Breaking News

ਸਕੂਲ ਕਦੋਂ ਖੁੱਲਣਗੇ ਪੰਜਾਬ ਚ – ਆਖਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕੀਤਾ ਸਪਸ਼ਟ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਨੇ ਸਭ ਸੂਬਿਆਂ ਨੂੰ ਇਹ ਹੁਕਮ ਦਿੱਤਾ ਸੀ, ਕਿ ਉਹ ਆਪਣੇ-ਆਪਣੇ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਸਕੂਲ ਖੋਲਣ ਦਾ ਹੁਕਮ ਦੇ ਸਕਦੇ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ 15 ਅਕਤੂਬਰ ਤੋਂ ਮੁੜ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਸੀ। ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਭ ਸਕੂਲਾਂ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ ਹਨ। ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਸਰਕਾਰ ਦੇ ਹੁਕਮਾਂ ਅਨੁਸਾਰ ਸਿੱਖਿਆ ਸੰਸਥਾਂਵਾਂ ਨੂੰ 15 ਅਕਤੂਬਰ ਤੋਂ ਖੋਲ੍ਹਿਆ ਜਾ ਰਿਹਾ ਸੀ।

ਜਿਹੜੇ ਵਿਦਿਆਰਥੀ 9ਵੀਂ ਕਲਾਸ ਤੋ 12ਵੀ ਤੱਕ ਦੇ ਸਕੂਲ ਆਉਣਗੇ, ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਹੋਣਾ ਬਹੁਤ ਜ਼ਰੂਰੀ ਹੈ।ਹੁਣ ਪੰਜਾਬ ਸਰਕਾਰ ਵੱਲੋਂ ਫਿਰ ਇਕ ਹੋਰ ਐਲਾਨ ਕਰ ਦਿੱਤਾ ਗਿਆ ਹੈ ।ਜਿਸ ਵਿਚ ਸੂਬਾ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਸਕੂਲ ਖੋਲਣ ਦਾ ਫੈਸਲਾ ਬਦਲ ਦਿੱਤਾ ਗਿਆ ਹੈ। ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਕੂਲ ਅਜੇ ਨਹੀਂ ਖੁੱਲ੍ਹਣਗੇ।

ਵਿਜੈ ਇੰਦਰ ਸਿੰਗਲਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਚ ਅਨਲੋਕ 5 ਦੇ ਤਹਿਤ ਸਕੂਲ ਖੋਲਣ ਨੂੰ ਲੈ ਕੇ ਸ਼ਸ਼ੋਪੰਜ ਅਜੇ ਬਰਕਰਾਰ ਹੈ।ਉਨ੍ਹਾਂ ਕਿਹਾ ਕਿ 15 ਅਕਤੂਬਰ ਤੋਂ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਸਰਕਾਰ ਨੇ ਇਸ ਸਬੰਧੀ ਕੋਈ ਫੈਸਲਾ ਨਹੀਂ ਕੀਤਾ।ਜੇਕਰ ਗਾਈਡਲਾਈਨ ਜਾਰੀ ਹੁੰਦੀਆਂ ਹਨ ਤਾਂ ਇਸ ਤੇ ਵਿਚਾਰ ਕੀਤਾ ਜਾਵੇਗਾ,ਫਿਰ ਹੀ ਸਕੂਲ ਖੁਲ ਸਕਣਗੇ। ਵਿਜੇਂਦਰ ਇੰਦਰ ਸਿੰਗਲਾ ਨੇ ਕਿਹਾ ਸਰਕਾਰ ਵੱਲੋਂ ਨਿਯਮਾਂ ਦਾ ਕੰਮ ਮੁਕੰਮਲ ਹੋਵੇਗਾ ਉਸ ਤੋਂ ਬਾਅਦ ਸਕੂਲ ਖੁਲਣ ਦੀ ਤਰੀਖ, ਬੱਚਿਆਂ ਅਤੇ ਅਧਿਆਪਕਾਂ ਲਈ ਮਾਪਦੰਡ ਜਾਰੀ ਕੀਤੇ ਜਾਣਗੇ।ਮਾਪਿਆਂ ਦੀ ਸਹਿਮਤੀ ਦਾ ਹੋਣਾ ਬਹੁਤ ਜ਼ਰੂਰੀ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਵੀ ਸਕੂਲ ਖੋਲ੍ਹੇ ਜਾਣਗੇ ।

ਉਨ੍ਹਾਂ ਦੇ ਨਾਲ ਹੀ ਕਾਲਜ ਯੂਨੀਵਰਸਿਟੀਆਂ ਵੀ ਖੋਲੀਆਂ ਜਾਣਗੀਆਂ। ਸਿੰਗਲਾ ਨੇ ਸਪਸ਼ਟ ਕੀਤਾ ਕਿ ਸਾਡੇ ਲਈ ਸਕੂਲ ਖੋਲ੍ਹਣਾ ਅਹਿਮ ਨਹੀਂ ਹੈ ਪਹਿਲਾਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਹੈ।ਉਨ੍ਹਾਂ ਕਿਹਾ ਅਸੀਂ ਇਹ ਸਿਸਟਮ ਬਣਾ ਰਹੇ ਹਾਂ, ਕਿ ਸਕੂਲਾਂ ਨੂੰ ਕਿਹੜੀਆਂ ਹਦਾਇਤਾਂ ਦਿੱਤੀਆਂ ਜਾਣ।ਸਰਕਾਰ ਵੱਲੋਂ ਕਿਸੇ ਤਰਾਂ ਦੇ ਲਿਖਤੀ ਸੂਚਨਾ ਨਾ ਹੋਣ ਕਾਰਨ ਲੋਕਾਂ ਚ ਸ਼ਸ਼ੋਪੰਜ ਬਰਕਰਾਰ ਹੈ। 15 ਅਕਤੂਬਰ ਨੂੰ ਸਕੂਲ ਖੋਲਣ ਬਾਰੇ ਜਾਰੀ ਪੱਤਰਾਂ ਵਿੱਚ ਹੈ ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਦੇ ਸਬੰਧ ਚ ਮਨਜ਼ੂਰੀ ਗ੍ਰਹਿ ਵਿਭਾਗ ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਤੋਂ ਲਈ ਜਾਵੇਗੀ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …