Breaking News

ਸਾਵਧਾਨ – ਇੰਟਰਨੈਸ਼ਨਲ ਫਲਾਈਟਾਂ ਬਾਰੇ ਇੰਡੀਆ ਤੋਂ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਚਾਈਨਾ ਦੁਆਰਾ ਫੈਲਾਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਸਿਸਟਮ ਹਿਲਾਇਆ ਹੋਇਆ ਹੈ। ਇਸ ਚਾਈਨੀਜ਼ ਵਾਇਰਸ ਦਾ ਕਰਕੇ ਸਾਰੇ ਸੰਸਾਰ ਤੇ ਤਰਾਂ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ। ਹੁਣ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਥੋੜੀ ਢਿਲ ਮਿਲ ਰਹੀ ਹੈ। ਇੰਡੀਆ ਤੋਂ ਵੀ ਬਹੁਤ ਸਾਰੇ ਮੁਲਕਾਂ ਨੂੰ ਹੁਣ ਇੰਟਰਨੈਸ਼ਨਲ ਫਲੈਟਾਂ ਸ਼ੁਰੂ ਕੀਤੀਆਂ ਸਨ। ਪਰ ਹੁਣ ਇੱਕ ਮਾੜੀ ਖਬਰ ਆ ਰਹੀ ਹੈ।

ਏਅਰ ਇੰਡੀਆ ਦੀਆਂ ਉਡਾਣਾਂ ਨੂੰ ਹਾਂਗਕਾਂਗ ‘ਚ ਪ੍ਰਵੇਸ਼ ਕਰਨ ਲਈ 2 ਹਫਤਿਆਂ ਲਈ ਰੋਕ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ ਸੋਮਵਾਰ ਨੂੰ ਆਪਣੀ ਦਿੱਲੀ ਤੋਂ ਹਾਂਗਕਾਂਗ ਲਈ ਉਡਾਣ ਰੱਦ ਕਰਨੀ ਪਈ। ਦਰਅਸਲ ਹਾਂਗਕਾਂਗ ਦੀ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਹਨ।

ਇਸ ਲਈ ਹਾਂਗਕਾਂਗ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਵੀ ਨਹੀਂ ਚੱਲੀ। ਮੀਡੀਆ ਰਿਪੋਰਟਾਂ ਮੁਤਾਬਕ ਏਅਰ ਇੰਡੀਆ ਦੀ ਦਿੱਲੀ-ਹਾਂਗਕਾਂਗ ਉਡਾਣ ਵਿਚ 14 ਅਗਸਤ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਚੀਨੀ ਸਰਕਾਰ ਨੇ ਏਅਰ ਇੰਡੀਆ ਦੀਆਂ ਹਾਂਗਕਾਂਗ ਜਾਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾਈ ਹੈ।

ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ, ‘ਸਾਨੂੰ ਪਤਾ ਸੀ ਕਿ ਹਾਂਗਕਾਂਗ ਦੀ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਸਨ, ਜਿਸ ਕਾਰਨ ਸਾਨੂੰ ਸੋਮਵਾਰ ਦੀ ਦਿੱਲੀ-ਹਾਂਗਕਾਂਗ-ਦਿੱਲੀ ਉਡਾਣ ਰੱਦ ਕਰਨੀ ਪਈ। ਸਾਨੂੰ ਇਨ੍ਹਾਂ ਪਾਬੰਦੀਆਂ ਦਾ ਕਾਰਨ ਨਹੀਂ ਪਤਾ ਹੈ।

ਚੀਨੀ ਸਰਕਾਰ ਦੇ ਇਸ ਕਦਮ ਕਾਰਨ ਭਾਰਤ ਵਿਚ ਫਸੇ ਹਜ਼ਾਰਾਂ ਹਾਂਗਕਾਂਗ ਦੇ ਯਾਤਰੀ ਪ੍ਰਭਾਵਿਤ ਹੋਏ ਹਨ। ਯਾਤਰੀਆਂ ਨੂੰ ਸੋਸ਼ਲ ਮੀਡੀਆ ‘ਤੇ ਯਾਤਰਾ ਦੀਆਂ ਅਗਲੇਰੀਆਂ ਯੋਜਨਾਵਾਂ ਤਹਿ ਕਰਨ ਲਈ ਕਿਹਾ ਗਿਆ ਹੈ। ਏਅਰ ਇੰਡੀਆ ਨੇ ਇਕ ਯਾਤਰੀ ਦੇ ਟਵੀਟ ਦੇ ਜਵਾਬ ਵਿਚ ਕਿਹਾ ਕਿ ਹਾਂਗਕਾਂਗ ਦੇ ਅਧਿਕਾਰੀਆਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਏਅਰ ਇੰਡੀਆ 310/315 ਦੀ ਉਡਾਣ 18 ਅਗਸਤ 2020 ਨੂੰ ਦਿੱਲੀ-ਹਾਂਗਕਾਂਗ-ਦਿੱਲੀ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸਬੰਧ ਵਿਚ ਹੋਰ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਏਗੀ। ਯਾਤਰੀ ਏਅਰ ਇੰਡੀਆ ਦੇ ਕਸਟਮਰ ਕੇਅਰ ‘ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਏਅਰ ਇੰਡੀਆ ਨੇ ਹਾਂਗਕਾਂਗ ਲਈ ਹੋਰ ਵਧੇਰੇ ਉਡਾਣਾਂ ਸ਼ਾਮਲ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …