ਤਾਜ਼ਾ ਵੱਡੀ ਖਬਰ
ਸਾਡੇ ਦੇਸ਼ ਦੀ ਅਰਥ-ਵਿਵਸਥਾ ਦੇ ਕਈ ਥੰਮ ਹਨ ਜਿਨ੍ਹਾਂ ਉੱਪਰ ਪੂਰੇ ਦੇਸ਼ ਦਾ ਆਰਥਿਕ ਢਾਂਚਾ ਟਿਕਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਆਪਸੀ ਸੁਮੇਲ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਵਿਕਾਸ ਦੀ ਲੀਹ ਉੱਪਰ ਅੱਗੇ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਜੁੜਿਆ ਹੋਇਆ ਇੱਕ ਛੋਟਾ ਜਿਹਾ ਕਾਰਕ ਵੀ ਅਰਥ ਵਿਵਸਥਾ ਵਿੱਚ ਵੱਡਾ ਅੰਤਰ ਲਿਆ ਸਕਦਾ ਹੈ। ਮੌਜੂਦਾ ਸਮੇਂ ਨੂੰ ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੀ ਅਰਥ ਵਿਵਸਥਾ ਦਾ ਇਕ ਵੱਡਾ ਹਿੱਸਾ ਸਾਡੇ ਦੇਸ਼ ਦੀਆਂ ਬੈਂਕਾਂ ਵਿਚ ਮੌਜੂਦ ਹੈ।
ਇਨ੍ਹਾਂ ਬੈਂਕਾਂ ਦੇ ਵਿਚ ਦੇਸ਼ ਦੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਆਪਣੀ ਜਮ੍ਹਾਂ ਪੂੰਜੀ ਨੂੰ ਜਮਾਂ ਕਰਵਾਉਣ ਅਤੇ ਕਰਵਾਉਣ ਦੇ ਲਈ ਦੇਸ਼ਵਾਸੀ ਬੈਂਕਾ ਦੀ ਵਰਤੋਂ ਕਰਦੇ ਹਨ। ਲੋਕ ਆਪਣੀ ਵਿੱਤੀ ਸੰਪੱਤੀ ਨੂੰ ਬੈਂਕਾਂ ਵਿੱਚ ਰੱਖ ਕੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਪਰ ਜੇਕਰ ਆਉਣ ਵਾਲੇ ਕੁਝ ਦਿਨਾਂ ਦੌਰਾਨ ਤੁਹਾਡਾ ਬੈਂਕ ਦੇ ਨਾਲ ਕੋਈ ਕੰਮ-ਕਾਜ ਹੈ ਤਾਂ ਤੁਹਾਨੂੰ ਉਸ ਨੂੰ 27 ਮਾਰਚ ਤੋਂ ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਇਸ ਵਾਸਤੇ ਅਗਲੇ ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ।
ਮਾਰਚ ਮਹੀਨੇ ਦੇ ਆਖਰੀ ਹਫ਼ਤੇ ਛੁੱਟੀਆਂ ਦਾ ਇਕ ਵੱਡਾ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਰਹਿ ਰਹੇਗਾ। ਇਸ ਕਾਰਨ ਜੇਕਰ ਤੁਹਾਡੇ ਬੈਂਕ ਨਾਲ ਸਬੰਧਤ ਕੋਈ ਕੰਮ ਹਨ ਤਾਂ ਤੁਹਾਨੂੰ ਉਨ੍ਹਾਂ ਨੂੰ ਜਲਦੀ ਕਰ ਲੈਣਾ ਚਾਹੀਦਾ ਹੈ। ਬੈਂਕ ਸੈਕਟਰ ਦੇ ਵਿੱਚ 27 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਛੁੱਟੀਆਂ ਦੀ ਇੱਕ ਲੰਮੀ ਲੜੀ ਚੱਲ ਪਵੇਗੀ ਜਿਸ ਦੌਰਾਨ ਬੈਂਕ ਸਿਰਫ 2 ਦਿਨਾਂ ਵਾਸਤੇ ਖੁੱਲ੍ਹਣਗੇ। ਇਨ੍ਹਾਂ ਛੁੱਟੀਆਂ ਦੇ ਸੰਬੰਧੀ ਜੇਕਰ ਸਿਲਸਿਲੇਵਾਰ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ 27 ਮਾਰਚ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਵਿੱਚ ਛੁੱਟੀ ਰਹੇਗੀ।
28 ਮਾਰਚ ਨੂੰ ਐਤਵਾਰ ਦਾ ਦਿਨ ਹੈ ਅਤੇ 29 ਮਾਰਚ ਨੂੰ ਹੋਲੀ ਦਾ ਤਿਉਹਾਰ ਹੋਣ ਕਾਰਨ ਛੁੱਟੀ ਹੈ। 30 ਮਾਰਚ ਨੂੰ ਪਟਨਾ ਸ਼ਾਖਾ ਵਿਖੇ ਛੁੱਟੀ ਰਹੇਗੀ ਜਦ ਕਿ ਬਾਕੀ ਬੈਂਕ ਖੁੱਲੇ ਰਹਿਣਗੇ। 31 ਮਾਰਚ ਵਿੱਤੀ ਵਰ੍ਹੇ ਦਾ ਆਖਰੀ ਦਿਨ ਹੋਣ ਕਾਰਨ, 1 ਅਪ੍ਰੈਲ ਖਾਤੇ ਬੰਦ ਹੋਣ ਦਾ ਦਿਨ ਅਤੇ 2 ਅਪ੍ਰੈਲ ਨੂੰ ਗੁੱਡ ਫ੍ਰਾਈਡੇ ਦੇ ਅਵਸਰ ‘ਤੇ ਛੁੱਟੀ ਰਹੇਗੀ। 3 ਅਪ੍ਰੈਲ ਨੂੰ ਸਾਰੇ ਬੈਂਕ ਖੁੱਲਣਗੇ ਅਤੇ 4 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਬੰਦ ਰਹਿਣਗੀਆਂ। ਇਸ ਨਾਲ ਸਬੰਧਤ ਹੋਰ ਜਾਣਕਾਰੀ ਨੂੰ ਤੁਸੀਂ ਆਰਬੀਆਈ ਦੀ ਵੈਬਸਾਈਟ ਉਪਰ ਵੀ ਦੇਖ ਸਕਦੇ ਹੋ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …