ਹੁਣੇ ਆਈ ਤਾਜਾ ਵੱਡੀ ਖਬਰ
ਵਿਸ਼ਵ ਅੰਦਰ ਕ-ਰੋ-ਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਹਵਾਈ ਆਵਾਜਾਈ ਉੱਪਰ ਰੋਕ ਲਗਾ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਵਿਦੇਸ਼ਾਂ ਵਿੱਚ ਫਸ ਗਏ ਸਨ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸਭ ਦੇਸ਼ਾਂ ਵੱਲੋਂ ਕੁਝ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਤਾਲਾਬੰਦੀ ਕੀਤੀ ਗਈ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਭ ਵੱਲੋਂ ਮੁੜ ਤੋਂ ਘਰੇਲੂ ਉਡਾਨਾਂ ਅਤੇ ਕੁਝ ਅੰਤਰਰਾਸ਼ਟਰੀ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ।
ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਬ੍ਰਿਟੇਨ ਵਿੱਚ ਆਏ ਕ-ਰੋ-ਨਾ ਦੇ ਨਵੇ ਸਟਰੇਨ ਕਾਰਨ ਸਾਰੀ ਦੁਨੀਆ ਫਿਰ ਤੋਂ ਚਿੰਤਾ ਵਿਚ ਪੈ ਗਈ। ਮਾਹਰਾਂ ਦੇ ਦੱਸਣ ਮੁਤਾਬਕ ਇਹ ਨਵਾਂ ਸਟਰੇਨ ਪਹਿਲੇ ਵਰਗ ਦੇ ਮੁਕਾਬਲੇ ਵਧੇਰੇ ਖ਼ਤਰਨਾਕ ਹੈ ਅਤੇ ਇਸ ਦਾ ਪ੍ਰਸਾਰ ਵੀ ਜਲਦੀ ਨਾਲ ਹੁੰਦਾ ਹੈ। ਹੁਣ ਇਸ ਦੇਸ਼ ਵੱਲੋਂ ਭਾਰਤੀਆਂ ਉੱਪਰ ਪਾਬੰਦੀ ਲਗਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ. ਏ. ਈ. ਦੇ ਰਸਤੇ ਸੌਦੀ ਅਰਬ ਅਤੇ ਕੂਵੈਤ ਜਾਣ ਵਾਲੇ ਭਾਰਤੀਆਂ ਉਪਰ ਲਗਾਈ ਗਈ ਰੋਕ ਕਾਰਨ ਭਾਰਤੀਆਂ ਨੂੰ ਝਟਕਾ ਲੱਗਾ ਹੈ।
ਇਹ ਸਭ ਕੁਝ ਦੇਸ਼ਾਂ ਵੱਲੋਂ ਕ-ਰੋ-ਨਾ ਨਿਯਮਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਕੁਵੈਤ ਅਤੇ ਸਾਊਦੀ ਅਰਬ ਵੱਲੋਂ ਸਭ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਸਭ ਯਾਤਰੀਆਂ ਨੂੰ ਆਬੂਧਾਬੀ ਵਿੱਚ ਸਥਿਤ ਭਾਰਤੀ ਦੂਤਾਵਾਸ ਵੱਲੋਂ ਭਾਰਤ ਦੇ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਦੇ ਜ਼ਰੀਏ ਕਵੈਤ ਅਤੇ ਸਾਊਦੀ ਅਰਬ ਦੀ ਯਾਤਰਾ ਕਰਨ ਤੋਂ ਮਨਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਵਿਦੇਸ਼ ਦੀ ਯਾਤਰਾ ਤੇ ਨਿਕਲਣ ਤੋਂ ਪਹਿਲਾਂ ਉਥੋਂ ਦੇ ਕ-ਰੋ-ਨਾ ਸਬੰਧੀ ਲਗਾਏ ਗਏ ਨਿਯਮਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।
ਦੂਤਾਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ, ਕਿ ਜੋ ਭਾਰਤੀ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ ਵਿਚ ਹਨ ਅਤੇ ਉਸ ਤੋਂ ਅੱਗੇ ਸੌਦੀ ਅਰਬ ਚ ਕਵੈਤ ਜਾਣ ਵਾਲੇ ਹਨ। ਉਨ੍ਹਾਂ ਨੂੰ ਘਰ ਪਰਤਣ ਤੋਂ ਬਾਅਦ ਤੋਂ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਦੂਤਾਵਾਸ ਨੇ ਦੱਸਿਆ ਕਿ ਦਸੰਬਰ 2020 ਵਿੱਚ ਘੱਟੋ-ਘੱਟ 600 ਭਾਰਤੀ ਯੂ ਏ ਈ ਵਿਚ ਫਸੇ ਹੋਏ ਸਨ। ਜਿਨ੍ਹਾਂ ਨੂੰ ਕੇਰਲ ਮੁਸਲਿਮ ਕਲਚਰ ਸੈਂਟਰ ਅਤੇ ਹੋਰ ਸਮਾਜਿਕ ਸੰਗਠਨਾਂ ਦੀ ਸਹਾਇਤਾ ਨਾਲ ਵਾਪਸ ਆਉਣ ਵਿੱਚ ਮਦਦ ਕੀਤੀ ਗਈ ਸੀ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਸੀ ਕੇ ਉਹ ਮੁੜ ਤੋਂ ਅਜਿਹੀ ਵਿਵਸਥਾ ਨਹੀਂ ਕਰਵਾ ਸਕਦੇ। ਜ਼ਰੂਰੀ ਹੈ ਅਤੇ ਜਾਣ ਵਾਲੇ ਨਾਗਰਿਕਾਂ ਨੂੰ ਵੀ ਐਮਰਜੰਸੀ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਰਾਸ਼ੀ ਅਤੇ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …