ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਹਰ ਇਨਸਾਨ ਆਪਣੀ ਸਹੂਲਤ ਲਈ ਗੱਡੀ ਲੈਂਦਾ ਹੈ। ਤਾਂ ਜੋ ਉਸ ਨੂੰ ਆਉਣ-ਜਾਣ ਵਿਚ ਅਸਾਨੀ ਹੋ ਸਕੇ। ਉਥੇ ਹੀ ਸੱਤਾਧਾਰੀ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਜੋ ਕੁਝ ਲੋਕਾਂ ਦੇ ਹਿੱਤ ਵਿਚ ਹਨ ਤੇ ਕੁਝ ਦੇ ਨਹੀ। ਕਰੋਨਾ ਦੇ ਚੱਲਦੇ ਹੋਏ ਪਹਿਲਾਂ ਹੀ ਲੋਕ ਆਰਥਿਕ ਮੰ-ਦੀ ਨਾਲ ਜੂਝ ਰਹੇ ਹਨ। ਜਿਸ ਕਾਰਨ ਲੋਕਾਂ ਦੀਆਂ ਨੌਕਰੀਆਂ ਤੱਕ ਚਲੇ ਗਈਆਂ ਸਨ ਅਤੇ ਮੁੜ ਪੈਰਾਂ ਸਿਰ ਹੋਣ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕੁਝ ਫੈਸਲਿਆਂ ਕਾਰਨ ਗਰੀਬ ਵਰਗ ਉੱਪਰ ਇਸ ਦੀ ਮਾ-ਰ ਪੈ ਸਕਦੀ ਹੈ।
ਉੱਥੇ ਹੀ ਏਨੇ ਸਾਲ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹੋਣ ਲੱਗਾ ਹੈ ਇਹ ਕੰਮ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਣੇ ਦੇਸ਼ ਭਰ ਦੀਆਂ ਸੜਕਾਂ ਤੇ 15 ਸਾਲ ਤੋਂ ਵੱਧ ਪੁਰਾਣੇ 4 ਕਰੋੜ ਵਾਹਨ ਚਲ ਰਹੇ ਹਨ। ਜੋ ਜਲਦੀ ਹੀ ਗਰੀਨ ਟੈਕਸ ਦੇ ਦਾਇਰੇ ਵਿੱਚ ਆ ਜਾਣਗੇ। ਉੱਥੇ ਪਹਿਲਾਂ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਮ ਬਜਟ 2021-22 ਵਿੱਚ 15 ਸਾਲ ਪੁਰਾਣੇ ਵਾਹਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਕੀਤੇ ਗਏ ਇਸ ਐਲਾਨ ਦੇ ਮੁਤਾਬਕ ਕਰਨਾਟਕ ਦੇ ਵਿੱਚ ਸਭ ਤੋਂ ਵੱਧ ਪੁਰਾਣੇ ਵਾਹਨ ਹਨ।
ਜਿਨ੍ਹਾਂ ਦੀ ਗਿਣਤੀ 70 ਲੱਖ ਤੋਂ ਵੱਧ ਹੈ। ਪੰਜਾਬ ਵਿੱਚ 25.38 ਲੱਖ, ਦਿੱਲੀ ਵਿਚ 49.93 ਲੱਖ, ਯੂ ਪੀ ਵਿੱਚ 56.54 ਲੱਖ ਵਾਹਨ ਮੌਜੂਦ ਹਨ। ਪੁਰਾਣੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਗਰੀਨ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਸਤਾਵ ਸੂਬਿਆਂ ਨੂੰ ਭੇਜ ਦਿੱਤਾ ਗਿਆ ਹੈ। ਜਨਤਕ ਟਰਾਂਸਪੋਰਟ ਵਾਹਨ ਜਿਵੇਂ ਕਿ ਸਿਟੀ ਬੱਸਾਂ ਤੇ ਵੀ ਘੱਟ ਗਰੀਨ ਟੈਕਸ ਲੱਗੇਗਾ। ਹੁਣ ਪਰਦੂਸ਼ਣ ਤੋਂ ਪ੍ਰ-ਭਾ-ਵਿ-ਤ ਹੋਣ ਵਾਲੇ ਸ਼ਹਿਰਾਂ ਵਿੱਚ ਰਜਿਸਟਰਡ ਵਾਹਨਾਂ ਤੇ ਸਭ ਤੋਂ ਵੱਧ 50 ਫੀਸਦੀ ਟੈਕਸ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।
ਉਥੇ ਹੀ ਹਾਈਬ੍ਰਿਡ, ਇਲੈਕਟ੍ਰੋਨਿਕਸ ਵਾਹਨ,ਅਤੇ ਸੀ. ਐਨ.ਜੀ., ਇਥੇਨੋਲ,ਅਤੇ ਐਲਪੀਜੀ ਤੇ ਚੱਲਣ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। ਜਾਰੀ ਕੀਤੇ ਗਏ ਪ੍ਰਸਤਾਵ ਮੁਤਾਬਕ 8 ਸਾਲ ਤੋਂ ਵੱਧ ਪੁਰਾਣੇ ਟਰਾਂਸਪੋਰਟ ਵਾਹਨਾਂ ਤੇ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਸਮੇਂ ਰੋਡ ਟੈਕਸ ਤੇ 25 ਫੀਸਦੀ ਗਰੀਨ ਟੈਕਸ ਲਗਾਇਆ ਜਾਵੇਗਾ। ਉਥੇ ਹੀ 15 ਸਾਲ ਪੁਰਾਣੇ ਨਿਜੀ ਵਾਹਨਾਂ ਦੀ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ਸਮੇਂ ਵੀ ਗਰੀਨ ਟੈਕਸ ਲੈ ਲਿਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …