Breaking News

ਸਵੇਰੇ 4 ਵਜੇ ਭਤੀਜੀ ਨੂੰ ਮੈਸੇਜ ਅਤੇ ਸੈਲਫੀ ਭੇਜ ਪੂਰੇ ਪਰਿਵਾਰ ਨੇ ਕੀਤਾ ਅਜਿਹਾ ਖੌਫਨਾਕ ਕਾਂਡ- ਨਿਕਲ ਗਈ ਹਰੇਕ ਦੇ ਪੈਰੋਂ ਜਮੀਨ

ਆਈ ਤਾਜਾ ਵੱਡੀ ਖਬਰ 

ਕੋਰੋਨਾ ਦੇ ਸਮੇਂ ਜਦੋਂ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਈਆਂ ਤਾਂ ਲੋਕਾਂ ਵੱਲੋਂ ਆਪਣੇ ਕੰਮਕਾਰ ਵੀ ਆਨਲਾਈਨ ਸ਼ੁਰੂ ਕੀਤੇ ਗਏ। ਇਸ ਮੁਸ਼ਕਿਲ ਦੀ ਘੜੀ ਵਿੱਚ ਜਿੱਥੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਘਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਓਥੇ ਹੀ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਵੀ ਹੋਇਆ, ਤੇ ਇਸਦੇ ਕਈ ਨੁਕਸਾਨ ਵੀ ਹੋਏ। ਬਹੁਤ ਸਾਰੇ ਲੋਕਾਂ ਨੂੰ ਜਿੱਥੇ ਉਸ ਦੌਰ ਵਿੱਚ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰਨਾ ਪਿਆ। ਜਿਸ ਦੇ ਚਲਦਿਆਂ ਹੋਇਆ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰ ਲਈ ਗਈ। ਪਰ ਅਜੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਤੇ ਰੌਂਗਟੇ ਖੜੇ ਕਰ ਦਿੰਦੇ ਹਨ।

ਹੁਣ ਇੱਥੇ ਭਤੀਜੀ ਨੂੰ ਮੈਸਿਜ਼ ਕਰਨ ਤੋਂ ਬਾਅਦ ਸੈਲਫੀ ਭੇਜ ਕੇ ਪਰਿਵਾਰ ਵੱਲੋਂ ਅਜਿਹਾ ਕਾਂਡ ਕੀਤਾ ਗਿਆ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਮਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਭੋਪਾਲ ਵਿੱਚ ਇੱਕ ਪਰਿਵਾਰ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ। ਜਿੱਥੇ ਮਾਤਾ-ਪਿਤਾ ਵੱਲੋਂ ਬੱਚਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਿਆ ਗਿਆ ਤੇ ਉਸ ਤੋਂ ਬਾਅਦ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਗਈ ਹੈ। ਇਸ ਘਟਨਾ ਹੋਏ ਮ੍ਰਿਤਕ ਦੇ ਭਰਾ ਨਰਿੰਦਰ ਵਿਸ਼ਵਕਰਮਾ ਨੇ ਦੱਸਿਆ ਕਿ ਉਸ ਦਾ 38 ਸਾਲਾਂ ਭੁਪਿੰਦਰ ਵਿਸ਼ਵਕਰਮਾ ਰਤੀਬਾਦ ਦੀ ਸ਼ਿਵ ਬਿਹਾਰ ਕਲੋਨੀ ਵਿੱਚ ਰਹਿ ਰਿਹਾ ਸੀ ਅਤੇ ਇੱਕ ਕੰਪਨੀ ਵਿੱਚ ਔਨਲਾਈਨ ਨੌਕਰੀ ਕਰਦਾ ਸੀ।

ਕੰਪਨੀ ਵੱਲੋਂ ਜਿੱਥੇ ਉਸ ਦਾ ਲੈਪਟਾਪ ਹੈਕ ਕੀਤਾ ਗਿਆ ਸੀ ਅਤੇ ਉਸਦੇ ਸੰਪਰਕਾਂ ਤੇ ਕੁਝ ਅਸ਼ਲੀਲ ਵੀਡੀਓ ਭੇਜ ਕੇ ਵਾਇਰਲ ਕਰ ਦਿੱਤੀਆਂ ਗਈਆਂ ਸਨ। ਅਤੇ ਇਸ ਤੋਂ ਇਲਾਵਾ ਭੁਪਿੰਦਰ ਵਿਸ਼ਵਕਰਮਾ ਭਾਰੀ ਕਰਜ਼ੇ ਦੇ ਬੋਝ ਹੇਠ ਵੀ ਸੀ । ਇਸ ਪਰੇਸ਼ਾਨੀ ਦੇ ਚਲਦਿਆਂ ਹੋਇਆਂ ਜਿਥੇ ਪਤੀ ਪਤਨੀ ਵੱਲੋਂ ਪਹਿਲਾ ਆਪਣੇ ਨੌਂ ਸਾਲਾਂ ਬੇਟੇ ਰਿਸ਼ੀ ਰਾਜ ਅਤੇ ਤਿੰਨ ਸਾਲਾਂ ਬੇਟੇ ਰਿਤੂਰਾਜ ਨੂੰ ਕੋਲਡ ਡਰਿੰਕ ਵਿੱਚ ਸਲਫਾਸ ਦੀਆਂ ਗੋਲੀਆਂ ਮਿਲਾ ਕੇ ਦੇ ਦਿੱਤੀਆਂ ਗਈਆਂ। ਫਿਰ ਬੱਚਿਆਂ ਦੀ ਮੌਤ ਹੋਣ ਤੇ ਖੁਦ ਉਨ੍ਹਾਂ ਵੱਲੋਂ ਦੋ ਦੁਪੱਟਿਆਂ ਨਾਲ ਫਾਹਾ ਲੈ ਲਿਆ ਗਿਆ।

ਮ੍ਰਿਤਕ ਵੱਲੋਂ ਇਸਦੀ ਜਾਣਕਾਰੀ ਆਪਣੀ ਭਤੀਜੀ ਨੂੰ ਪਹਿਲਾਂ ਹੀ ਸੁਸਾਈਡ ਨੋਟ ਵਟਸਐਪ ਤੇ ਭੇਜ ਦਿੱਤਾ ਗਿਆ, ਤੇ ਇੱਕ ਆਪਣੇ ਪਰਿਵਾਰ ਨਾਲ ਸੈੱਲਫੀ ਵੀ ਵੀਰਵਾਰ ਸਵੇਰ ਨੂੰ 4 ਵਜੇ ਭੇਜੀ ਗਈ ਸੀ। ਭਤੀਜੀ ਨਿੱਕੀ ਮਨਦੀਪ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਉਸ ਵੱਲੋਂ ਸਵੇਰੇ 6 ਵਜੇ ਇਹ ਸਭ ਕੁਝ ਦੇਖਿਆ ਗਿਆ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …