ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਇੱਥੇ ਲਗਾਤਾਰ ਅਪਰਾਧਿਕ ਘਟਨਾਵਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਲੜਾਈ ਝਗੜੇ ਦੇ ਦੋਰਾਨ ਪੰਜਾਬ ਵਿਚ ਗੋਲੀਆਂ ਚੱਲਣ ਅੱਜ ਆਮ ਗੱਲ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਗੋਲੀ ਚੱਲਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਜਿਥੇ ਕੁਝ ਘਟਨਾਵਾਂ ਲੁੱਟ-ਖੋਹ ਦੇ ਦੌਰਾਨ ਵਾਪਰੀਆਂ ਹਨ ਉਥੇ ਹੀ ਆਪਸੀ ਰੰਜਿਸ਼ ਦੇ ਦੌਰਾਨ ਵੀ ਕਈ ਲੋਕਾਂ ਵੱਲੋਂ ਇੱਕ ਦੂਜੇ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਹੁਣ ਸ਼ਰੇਆਮ ਚਲਾਈਆਂ ਗਈਆਂ ਪੰਜਾਬੀ ਗਾਇਕਾਂ ਦੇ ਪੁੱਤਰ ਵੱਲੋਂ ਗੋਲੀਆਂ,ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖੰਨਾ ਤੋਂ ਸਾਹਮਣੇ ਹੈ ਜਿੱਥੇ ਇੱਕ ਪੰਜਾਬੀ ਗਾਇਕ ਕੰਚਨ ਬਾਵਾ ਜਗਤ ਕਾਲੋਨੀ ਰਹਿੰਦੀ ਹੈ, ਉਸ ਦੇ ਪੁੱਤਰਾਂ ਵੱਲੋਂ ਹੁਣ ਸ਼ਰੇਆਮ ਗੋਲੀਆਂ ਚਲਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਨ੍ਹਾਂ ਦੇ ਘਰ ਵਿੱਚ ਇੱਕ ਪੀਜੀ ਤੇ ਰਹਿਣ ਵਾਲੀ ਲੜਕੀ ਨੂੰ ਅਚਾਨਕ ਹੀ 12 ਜੂਨ ਨੂੰ ਇਹ ਪਤਾ ਲੱਗਾ ਕਿ ਉਸ ਦਾ ਕਮਰਾ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਹੈ। ਦਿੱਲੀ ਦੀ ਰਹਿਣ ਵਾਲੀ ਰਿੱਕੀ ਨਾਮ ਦੀ ਲੜਕੀ ਜਿੱਥੇ ਇਨ੍ਹਾਂ ਦੇ ਘਰ ਵਿਚ ਕਿਰਾਏ ਤੇ ਰਹਿੰਦੀ ਸੀ, ਉਥੇ ਹੀ ਦਿੱਲੀ ਦੇ ਰਹਿਣ ਵਾਲੇ ਲੜਕੇ ਸ਼ੁਭਮ ਤੇ ਉਸ ਦੀ ਪਤਨੀ ਸੰਦੀਪ ਵੀ ਸ਼ੁਭਮ ਦੀ ਮਾਸੀ ਦੇ ਲੜਕੇ ਕਪਤਾਨ ਸਿੰਘ ਕੋਲ ਇੱਕ ਮਹੀਨਾ ਪਹਿਲਾਂ ਹੀ ਆਏ ਸਨ ਅਤੇ ਉਸ ਦੀ ਪਤਨੀ ਸੰਦੀਪ ਵੀ ਸਪਾ ਸੈਂਟਰ ਵਿੱਚ ਕੰਮ ਕਰਦੀ ਹੈ।
ਇਸ ਘਟਨਾ ਵਿੱਚ ਜ਼ਖ਼ਮੀ ਹੋਣ ਵਾਲੇ ਸ਼ੁਭਮ ਨੇ ਦੱਸਿਆ ਕਿ ਜਿੱਥੇ ਉਹ ਇੱਕ ਮਹੀਨਾ ਪਹਿਲਾਂ ਹੀ ਆਪਣੀ ਮਾਸੀ ਦੇ ਲੜਕੇ ਕੋਲ ਆਪਣੀ ਪਤਨੀ ਨਾਲ ਕੰਮ ਕਰਨ ਲਈ ਆਇਆ ਸੀ। ਉਥੇ ਹੀ ਗਾਇਕ ਕੰਚਨ ਬਾਵਾ ਦੇ ਪੁੱਤਰਾਂ ਵੱਲੋਂ ਜਿਥੇ ਉਸ ਲੜਕੀ ਦੇ ਨਾਲ ਬਹਿਸ ਕੀਤੀ ਗਈ ਤਾਂ ਉਸ ਵੱਲੋਂ ਕਪਤਾਨ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਇਹ ਦੋਨੋਂ ਭਰਾ ਉਸ ਜਗ੍ਹਾ ਤੇ ਪਹੁੰਚ ਗਏ। ਜਿੱਥੇ ਰਾਤ ਸਾਢੇ 12 ਵਜੇ ਦੇ ਕਰੀਬ ਫਿਰ ਮਾਲਕ ਦੇ ਲੜਕੇ ਰੋਹਿਤ ਬਾਵਾ ਵੱਲੋਂ ਦੋਹਾਂ ਦੀ ਕੁੱਟਮਾਰ ਕੀਤੀ ਗਈ ਹੈ, ਉਥੇ ਹੀ ਛੋਟਾ ਭਰਾ ਰਿਵਾਲਵਰ ਲੈ ਕੇ ਆਇਆ ਅਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਇਸ ਹਾਦਸੇ ਵਿਚ ਜਿੱਥੇ ਭੱਜ ਕੇ ਜਾਨ ਬਚ ਗਈ ਉਥੇ ਹੀ ਕੈਪਟਨ ਨੂੰ ਜ਼ਖਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿਸ ਤੋਂ ਬਾਅਦ ਸ਼ਿਕਾਇਤ ਦੇ ਅਧਾਰ ਤੇ ਕੰਚਨ ਬਾਬਾ ਦੇ ਪੁੱਤਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …