ਤਾਜਾ ਵੱਡੀ ਖਬਰ
ਵਿਦੇਸ਼ਾਂ ਵਿੱਚ ਜਾ ਕੁੱਝ ਕਰਨਾ, ਆਪਣਾ ਭਵਿੱਖ ਸਵਾਰਨਾ ਹਰ ਇੱਕ ਦਾ ਸੁਪਨਾ ਹੁੰਦਾ ਹੈ , ਪਰ ਵਿਦੇਸ਼ ਜਾਨ ਲਈ ਤੁਸੀ ਕਿਸ ਤਰੀਕੇ ਦਾ ਰਸਤਾ ਆਪਣਾ ਰਹੇ ਹੋ , ਇਹ ਬਹੁਤ ਮਾਈਨੇ ਰੱਖਦਾ ਹੈ | ਹੁਣ ਤੱਕ ਅਸੀ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਤੋਂ ਜਾਣੂ ਹਾਂ ਜੋ ਵਿਦੇਸ਼ ਗਏ ਲੋਕਾਂ ਨਾਲ ਸੰਬੰਧ ਰੱਖਦਿਆਂ ਨੇ , ਜੋ ਗਲਤ ਤਰੀਕੇ ਨਾਲ ਉਥੇ ਗਏ ਹੁੰਦੇ ਨੇ , ਅਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲਾਜ਼ਮੀ ਹੈ ਕਿ ਜੇ ਤੁਸੀ ਗਲਤ ਤਰੀਕੇ ਨਾਲ ਕਿਸੇ ਦੇਸ਼ ਦਾ ਰੁੱਖ ਕਰਦੇ ਹੋ ਤਾਂ ਉਥੋਂ ਦੀ ਸਰਕਾਰ ,
ਖੁਫੀਆ ਏਜੇਂਸੀਆਂ , ਅਤੇ ਇਮੀਗ੍ਰੇਸ਼ਨ ਵਿਭਾਗ ਤੁਹਾਡੇ ਤੇ ਐਕਸ਼ਨ ਲਾਵੇਗਾ , ਇਹ ਹਰ ਇੱਕ ਦੇਸ਼ ਦੀ ਪਾਲਿਸੀ ਹੁੰਦੀ ਹੈ, ਹਰ ਇੱਕ ਦੇਸ਼ ਦੇ ਆਪਣੇ ਕੋਈ ਕ਼ਾਨੂਨ ਹੁੰਦੇ ਨੇ ,ਜਿਸਨੂੰ ਸਭ ਨੂੰ ਮੰਨਣਾ ਪੈਂਦਾ ਹੈ ਜੇ ਉਹ ਉੱਥੇ ਰਹਿਣ ਦੇ ਚਾਹਵਾਨ ਨੇ | ਗੱਲ ਕਰਦੇ ਹਾਂ ਉਸ ਦੇਸ਼ ਦੀ ਜਿੱਥੇ ਆਪਣਾ ਪੰਜਾਬੀ ਭਾਈਚਾਰਾ ਸੱਭ ਤੋਂ ਵੱਧ ਵੱਸਿਆ ਹੋਇਆ ਹੈ , ਜੀ ਹਾਂ ਕਨੇਡਾ ਦੀ | ਸੱਭ ਤੋਂ ਵੱਧ ਸਾਡਾ ਪੰਜਾਬੀ ਭਾਈਚਾਰਾ ਇਸ ਦੇਸ਼ ਚ ਵੱਸਿਆ ਹੋਇਆ, ਜਿਸ ਕਰਕੇ ਇਸਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ |
ਹੁਣ ਇਥੋਂ ਦੀ ਸਰਕਾਰ ਨੇ ਬੇਹੱਦ ਸਖਤ ਕਦਮ ਚੁੱਕਿਆ ਹੈ, ਸਰਕਾਰ ਨੇ ਗੈਰਕਾਨੂੰਨੀ ਤਰੀਕੇ ਨਾਲ ਰਿਹ ਰਹੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ | ਜਿਕਰੇਖਾਸ ਹੈ ਕਿ ਸਰਕਾਰ ਨੇ ਆਪਣੇ ਦੇਸ਼ ਚ ਗਲਤ ਤਰੀਕੇ ਨਾਲ ਰਿਹ ਰਹੇ ਪ੍ਰਵਾਸੀਆਂ ਵਿਰੁੱਧ ਇਹ ਕਾਰਵਾਈ ਤੇਜ ਕੀਤੀ ਹੈ , ਸਰਕਾਰ ਆਪਣੇ ਦੇਸ਼ ਦੇ ਹਿੱਤ ਬਾਰੇ ਸੋਚਦੀ ਹੋਈ ਪਿਛਲੇ ਸਾਲ 12,122 ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿੱਖਾ ਚੁੱਕੀ ਹੈ | ਸਰਕਾਰ ਦੀ ਇਸ ਕਾਰਵਾਈ ਨੇ ਉਹਨਾਂ ਲੋਕਾਂ ਨੂੰ ਸੰਕੇਤ ਦਿੱਤਾ ਸੀ
ਜੋ ਗੈਰਕਾਨੂੰਨੀ ਤਰੀਕੇ ਨਾਲ ਕਨੇਡਾ ਚ ਵੱਸੇ ਹੋਏ ਹਨ | ਇੱਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਇਹ ਜੋ ਅੰਕੜਾ ਅਸੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਪਿਛਲੇ ਸਾਲ ਯਾਨੀ 2019 ਤੋਂ ਇੱਕ ਹਜ਼ਾਰ ਵੱਧ ਹੈ | ਸਰਕਾਰ ਦੀ ਇਹ ਕਾਰਵਾਈ ਮਹਾਮਾਰੀ ਚ ਵੀ ਜਾਰੀ ਰਹੀ , ਸਰਕਾਰ ਦੀਆਂ ਏਜੇਂਸੀਆਂ ਨੇ ਮਹਾਮਾਈ ਚ ਵੀ ਆਪਣਾ ਕੰਮ ਜਾਰੀ ਰੱਖਿਆ |ਜਿਕਰੇਖਾਸ ਹੈ ਕਿ ਇਹ 2015 ਤੋਂ ਬਾਅਦ ਦਾ ਸੱਭ ਤੋਂ ਵੱਧ ਅੰਕੜਾ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …