ਆਈ ਤਾਜਾ ਵੱਡੀ ਖਬਰ
ਅੱਜ ਕੱਲ ਡਿਜੀਟਲੀ ਲੋਕ ਜਿਵੇਂ ਜਿਵੇਂ ਵਿਕਸਿਤ ਹੁੰਦੇ ਜਾ ਰਹੇ ਹਨ , ਉਸੇ ਤਰੀਕੇ ਦੇ ਨਾਲ ਠੱਗਾਂ ਦੇ ਹੌਸਲੇ ਵੀ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ l ਬੇਸ਼ੱਕ ਡਿਜੀਟਲ ਹੋਣ ਦੇ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੱਲ ਹੋਈਆਂ ਪਈਆਂ ਹਨ। ਪਰ ਅੱਜ ਕੱਲ ਡਿਜੀਟਲ ਤਰੀਕੇ ਦੇ ਨਾਲ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਨਾਲ ਲੱਖਾਂ ਰੁਪਿਆਂ ਦੀ ਠੱਗੀ ਕਰਦੇ ਪਏ ਹਨ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸਿਰਫ ਤਿੰਨ ਮਿਸ ਕਾਲਾਂ ਦੇ ਨਾਲ ਖਾਤੇ ਵਿੱਚੋਂ ਲੱਖਾਂ ਰੁਪਏ ਉੱਡ ਗਏ। ਦੱਸਦਿਆ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ ਤੇ ਅਜਿਹੇ ‘ਚ ਰਾਜਧਾਨੀ ਦਿੱਲੀ ‘ਚ ਇਕ ਮਹਿਲਾ ਵਕੀਲ ਜੋ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਉਸ ਦੇ ਖਾਤੇ ‘ਚੋਂ ਲੱਖਾਂ ਰੁਪਏ ਚੋਰੀ ਹੋ ਗਏ।
ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਵਕੀਲ ਜੋ ਦੂਜਿਆਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ, ਹੁਣ ਉਹੀ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ l ਇਸ ਦੌਰਾਨ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਠੱਗ ਇੰਨੇ ਜਿਆਦਾ ਸ਼ਾਤਰ ਸੀ ਕਿ ਉਹਨਾਂ ਵੱਲੋਂ ਨਾ ਤਾਂ ਕਿਸੇ ਪ੍ਰਕਾਰ ਦਾ ਕੋਈ ਨੰਬਰ ਲਿਆ ਗਿਆ ਤੇ ਨਾ ਹੀ ਕੋਈ ਓਟੀਪੀ ਮੰਗਿਆ ਗਿਆ l ਠੱਗਾਂ ਨੇ ਵਕੀਲ ਨੂੰ ਸਿਰਫ਼ ਤਿੰਨ ਮਿਸ ਕਾਲਾਂ ਕੀਤੀਆਂ। ਜਿਸ ਤੋਂ ਬਾਅਦ ਵਕੀਲ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਉੱਡ ਗਏ l
ਹੁਣ ਤੁਹਾਨੂੰ ਇੱਕ ਰਿਪੋਰਟ ਮੁਤਾਬਕ ਸਾਰੀ ਜਾਣਕਾਰੀ ਦਿੰਦੇ ਹਾਂ। ਦਰਅਸਲ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਦੱਸਿਆ ਕਿ ਇਹ ਘਟਨਾ 18 ਅਕਤੂਬਰ ਦੀ ਹੈ, ਦੱਸਿਆ ਜਾ ਰਿਹਾ ਹੈ ਕਿ 35 ਸਾਲਾਂ ਔਰਤ ਦਿੱਲੀ ਹਾਈਕੋਰਟ ਵਿੱਚ ਵਕੀਲ ਹੈ। ਔਰਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਧੋਖੇਬਾਜ਼ਾਂ ਨੇ ਉਸ ਦੇ ਬੈਂਕ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਹਨ। ਔਰਤ ਨੇ ਦੱਸਿਆ ਕਿ ਉਸ ਨੂੰ ਓਟੀਪੀ ਜਾਂ ਬੈਂਕ ਵੇਰਵੇ ਮੰਗਣ ਵਾਲਾ ਕੋਈ ਕਾਲ ਨਹੀਂ ਆਇਆ।
ਤੁਹਾਨੂੰ ਦੱਸ ਦੇਈਏ ਕਿ ਅਕਸਰ ਧੋਖਾਧੜੀ ਕਰਨ ਵਾਲੇ ਲੋਕਾਂ ਤੋਂ ਓਟੀਪੀ, ਪਾਸਵਰਡ ਜਾਂ ਬੈਂਕ ਡਿਟੇਲ ਮੰਗ ਕੇ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਚੋਰੀ ਕਰ ਲੈਂਦੇ ਹਨ। ਹਾਲਾਂਕਿ ਇਸ ਮਾਮਲੇ ‘ਚ ਔਰਤ ਨੂੰ ਅਜਿਹਾ ਕੋਈ ਕਾਲ ਨਹੀਂ ਆਇਆ। ਸਿਰਫ਼ ਇਸ ਵਕੀਲ ਨੂੰ ਆਮ ਤਿੰਨ ਮਿਸ ਕਾਲਾਂ ਆਉਂਦੀਆਂ ਹਨ ਤੇ ਇਹ ਮਿਸ ਕਾਲਾਂ ਮਿੰਟਾਂ ਦੇ ਵਿੱਚ ਇਸ ਵਕੀਲ ਨੂੰ ਕੰਗਾਲ ਕਰ ਦੇਂਦੀਆਂ ਹਨ l ਜਿਸ ਦੇ ਚਲਦੇ ਇਸ ਵਕੀਲ ਔਰਤ ਦੇ ਵੱਲੋਂ ਹੁਣ ਇਹ ਮਾਮਲਾ ਪੁਲਿਸ ਕੋਲ ਦਰਜ ਕਰਵਾ ਲਿਆ ਗਿਆ ਹੈ l ਹੁਣ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …