ਆਈ ਤਾਜਾ ਵੱਡੀ ਖਬਰ
ਸਚਿਨ ਤੇਂਦੁਲਕਰ ਨੇ ਕ੍ਰਿਕੇਟ ਜਗਤ ਵਿਚ ਆਪਣੀ ਖੇਡ ਸਦਕਾ ਜੋ ਰਿਕਾਰਡ ਬਣੇ ਹਨ ਓਹਨਾ ਤੋਂ ਸਾਰੇ ਵਾਕਿਬ ਹਨ ਪਰ ਆਪਣੀ ਨਿਜੀ ਜਿੰਦਗੀ ਵਿਚ ਵੀ ਸਚਿਨ ਇਕ ਦਿਆਲੂ ਇਨਸਾਨ ਲਈ ਜਾਣੇ ਜਾਂਦੇ ਹਨ। ਅਜਿਹੀ ਹੀ ਇੱਕ ਖਬਰ ਹੁਣ ਮੁੰਬਈ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਚਿਨ ਦੇ ਪ੍ਰਸੰਸਕ ਉਸਦੀਆਂ ਤਾਰੀਫਾਂ ਕਰ ਰਹੇ ਹਨ ਅਤੇ ਸਾਰੇ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ।
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਵਰਗੇ ਦਿੱਗਜਾਂ ਲਈ ਬੈਟ ਬਣਾਉਣ ਵਾਲੇ ਅਸ਼ਰਫ ਚੌਧਰੀ ਅੱਜ ਬੀਮਾਰੀ ਨਾਲ ਲੜ ਰਹੇ ਹਨ ਅਤੇ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ। ਇਸ ਖ਼ਬਰ ਦੇ ਮੀਡੀਆ ਵਿਚ ਆਉਣ ਦੇ ਬਾਅਦ ਮਦਦ ਲਈ ਖੁਦ ਮਾਸਟਰ ਬਲਾਸਟਰ ਸਚਿੱਨ ਤੇਂਦੁਲਕਰ ਅੱਗੇ ਆਏ ਹਨ। ਕ੍ਰਿਕਟ ਜਗਤ ਵਿਚ ‘ਅਸ਼ਰਫ ਚਾਚਾ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼ਖ਼ਸ ਪਿਛਲੇ 12 ਦਿਨਾਂ ਤੋਂ ਡਾਇਬਟੀਜ ਅਤੇ ਨਿਮੋਨੀਆ ਸਬੰਧੀ ਜਟਿਲਤਾਵਾਂ ਕਾਰਨ ਮੁੰਬਈ ਦੇ ਇਕ ਹਸਪਤਾਲ ਵਿਚ ਭਰਤੀ ਹੈ।
ਅਸ਼ਰਫ ਦੇ ਕਰੀਬੀ ਮਿੱਤਰ ਪ੍ਰਸ਼ਾਂਤ ਜੇਠਮਲਾਨੀ ਨੇ ਮੰਗਲਵਾਰ ਨੂੰ ਕਿਹਾ, ‘ਤੇਂਦੁਲਕਰ ਅੱਗੇ ਆਏ ਅਤੇ ਉਨ੍ਹਾਂ ਨੇ ਅਸ਼ਰਫ ਚਾਚਾ ਨਾਲ ਗੱਲ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਆਰਥਕ ਮਦਦ ਵੀ ਕੀਤੀ ਹੈ।’ ਅਸ਼ਰਫ ਨੇ ਤੇਂਦੁਲਕਰ, ਵਿਰਾਟ ਕੋਹਲੀ ਸਮੇਤ ਕਈ ਨਾਮੀ ਕ੍ਰਿਕਟਰਾਂ ਦੇ ਬੈਟ ਠੀਕ ਕੀਤੇ ਹਨ ਪਰ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।
ਉਹ ਅੰਤਰਰਾਸ਼ਟਰੀ ਅਤੇ ਆਈ.ਪੀ.ਐਲ. ਮੈਚਾਂ ਦੌਰਾਨ ਸਟੇਡੀਅਮ ਅੰਦਰ ਲੱਗਭੱਗ ਹਮੇਸ਼ਾ ਮੌਜੂਦ ਰਹਿੰਦੇ ਹਨ। ਇੱਥੋ ਤੱਕ ਕਿ ਆਸਟ੍ਰੇਲਿਆਈ ਸਟੀਵ ਸਮਿਥ , ਵੈਸਟਇੰਡੀਜ ਦੇ ਕ੍ਰਿਸ ਗੇਲ ਅਤੇ ਕੀਰੋਨ ਪੋਲਾਰਡ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਅਸ਼ਰਫ ਚਾਚੇ ਦੇ ਬਣਾਏ ਬੈਟ ਨਾਲ ਛੱਕੇ ਲਗਾਏ ਹਨ। ਦੱਖਣੀ ਮੁੰਬਈ ਵਿਚ ਐਮ ਅਸ਼ਰਫ ਬਰੋ ਦੇ ਨਾਮ ਨਾਲ ਉਨ੍ਹਾਂ ਦੀ ਦੁਕਾਨ ਕਾਫ਼ੀ ਮਸ਼ਹੂਰ ਹੈ। ਕ੍ਰਿਕਟ ਅਤੇ ਇਸ ਦੇ ਖਿਡਾਰੀਆਂ ਨਾਲ ਪਿਆਰ ਕਾਰਨ ਕਈ ਵਾਰ ਉਹ ਖ਼ਰਾਬ ਹੋਏ ਬੈਟ ਮੁਫ਼ਤ ਵਿਚ ਵੀ ਠੀਕ ਕਰ ਦਿੰਦੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …