Breaking News

ਸਾਵਧਾਨ : ਪੰਜਾਬ ਚ ਘਰ ਦੇ ਅੰਦਰ ਵੜ ਕੇ ਕੀਤਾ ਅਜਿਹਾ ਕਾਂਡ ਵੀਡੀਓ ਦੇਖ ਪੁਲਸ ਵੀ ਰਹਿ ਗਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਸੂਬੇ ਅੰਦਰ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸ਼ਖਤੀ ਨੂੰ ਵਧਾ ਦਿੱਤਾ ਗਿਆ ਹੈ। ਉਥੇ ਹੀ ਸੂਬੇ ਵਿੱਚ ਵਾਪਰਨ ਵਾਲੀਆਂ ਲੁੱਟ-ਖੋਹ ਅਤੇ ਧੋਖਾਧੜ੍ਹੀ ਦੀਆਂ ਵਾਰਦਾਤਾਂ ਵਿਚ ਵੀ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ। ਕਿਉਂਕਿ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਵੱਲੋਂ ਕੋਈ ਨਾ ਕੋਈ ਰਸਤਾ ਅਪਣਾ ਲਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਰਤੀ ਗਈ ਹੈ। ਉਥੇ ਹੀ ਪੰਜਾਬ ਵਿੱਚ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ।

ਕਿਉਂਕਿ ਕਰੋਨਾ ਦੇ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਘਰ ਅੰਦਰ ਵੜ ਕੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗ੍ਰੀਨ ਐਵੇਨਿਊ ਟੰਡਨ ਹਾਊਸ ਅੰਮ੍ਰਿਤਸਰ ਵਿਚ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿੱਥੇ 2 ਲੁਟੇਰਿਆਂ ਵੱਲੋਂ ਦਿਨ ਦਿਹਾੜੇ ਹੀ ਇੱਕ ਘਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਲੁਟੇਰਿਆਂ ਵੱਲੋਂ ਪੂਰੀ ਜਾਣਕਾਰੀ ਹੋਣ ਤੋਂ ਬਾਅਦ ਹੀ ਇਸ ਘਰ ਵਿੱਚ ਦਾਖਲ ਹੋਇਆ ਗਿਆ ਹੈ। ਕਿਉਂ ਕੇ ਲੁਟੇਰੇ ਬੜੀ ਅਸਾਨੀ ਨਾਲ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ।

ਘਰ ਵਿਚ ਜਿੱਥੇ ਇੱਕ ਬਜ਼ੁਰਗ ਔਰਤ ਰਹਿ ਰਹੀ ਹੈ ਅਤੇ ਉਸ ਦਾ ਬੇਟਾ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿੱਚ ਨੌਕਰੀ ਕਰ ਰਿਹਾ ਹੈ। ਉੱਥੇ ਹੀ ਉਨ੍ਹਾਂ ਘਰ ਵਿੱਚ ਇੱਕ ਕੇਅਰ ਟੇਕਰ ਰੱਖੀ ਹੋਈ ਹੈ ਜੋ ਬਜ਼ੁਰਗ ਔਰਤ ਦੀ ਦੇਖਭਾਲ ਕਰਦੀ ਹੈ। ਘਰ ਵਿਚ ਦਾਖਲ ਹੁੰਦੇ ਦੋਹਾਂ ਲੁਟੇਰਿਆਂ ਵੱਲੋਂ ਜਿੱਥੇ ਪਹਿਲਾਂ ਕੇਅਰ ਟੇਕਰ ਨੂੰ ਦਾਤਰ ਨਾਲ ਡਰਾਇਆ-ਧਮਕਾਇਆ ਗਿਆ ਅਤੇ ਉਸ ਦਾ ਫੋਨ ਖੋਹਿਆ ਗਿਆ। ਉਸ ਪਿਛੋਂ ਕਮਰੇ ਵਿੱਚ ਪਈ ਹੋਈ ਬਜ਼ੁਰਗ ਔਰਤ ਦੇ ਗਲ ਵਿਚੋਂ ਕੁਝ ਉਤਾਰਿਆ ਗਿਆ ਉਸ ਦੀਆਂ ਦੋ ਸੋਨੇ ਦੀਆਂ ਮੁੰਦਰੀਆਂ ਅਤੇ 2 ਮੋਬਾਇਲ ਫ਼ੋਨ ਵੀ ਲੁੱਟ ਲਏ ਗਏ ਹਨ।

ਘਰ ਵਿਚ ਦਾਖਲ ਹੋਣ ਵਾਲੇ ਇਨ੍ਹਾਂ ਲੁਟੇਰਿਆਂ ਵਿਚੋਂ ਇੱਕ ਨੌਜਵਾਨ ਦਸਤਾਰਧਾਰੀ ਹੈ। ਬਜ਼ੁਰਗ ਔਰਤ ਵੱਲੋਂ ਜਿੱਥੇ ਬਚਾਅ ਲਈ ਚੀਕ-ਚਿਹਾੜਾ ਵੀ ਸ਼ੁਰੂ ਕੀਤਾ ਗਿਆ ਪਰ ਕਿਸੇ ਵੱਲੋਂ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਗਈ। ਤੇ ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ। ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਲਈ ਸੀਸੀਟੀਵੀ ਕੈਮਰਿਆ ਦੀ ਫੁਟੇਜ ਵੀ ਖੰਗਾਲਿਆ ਜਾ ਰਿਹਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …