ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਵਿੱਚ ਟੈਕਨੌਲਜੀ ਦਿਨੋ ਦਿਨ ਵਧੀਆ ਹੁੰਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਬੈਂਕਾਂ ਵੀ ਅਪਗ੍ਰੇਡ ਹੋ ਰਹੀਆਂ ਹਨ, ਅਤੇ ਬਹੁਤ ਸਾਰੀਆਂ ਬੈਂਕਾਂ ਵੱਲੋਂ ਨੈੱਟ ਬੈਂਕਿੰਗ ਅਤੇ ਇੰਟਰਨੈੱਟ ਸੇਵਾਵਾਂ ਦੀਆਂ ਸਹੂਲਤਾਂ ਲਾਗੂ ਕੀਤੀਆਂ ਗਈਆਂ ਹਨ, ਜਿਸ ਦੀ ਮਦਦ ਨਾਲ ਲੋਕਾਂ ਦਾ ਕੰਮ ਕਾਫ਼ੀ ਸੁਖਾਲਾ ਹੋ ਰਿਹਾ ਹੈ। ਸਟੇਟ ਬੈਂਕ ਆਫ ਇੰਡੀਆ ਭਾਰਤ ਦੀ ਸਭ ਤੋਂ ਪੁਰਾਣੀ ਬੈਂਕ ਹੈ, ਜਿਸ ਦੀ ਸ਼ੁਰੂਆਤ 1 ਜੁਲਾਈ 1955 ਨੂੰ ਕੀਤੀ ਗਈ ਸੀ ਅਤੇ ਅੱਜ ਦੇ ਸਮੇਂ ਵਿਚ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਦੀਆਂ ਬਰਾਂਚਾਂ ਉਪਲੱਬਧ ਹਨ।
ਇਨ੍ਹਾਂ ਬੈਂਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਹੁੰਦਾ ਰੋਗ ਕਿਸੇ ਵੀ ਟਾਈਮ ਲਾਭ ਉਠਾ ਸਕਦੇ ਹਨ ਅਤੇ ਇਸ ਨਾਲ ਬੈਂਕਾਂ ਵਿੱਚ ਲੰਬੇ ਸਮੇਂ ਤੱਕ ਲਾਈਨ ਵਿੱਚ ਲੱਗਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਜਿਥੇ ਪਿਛਲੇ ਸਾਲ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਕਾਰਨ ਲਗਭਗ ਹਰ ਬੈਂਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚ ਸਕਣ, ਇਸ ਤਾਲਾਬੰਦੀ ਦੌਰਾਨ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਾਲ ਇੰਟਰਨੈੱਟ ਸੇਵਾਵਾਂ ਦਾ ਹੀ ਇਸਤੇਮਾਲ ਕੀਤਾ ਗਿਆ ਸੀ ਜਿਸ ਨਾਲ ਨੈਟ ਬੈਂਕਿੰਗ ਕਾਫੀ ਪ੍ਰਚਲਿਤ ਹੋ ਰਹੀ ਹੈ।
ਐਸ ਬੀ ਆਈ ਵੱਲੋਂ ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਕਈ ਬੀਮਾ ਯੋਜਨਾਵਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ, ਇਸ ਦੇ ਨਾਲ ਹੀ ਐਸ ਬੀ ਆਈ ਬੈਂਕਾਂ ਵਿਚ ਯੋਨੋ ਲਾਈਟ, ਯੂ ਪੀ ਆਈ, ਯੋਨੋ, ਅਤੇ ਨੈਟ ਬੈਂਕਿੰਗ ਆਦਿ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਭਾਰਤ ਦੇ ਕਰੋੜਾਂ ਲੋਕਾਂ ਨੇ ਐਸ ਬੀ ਆਈ ਬੈਂਕ ਵਿੱਚ ਆਪਣੇ ਖਾਤੇ ਖੁਲਵਾ ਰਹੇ ਹਨ, ਇਹਨਾਂ ਲੋਕਾਂ ਲਈ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਸ ਬੀ ਆਈ ਬੈਂਕ ਨੇ ਟਵਿੱਟਰ ਤੇ ਟਵੀਟ ਕਰਦੇ ਹੋਏ ਆਪਣੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਕੁਝ ਮੈਂਨਟੇਨੇਂਸਸ ਐਕਟੀਵਿਟੀਆਂ ਦੇ ਚਲਦਿਆਂ 10 ਜੁਲਾਈ 10:45 pm ਤੋਂ 11 ਜੁਲਾਈ 12 pm ਤੱਕ ਬੈਂਕ ਦੀਆਂ ਸੇਵਾਵਾਂ ਬੰਦ ਰਹਿਣਗੀਆਂ। ਏਸਬੀਆਈ ਵੱਲੋਂ ਇਹ ਜਾਣਕਾਰੀ ਦਿੱਤੀ ਕਿ ਯੂ ਪੀ ਆਈ, ਨੈਟ ਬੈਂਕਿੰਗ, ਯੋਨੋ, ਯੋਨੋ ਲਾਈਟ ਸੇਵਾਵਾਂ ਵੀ ਪ੍ਰਭਾਵਿਤ ਰਹਿਣਗੀਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …