ਇਸ ਵੇਲੇ ਦੀ ਵੱਡੀ ਖਬਰ
ਪੰਜਾਬ ਵਿੱਚ ਚੱਲ ਰਹੀ ਕੋਲੇ ਦੀ ਕਮੀ ਕਾਰਨ ਸਾਰੇ ਪ੍ਰਾਈਵੇਟ ਥਰਮਲ ਪਲਾਂਟ ਬਿਜਲੀ ਦਾ ਉਤਪਾਦਨ ਕਰਨ ਤੋਂ ਅਸਮਰੱਥ ਹਨ। ਜਿਸ ਕਾਰਨ ਸੂਬੇ ਵਿੱਚ ਬਿਜਲੀ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਤੋਂ ਐਲਾਨ ਕੀਤਾ ਜਾ ਚੁੱਕਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਬਿਜਲੀ ਦੇ ਕੱਟ ਲਗਾਏ ਜਾਣਗੇ। ਜਿਸ ਦੇ ਅਧੀਨ ਹੁਣ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।
ਭਲਕੇ ਦਿਨ ਐਤਵਾਰ ਨੂੰ ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ 8 ਘੰਟੇ ਦਾ ਪਾਵਰ ਕੱਟ ਲਗਾਇਆ ਜਾਵੇਗਾ। ਇਹ ਪਾਵਰ ਕੱਟ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਡਾਇੰਗ ਕੰਪਲੈਕਸ, ਫਾਂਬੜਾ ਰੋਡ, ਕਾਸਾਬਾਦ, ਜਮਾਲਪੁਰ ਲਿਲੀ, ਬਹਾਦੁਰਕੇ ਰੋਡ ਅਤੇ ਆਰ.ਐਸ. ਗਰੇਵਾਲ ਰੋਡ ਵਿੱਚ ਲਗਾਇਆ ਜਾਵੇਗਾ। ਇਸਦੇ ਨਾਲ ਹੀ ਬਾਕੀ ਦੇ ਖੇਤਰ ਜਿਸ ਵਿੱਚ ਨਿਊ ਜਨਤਾ ਨਗਰ
ਦੀ ਗਲੀ ਨੰਬਰ 10 ਤੋਂ ਗਲੀ ਨੰਬਰ 8, ਗੋਬਿੰਦ ਨਗਰ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਪੂਰੇ 5 ਘੰਟੇ ਦਾ ਬਿਜਲੀ ਕੱਟ ਲੱਗੇਗਾ। ਇਨ੍ਹਾਂ ਖੇਤਰਾਂ ਤੋਂ ਇਲਾਵਾ ਬਾਬਾ ਮੁਕੰਦ ਸਿੰਘ ਨਗਰ ਫੀਡਰ ਯੂਨਿਟ 1, ਬਾਬਾ ਮੁਕੰਦ ਸਿੰਘ ਨਗਰ ਗਲੀ ਨੰਬਰ 8, 8/4, 8/8, ਹਰਗੋਬਿੰਦ ਨਗਰ ਗਲੀ ਨੰਬਰ 7-8, ਗੁਲਾਬ ਟੈਂਟ ਹਾਊਸ ਵਾਲਾ ਇਲਾਕਾ, ਸੂਆ ਰੋਡ, ਅਮਰਪੁਰ ਗਲੀ ਨੰਬਰ 1, ਬੈਕਸਾਈਡ ਜੈਨ ਕਾਲੋਨੀ ਵਿੱਚ ਪੂਰੇ 7 ਘੰਟੇ ਦਾ ਬਿਜਲੀ ਕੱਟ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਲਗਾਇਆ ਜਾਵੇਗਾ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੋ ਰਹੀ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਸਰਕਾਰੀ ਥਰਮਲ ਪਲਾਂਟਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਪਰ ਇਹ ਥਰਮਲ ਪਲਾਂਟ ਵੀ ਕੁਝ ਦਿਨਾਂ ਦੇ ਮਹਿਮਾਨ ਹਨ ਕਿਉਂਕਿ ਇੱਥੇ ਮੌਜੂਦ ਕੋਲਾ ਵੀ ਮਹਿਜ਼ 4 ਤੋਂ 6 ਦਿਨ ਹੀ ਚੱਲੇਗਾ। ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਪੰਜਾਬ ਨੂੰ ਬਲੈਕ ਆਊਟ ਦਾ ਸਾਹਮਣਾ ਕਰਨਾ ਪਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …