾਈ ਕਰਨ ਗਿਆ ਹੋਇਆ ਸੀ। ਉਥੇ ਹੀ ਉਸ ਵੱਲੋਂ ਪੰਜਾਬ ਵਾਲਾ ਮਾਹੌਲ ਸਮਝ ਕੇ ਗਲਤੀ ਕਰ ਲਈ ਗਈ। ਜਿਸ ਦਾ ਖਮਿਆਜਾ ਹੁਣ ਉਸ ਨੂੰ ਡਿਪੋਰਟ ਹੋ ਕੇ ਭੁਗਤਣਾ ਪੈ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ 27 ਸਾਲਾ ਇਕ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ 2014 ਦੇ ਅਗਸਤ ਮਹੀਨੇ ਪੜ੍ਹਾਈ ਦੇ ਤੌਰ ਤੇ ਨਿਊਜ਼ੀਲੈਂਡ ਗਿਆ ਸੀ।
ਜਿੱਥੇ ਉਸ ਨੂੰ 2019 ਵਿਚ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜਿਆ ਗਿਆ ਸੀ। ਉਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲੀਸ ਵਾਲੇ ਨੂੰ 200 ਡਾਲਰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਉਸ ਉਪਰ 2 ਕੇਸ ਦਰਜ ਕਰ ਦਿੱਤੇ ਗਏ। ਜਿੱਥੇ ਫਰਵਰੀ 2021 ਵਿੱਚ ਉਸਨੂੰ ਦੋਸ਼ੀ ਸਾਬਤ ਹੋਣ ਤੇ 6 ਮਹੀਨੇ ਦੀ ਨਜ਼ਰਬੰਦੀ ਦੀ ਸਜ਼ਾ ਦਿੱਤੀ ਗਈ ਅਤੇ 6 ਮਹੀਨੇ ਲਈ ਡਰਾਈਵਿੰਗ ਲਾਇਸੰਸ ਰੱਦ ਅਤੇ 170 ਡਾਲਰ ਜੁਰਮਾਨਾ ਜੁਰਮਾਨਾ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਨੌਜਵਾਨ ਖਿਲਾਫ ਸਾਰੇ ਦੋਸ਼ ਸਾਬਤ ਹੋਣ ਤੇ 11 ਜੂਨ ਨੂੰ ਇਸ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ ਸੀ।
ਇਸ ਨੌਜਵਾਨ ਵੱਲੋਂ ਉੱਥੇ ਬਣੇ ਰਹਿਣ ਲਈ ਕਈ ਤਰ੍ਹਾਂ ਦੇ ਹਵਾਲੇ ਦਿੱਤੇ ਗਏ। ਪਰ ਹੁਣ ਓਥੋਂ ਦੀ ਸਰਕਾਰ ਵੱਲੋਂ ਉਸ ਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਵਿੱਚ ਉਹ ਆਪਣੇ ਸਾਰੇ ਕੰਮ ਨਿਪਟਾ ਸਕਦਾ ਹੈ। ਤੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। 11 ਜੂਨ ਨੂੰ ਹੋਏ ਫੈਸਲੇ ਵਿੱਚ ਸਰਕਾਰ ਨੇ ਉਸ ਨੂੰ ਤਿੰਨ ਮਹੀਨੇ ਦਾ ਵਰਕ ਵੀਜ਼ੇ ਲਈ ਸਮਾਂ ਦਿੱਤਾ ਸੀ। ਉਸ ਦੀ ਇੱਕ ਗ਼ਲਤੀ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …