ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ. ਖਬਰ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਤੋਂ ਆ ਰਹੀ ਹੈ। ਕਿਸਾਨ ਬਿੱਲ ਨੂੰ ਲੈ ਕੇ ਸਾਰੇ ਪਾਸੇ ਮਾਹੌਲ ਗਰਮਾ ਗਿਆ ਹੈ। ਹਰ ਪਾਸੇ ਇਸ ਬਿੱਲ ਦੀ ਹੀ ਚਰਚਾ ਹੋ ਰਹੀ ਹੈ ਇਸੇ ਬਿੱਲ ਦਾ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਪਿਆ ਹੈ। ਹੁਣ ਬਾਦਲ ਪਿੰਡ ਤੋਂ ਵੱਡੀ ਖਬਰ ਆ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਬਾਦਲ ਵਿਖੇ ਚੱਲ ਰਹੇ ਮੋਰਚੇ ਦੌਰਾਨ ਅੱਜ 7ਵੇਂ ਦਿਨ ਦੀ ਅਗਵਾਈ ਕਰ ਰਹੇ ਨੌਜਵਾਨਾਂ ਨੇ ਮੋਦੀ ਸਰਕਾਰ ਦੇ ਖੇਤੀ ਬਿੱਲਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ ਅਤੇ ਨੌਜਵਾਨ ਬੁਲਾਰੇ ਅਜੈ ਪਾਲ ਸਿੰਘ ਘੁੱਦਾ, ਬਲੌਰ ਸਿੰਘ ਛੰਨਾ, ਕਾਲਾ ਸਿੰਘ ਪਿੱਥੋ, ਗੁਲਾਬ ਸਿੰਘ ਜਿਓਂਦ ਵੱਡੇ ਦੀਨਾ ਸਿੰਘ ਸਿਵੀਆ ਨੇ ਕਿਹਾ ਕਿ ਕੱਲ੍ਹ ਰਾਜ ਸਭਾ ਵਿਚ ਬਿਨਾ ਵੋਟਾਂ ਪਵਾਏ ਸਿਰਫ ਜ਼ਬਾਨੀ ਸਹਿਮਤੀ ਨਾਲ ਰਾਜ ਸਭਾ ਮੈਂਬਰਾਂ ਤੋਂ ਹੱਥ ਖੜ੍ਹੇ ਕਰਵਾ ਕੇ ਬਿਲ ਪਾਸ ਕਰਵਾ ਕੇ ਭਾਰਤ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਘਾਣ ਕੀਤਾ ਹੈ।
ਉਨ੍ਹਾਂ ਕਿਹਾ ਕਿ ਹੈ ਇਹਨਾਂ ਆਰਡੀਨੈਸਾਂ ਦੇ ਪੱਖ ਵਿਚ ਹੱਥ ਨਾ ਖੜ੍ਹੇ ਕਰਨ ਵਾਲੇ ਰਾਜ ਸਭਾ ਮੈਂਬਰਾਂ ਨੂੰ ਬਰਖਾਸਤ ਕਰਨ ਤੋਂ ਸਾਬਤ ਹੁੰਦਾ ਹੈ ਕਿ ਹੋਰ ਰਾਜ ਸਭਾ ਮੈਂਬਰਾਂ ਤੋਂ ਕਿਸੇ ਦਬਾਅ ਦੇ ਤਹਿਤ ਇਹ ਆਰਡੀਨੈਂਸ ਧੱਕੇ ਨਾਲ ਪਾਸ ਕਰਵਾਏ ਹਨ। ਅੱਜ ਵੱਖ-ਵੱਖ ਬੁਲਾਰੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਹੁਣ ਸਾਡੇ ਕਿਸਾਨ ਬਜ਼ੁਰਗਾਂ ਨਾਲ ਜਥੇਬੰਦੀ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ ਅਤੇ ਇਸ ਕਾਨੂੰਨ ਨੂੰ ਰੱਦ ਕਰਵਾ ਕੇ ਰਹਾਂਗੇ।
ਅੱਜ ਦੇ ਮੋਰਚੇ ਦੀ ਹਮਾਇਤ ਵਿੱਚ ਆਏ ਮੁਸਲਮਾਨ ਭਾਈਚਾਰੇ ਵੱਲੋਂ ਜਮਾਤ ਏ ਇਸਲਾਮ ਦੇ ਪ੍ਰਧਾਨ ਸਕੂਰ ਅਹਿਮਦ ਅਤੇ ਐਡਵੋਕੇਟ ਤਾਨੀਜਾ ਤੁਬਸਮ ਨੇ ਵੀ ਸੰਬੋਧਨ ਕੀਤਾ । ਜ਼ਿਲ੍ਹਾ ਬਠਿੰਡਾ ਦੀ ਦੋਧੀ ਯੂਨੀਅਨ ਵੱਲੋਂ ਮੋਰਚੇ ਵਿੱਚ ਸਮੂਲੀਅਤ ਕੀਤੀ। ਅੱਜ ਦੇ ਧਰਨੇ ਨੂੰ ਬਲੋਰ ਸਿੰਘ ਛੰਨਾ ,ਹਰਜੀਤ ਸਿੰਘ ਢਪਾਲੀ ,ਅਮਰਦੀਪ ਕੌਰ ਧੂਰਕੋਟ , ਕੁਲਦੀਪ ਕੌਰ ਰਾਮਪੁਰਾ ਨੇ ਵੀ ਸੰਬੋਧਨ ਕੀਤਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …