Breaking News

ਸਾਵਧਾਨ ਪੰਜਾਬ ਚ ਇਥੇ 10 ਜਨਵਰੀ 2021 ਤੱਕ ਲਈ ਇਹਨਾਂ ਇਹਨਾਂ ਪਾਬੰਦੀਆਂ ਦਾ ਹੁਕਮ ਹੋਇਆ ਲਾਗੂ

ਇਹਨਾਂ ਇਹਨਾਂ ਪਾਬੰਦੀਆਂ ਦਾ ਹੁਕਮ ਹੋਇਆ ਲਾਗੂ

ਸੂਬੇ ਅੰਦਰ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ,ਤਾ ਜੋਂ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ।ਪਹਿਲਾਂ ਵੀ ਸਰਕਾਰ ਵੱਲੋਂ ਬਹੁਤ ਜਿਲਿਆਂ ਦੇ ਵਿੱਚ ਕੋਈ ਨਾ ਕੋਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਬਹੁਤ ਸਾਰੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਪਣੇ ਜ਼ਿਲ੍ਹਿਆਂ ਦੀ ਹੱਦ ਅੰਦਰ ਲਾਗੂ ਕਰ ਦਿੱਤੇ ਗਏ ਹਨ। ਤਾਂ ਜੋ ਇਨ੍ਹਾਂ ਦਿਨਾਂ ਦੇ ਵਿਚ ਕਿਸੇ ਅਣਸੁਖਾਵੀਂ ਘਟਨਾ ਨੂੰ ਸ਼ਰਾਰਤੀ ਅਨਸਰ ਅੰਜਾਮ ਨਾ ਦੇ ਸਕਣ।

ਪਹਿਲਾ ਹੀ ਲੋਕ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ, ਤੇ ਸੂਬੇ ਅੰਦਰ ਫੈਲੇ ਪਰਾਲੀ ਦੇ ਧੂੰਏਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਕਾਰਨ ਇਸ ਵਾਰ ਪੰਜਾਬ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਕੁਝ ਜਗ੍ਹਾ ਉੱਤੇ ਪਟਾਕੇ ਚਲਾਉਣ ਤੇ ਮਨਾਹੀ ਕਰ ਦਿੱਤੀ ਗਈ ਹੈ।

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਅੰਦਰ ਆਬੋ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਜਾਬ ਵਿਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਖੰਨਾ ਵਿੱਚ ਪਟਾਕੇ ਚਲਾਉਣ ਤੇ ਰੋਕ ਲਾ ਦਿੱਤੀ ਹੈ। ਐਨਜੀਟੀ ਵੱਲੋਂ ਇਹ ਹੁਕਮ 30 ਨਵੰਬਰ 2020 ਤੱਕ ਲਾਗੂ ਕਰਨ ਲਈ ਆਖਿਆ ਗਿਆ ਹੈ। ਹੁਣ ਪੰਜਾਬ ਸਰਕਾਰ ਵੱਲੋਂ 10 ਜਨਵਰੀ 2021 ਤੱਕ ਕੁਝ ਹੋਰ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਮਜਿਸਟਰੇਟ ਜਲੰਧਰ ਜਸਵੀਰ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਤੇ ਸਥਿਤ ਮੈਰਿਜ ਪੈਲਸ ਵਾਲਿਆ ਵਲੋਂ ਨੈਸ਼ਨਲ ਹਾਈਵੇ ,ਸਟੇਟ ਹਾਈਵੇ ਉਪਰ ਗੱਡੀਆਂ ਦੀ ਪਾਰਕਿੰਗ ਤੇ ਰੋਕ ਲਗਾ ਦਿਤੀ ਹੈ, ਤੇ ਨਾਲ ਹੀ

ਕਿਨਾਰੇ ਉੱਪਰ ਪਾਰਕਿੰਗ ਅਤੇ ਹੋਰ ਸਮਾਗਮ ਦੌਰਾਨ ਸੜਕ ਦੇ ਕਿਨਾਰੇ ਤੇ ਪਟਾਕੇ ਚਲਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਿਨਾਂ ਪੈਲਸਾਂ ,ਹੋਟਲਾਂ ਦੇ ਅੰਦਰ ਅਤੇ ਬਾਹਰ ਵੀ ਫਾਇਰ ਕਰਨ ਤੇ ਪਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਪਾਬੰਦੀ 10 ਜਨਵਰੀ 2021 ਤੱਕ ਲਾਗੂ ਰਹੇਗੀ। ਉਨ੍ਹਾਂ ਰਵਾਇਤੀ ਪਟਾਕੇ ਚਲਾਉਣ ਦੀ ਥਾਂ ਤੇ ਗ੍ਰੀਨ ਪਟਾਕੇ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਨਾਲ ਵੀ ਸਭ ਲੋਕਾਂ ਨੂੰ ਪੰਜਾਬ ਦੀ ਆਬੋ-ਹਵਾ ਨੂੰ ਠੀਕ ਰੱਖਣ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਅਪੀਲ ਕੀਤੀ ਹੈ।

Check Also

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖਬਰ , ਏਨੀ ਤਰੀਕ ਤੋਂ ਖੁੱਲਣ ਜਾ ਰਹੇ ਕਿਵਾੜ

ਆਈ ਤਾਜਾ ਵੱਡੀ ਖਬਰ  ਜਿਸ ਤਰੀਕੇ ਦੇ ਨਾਲ ਮੌਸਮ ਕਾਫੀ ਸੁਹਾਵਨਾ ਹੁੰਦਾ ਜਾ ਰਿਹਾ ਹੈ, …