ਹਵਾਈ ਯਾਤਰੀਆਂ ਲਈ ਇਹ ਵੱਡਾ ਐਲਾਨ
ਵਿਸ਼ਵ ਵਿਚ ਕਰੋਨਾ ਮਹਾਮਾਰੀ ਦੇ ਚਲਦੇ ਹੋਏ ਸਭ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ਤੇ ਲਿਆਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਤੇ ਹੋਇਆ ਹੈ। ਸਭ ਦੇਸ਼ਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੁਣ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਭਾਰਤ ਦੇ ਵਿੱਚ ਹੁਣ ਘਰੇਲੂ ਉਡਾਣਾਂ ਬਾਰੇ ਵੀ ਕੁੱਝ ਖਬਰਾਂ ਆ ਰਹੀਆਂ ਹਨ।
ਜਿਹੜੇ ਵਿਅਕਤੀ ਹਵਾਈ ਯਾਤਰਾ ਕਰਨਾ ਚਾਹੁੰਦੇ ਹਨ ,ਉਨ੍ਹਾਂ ਨੂੰ ਵੀ 24 ਫਰਵਰੀ 2021 ਤੱਕ ਹਵਾਈ ਕਿਰਾਏ ਵਿੱਚ ਰਾਹਤ ਮਿਲ ਸਕਦੀ ਹੈ। ਸਰਕਾਰ ਵੱਲੋਂ ਹਵਾਈ ਯਾਤਰਾ ਕਰਨ ਵਾਲੇ ਯਾਤਰੀਆ ਲਈ ਇਕ ਹੋਰ ਐਲਾਨ ਕੀਤਾ ਗਿਆ ਹੈ। ਜਿਸ ਨਾਲ ਸਭ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਰੋਨਾ ਮਹਾਂਮਾਰੀ ਦੀ ਮਾਰ ਕਾਰਨ ਜਿੱਥੇ ਸਭ ਤੋਂ ਜ਼ਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ।
ਹੁਣ ਕਰੋਨਾ ਲਾਗ ਦੀ ਆਫਤ ਵਿਚਕਾਰ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ ਲਈ ਕਿਰਾਏ ਦੀ ਨਿਰਧਾਰਤ ਲਾਗੂ ਹੱਦ ਹੋਰ ਸਮੇਂ ਲਈ 24 ਫਰਵਰੀ 2021 ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ,ਪਹਿਲੇ 24 ਨਵੰਬਰ ਤੱਕ ਲਾਗੂ ਕੀਤੀ ਗਈ ਸੀ। ਜਿਸ ਨੂੰ ਵਧਾ ਕੇ 3 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।24 ਮਿੰਟ ਤੋਂ ਘੱਟ ਸਮੇਂ ਲਈ ਘਰੇਲੂ ਹਵਾਈ ਯਾਤਰਾ ਲਈ ਘੱਟੋ ਘੱਟ ਕਿਰਾਇਆ 2,000 ਹਜ਼ਾਰ ਰੁਪਏ , ਸਭ ਤੋਂ ਵੱਧ 6,000 ਰੁਪਏ ਹੈ ।
ਇਸ ਤਰ੍ਹਾਂ 40 ਤੋਂ 60 ਮਿੰਟ ਵਾਲੀ ਯਾਤਰਾ ਲਈ 2,500 ਰੁਪਏ ਤੋ 7,500 ਰੁਪਏ ਤਕ ਹੈ। 60 ਤੋਂ 90 ਮਿੰਟ ਲਈ ਕਿਰਾਇਆ 3,000 ਤੋਂ 9,000 ਰੁਪਏ ਹੈ।, 90 ਤੋਂ 120 ਮਿੰਟ ਲਈ 3,500ਤੋਂ 10,000 ਰੁਪਏ, 120 ਮਿੰਟ ਤੋਂ 150 ਮਿੰਟ ਲਈ 4,500ਤੋਂ 13,000 ਰੁਪਏ ਹੈ, 150ਤੋਂ 180 ਮਿੰਟ ਲਈ 5,500ਤੋਂ 15,570 ਰੁਪਏ ਰੱਖਿਆ ਗਿਆ ਹੈ।
ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਫਿਲਹਾਲ ਇਹ ਹੁਕਮ 24 ਫਰਵਰੀ ਤੱਕ ਲਾਗੂ ਰਹੇਗਾ। ਦੇਸ਼ ਵਿੱਚ ਤਾਲਾਬੰਦੀ ਤੋਂ ਬਾਅਦ ਘਰੇਲੂ ਹਵਾਈ ਸੇਵਾ 25 ਮਈ ਨੂੰ ਦੇਸ਼ ਭਰ ਵਿੱਚ ਮੁੜ ਸ਼ੁਰੂ ਕੀਤੀ ਗਈ ਸੀ। ਮਈ ਤੋਂ ਲੈ ਕੇ ਨਵੰਬਰ ਤੱਕ ਇਨ੍ਹਾਂ ਘਰੇਲੂ ਉਡਾਣਾਂ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …