Breaking News

ਸਾਵਧਾਨ ਕਨੇਡਾ ਚ ਜਾਰੀ ਹੋਈ ਇਹ ਵੱਡੀ ਚੇਤਾਵਨੀ – ਇਸ ਵੇਲੇ ਦੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਮੌਸਮ ਦੇ ਵਿੱਚ ਆਈ ਹੋਈ ਗਿਰਾਵਟ ਨੇ ਹਰ ਥਾਂ ਦੇ ਉਪਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਲੋਕਾਂ ਵੱਲੋਂ ਸਰਦੀ ਤੋਂ ਬਚਣ ਲਈ ਮੋਟੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਗਏ ਹਨ। ਉੱਥੇ ਹੀ ਬਾਕੀ ਦੇ ਸੂਬਿਆਂ ਵਿੱਚ ਵੀ ਸਰਦੀ ਦੇ ਮੌਸਮ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਜੇਕਰ ਗੱਲ ਕੈਨੇਡਾ ਦੀ ਕੀਤੀ ਜਾਵੇ ਤਾਂ ਇੱਥੇ ਭਾਰੀ ਬਰਫ ਬਾਰੀ ਹੋਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਇੱਥੋਂ ਦੇ ਮੌਸਮ ਵਿਭਾਗ ਨੇ ਇਸ ਸਬੰਧੀ ਸਥਾਨਕ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਭਾਰੀ ਬਰਫਬਾਰੀ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਏ ਨੂੰ ਬਹੁਤ ਬੁ- ਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਦਿੱਤੀ ਗਈ ਚਿਤਾਵਨੀ ਅਨੁਸਾਰ ਇੱਥੇ ਰਾਤ ਸਮੇਂ 10 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਭਾਰੀ ਬਰਫ ਬਾਰੀ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

ਮੌਸਮ ਵਿਭਾਗ ਦੀ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਸਥਾਨਕ 401 ਹਾਈਵੇ ਉੱਪਰ ਬਹੁਤ ਜ਼ਿਆਦਾ ਬਰਫ ਬਾਰੀ ਹੋ ਸਕਦੀ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਸਥਾਨਕ ਬਰੈਂਪਟਨ ਅਤੇ ਟਰਾਂਟੋ ਵਿੱਚ ਦੁਪਹਿਰ ਸਮੇਂ 8 ਤੋਂ 11 ਸੈਂਟੀਮੀਟਰ ਤੱਕ ਬਰਫ ਬਾਰੀ ਹੁੰਦੀ ਰਹੇਗੀ ਜੋ ਕਈ ਘੰਟਿਆਂ ਤਕ ਜਾਰੀ ਰਹਿ ਸਕਦੀ ਹੈ। ਇਸ ਹੋ ਰਹੀ ਭਾਰੀ ਬਰਫ ਬਾਰੀ ਕਾਰਨ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਪ੍ਰੇ-ਸ਼ਾ- ਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦੌਰਾਨ ਵਿਜ਼ੀਬਿਲੀਟੀ ਬਹੁਤ ਘੱਟ ਜਾਵੇਗੀ।

ਟਰੈਫਿਕ ਵਿਭਾਗ ਵੱਲੋਂ ਵੀ ਡਰਾਈਵਰਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਅਤੇ ਸਫ਼ਰ ਦੌਰਾਨ ਵਧੇਰੇ ਸਤਰਕ ਰਹਿਣ ਦੀ ਗੱਲ ਵੀ ਆਖੀ ਗਈ ਹੈ। ਕਿਉਂਕਿ ਭਾਰੀ ਬਰਫ ਬਾਰੀ ਪੈਣ ਕਾਰਨ ਸੜਕ ਉੱਪਰ ਤਿਲਕਣ ਬਾਜ਼ੀ ਵੱਧ ਜਾਂਦੀ ਹੈ ਜਿਸ ਕਾਰਨ ਦੁਰਘਟਨਾ ਹੋਣ ਦੇ ਮੌਕੇ ਵੀ ਵੱਧ ਸਕਦੇ ਹਨ। ਇਸ ਦੇ ਨਾਲ ਹੀ ਓਂਟਾਰੀਓ ਝੀਲ ਨੇੜੇ ਬਰਫਬਾਰੀ ਦੇ ਹਲਕੇ ਰਹਿਣ ਦੀ ਉਮੀਦ ਹੈ। ਪਰ ਫੇਰ ਵੀ ਸਥਾਨਕ ਸਮੇਂ ਅਨੁਸਾਰ ਦਿਨ ਸੋਮਵਾਰ ਸਵੇਰ ਤੋਂ ਹੀ ਮੌਸਮ ਖ਼ਰਾਬ ਰਹੇਗਾ ਜੋ ਕੇ ਦੁਪਹਿਰ ਤੱਕ ਭਾਰੀ ਬਰਫ ਬਾਰੀ ਵਿੱਚ ਬਦਲ ਜਾਵੇਗਾ ਅਤੇ ਟਰਾਂਟੋ ਵਿੱਚ 30 ਫ਼ੀਸਦੀ ਤੱਕ ਬਰਫ ਬਾਰੀ ਦੇਖੀ ਜਾਵੇਗੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …