ਆਈ ਤਾਜਾ ਵੱਡੀ ਖਬਰ
ਚਾਈਨਾ ਤੋਂ ਸ਼ੁਰੂ ਕੋਰੋਨਾ ਵਾਇਰਸ ਦੁਨੀਆਂ ਦੇ ਹਰ ਮੁਲਕ ਵਿਚ ਪਹੁੰਚ ਗਿਆ ਹੈ। ਇਸ ਵਾਇਰਸ ਦਾ ਕਰਕੇ ਸੰਸਾਰ ਭਰ ਦੇ ਦੇਸ਼ਾਂ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਾਈਂ ਹਨ ਜਿਹਨਾਂ ਨੂੰ ਹੁਣ ਹਟਾਇਆ ਜਾ ਰਿਹਾ ਹੈ। ਹੁਣ ਇੱਕ ਵੱਡੀ ਖਬਰ ਵਡੇ ਵਿਗਿਆਨੀ ਦੁਆਰਾ ਦਿਤੀ ਗਈ ਹੈ ਜਿਸ ਨਾਲ ਦੁਨੀਆਂ ਫਿਰ ਸੋਚਾਂ ਵਿਚ ਪੈ ਗਈ ਹੈ।
ਕੋਰੋਨਾ ਮਹਾਮਾਰੀ ਦੀ ਸਥਿਤੀ ਸਬੰਧੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਹੁਣ ਵਿਸ਼ਵ ਸਿਹਤ ਸੰਗਠਨ (WHO) ਨਾਲ ਜੁੜੇ ਦੁਨੀਆ ਦੇ ਮਸ਼ਹੂਰ ਸਿਹਤ ਮਾਹਰ ਡੇਵਿਡ ਨਾਬਰੋ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਹਾਲੇ ਸਿਰਫ ਆਪਣੇ ਸ਼ੁਰੂਆਤੀ ਦੌਰ ਵਿਚ ਹੈ, ਹਾਲੇ ਇਸ ਨਾਲੋਂ ਵੀ ਬੁਰਾ ਸਮਾਂ ਆਉਣਾ ਬਾਕੀ ਹੈ। ਡੇਵਿਡ ਦੇ ਮੁਤਾਬਕ, ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਟਲਿਆ ਨਹੀਂ ਹੈ ਅਤੇ ਇਹ ਕਾਫੀ। ਖ -ਤ – ਰ- ਨਾ -ਕ। ਸਥਿਤੀ ਪੈਦਾ ਕਰ ਸਕਦੀ ਹੈ।
ਟੇਲੀਗ੍ਰਾਫ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸਿਹਤ ਮਾਹਰ ਡੇਵਿਡ ਨਾਬਰੋ ਨੇ ਇਹ ਜਾਣਕਾਰੀ ਬ੍ਰਿਟੇਨ ਦੀ ਸੰਸਦ ਦੀ ਹਾਊਸ ਆਫ ਕਾਮਨਜ਼ ਫੌਰੇਨ ਅਫੇਅਰਸ ਕਮੇਟੀ ਨੂੰ ਦਿੱਤੀ ਹੈ ਕਿ ਫਿਲਹਾਲ ਕੋਰੋਨਾ ਵਾਇਰਸ ਨੂੰ ਲੈਕੇ ਚਿੰ – ਤਾ ਮੁਕਤ ਹੋਣਾ ਵੱਡਾ ਨੁ – ਕ – ਸਾ – ਨ ਸਾਬਤ ਹੋ ਸਕਦਾ ਹੈ। ਡੇਵਿਡ ਨੇ ਕਿਹਾ ਕਿ ਇਹ ਸਮਾਂ ਆਰਾਮ ਨਾਲ ਸਾਹ ਲੈਣ ਦਾ ਨਹੀਂ ਸਗੋਂ ਵੱਡੀ । ਤ – ਬਾ -ਹੀ। ਲਈ ਤਿਆਰ ਰਹਿਣ ਦਾ ਹੈ। ਨਾਬਰੋ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਪ੍ਰਤੀਨਿਧੀ ਹਨ ਅਤੇ ਬ੍ਰਿਟੇਨ ਦੇ ਵੱਕਾਰੀ ਇੰਪੀਰੀਅਲ ਕਾਲਜ ਲੰਡਨ ਇੰਸਟੀਚਿਊਟ ਆਫ ਗਲੋਬਲ ਹੈਲਥ ਇਨੋਵੈਸ਼ਨ ਦੇ ਕੋ-ਡਾਇਰੈਕਟਰ ਵੀ ਹਨ। ਡੇਵਿਡ ਨੇ ਖਾਸ ਕਰ ਕੇ ਯੂਰਪ ਸਬੰਧੀ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਆਉਣ ‘ਤੇ ਇੱਥੇ ਹਾਲਾਤ ਵਿ ਗ -ੜ ਸਕਦੇ ਹਨ।
ਡੇਵਿਡ ਨੇ ਬ੍ਰਿਟੇਨ ਦੇ ਸਾਂਸਦਾਂ ਨੂੰ ਦੱਸਿਆ ਕਿ ਕਿਉਂਕਿ ਕੋਰੋਨਾ ਵਾਇਰਸ ਬੇਕਾਬੂ ਹੋ ਗਿਆ ਸੀ ਇਸ ਲਈ ਹੁਣ ਗਲੋਬਲ ਅਰਥਵਿਵਸਥਾ ਵਿਚ ਨਾ ਸਿਰਫ ਮੰਦੀ ਸਗੋਂ ਇਸ ਦੇ ਸੁੰਗੜਨ ਦਾ। ਖ ਤ ਰਾ। ਵੀ ਪੈਦਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਕਿਸੇ ਸਾਈਂਸ ਫਿਕਸ਼ਨ ਮੂਵੀ ਨਾਲੋਂ ਵੀ ਖਰਾਬ ਸਥਿਤੀ ਹੈ। WHO ਦੇ ਵਿਸ਼ੇਸ਼ ਪ੍ਰਤੀਨਿਧੀ ਡੇਵਿਵ ਨਬਾਰੋ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਦਾਅਵੇ ਨੂੰ ਵੀ ਖਾਰਿਜ ਕੀਤਾ ਕਿ ਚੀਨ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੂੰ ਖਰੀਦ ਲਿਆ ਗਿਆ ਸੀ। ਇਸ ਲਈ ਸੰਗਠਨ ਕੋਰੋਨਾ ਮਹਾਮਾਰੀ ‘ਤੇ ਸਹੀ ਕਦਮ ਚੁੱਕ ਨਹੀਂ ਸਕਿਆ। ਡੇਵਿਡ ਨੇ ਕਿਹਾ ਹੈ ਕਿ ਵਾਇਰਸ ਦੇ ਕਾਰਨ ਅਰਥਵਿਵਸਥਾ ਨੂੰ ਇੰਨਾ ਨੁਕਸਾਨ ਹੋਇਆ ਹੈ ਕਿ ਗਰੀਬਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।
ਉਹਨਾਂ ਨੇ ਕਿਹਾ ਕਿ ਅਸੀਂ ਹਾਲੇ ਮਹਾਮਾਰੀ ਦੇ ਮੱਧ ਵਿਚ ਵੀ ਨਹੀਂ ਪਹੁੰਚੇ ਹਾਂ ਸਗੋਂ ਇਹ ਤਾਂ ਹਾਲੇ ਸ਼ੁਰੂਆਤ ਹੀ ਹੈ। ਇਸ ਤੋਂ ਪਹਿਲਾਂ WHO ਮੁਖੀ ਡਾਕਟਰ ਟੇਡ੍ਰੋਸ ਐਡਨਾ ਗੇਬੇਰੀਏਸਿਸ ਨੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਗਲਤ ਦਿਸ਼ਾ ਵਿਚ ਜਾ ਰਹੇ ਹਨ। ਡਾਕਟਰ ਟੇਡ੍ਰੋਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਰਹੇ ਹਨ ਅਤੇ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਸਾਵਧਾਨੀ ਅਤੇ ਉਪਾਆਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਬੱਚਿਆਂ ‘ਤੇ ਮਹਾਮਾਰੀ ਦਾ ਸਭ ਤੋਂ। ਖ ਤ ਰ ਨਾ – ਕ। ਅਸਰ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜੇਕਰ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਕੋਰੋਨਾਵਾਇਰਸ ਮਹਾਮਾਰੀ ਬਦ ਤੋਂ ਬ ਦ ਤ – ਰ ਹੁੰਦੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …