ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ 1947 ਵਿੱਚ ਵੰਡ ਹੋਈ ਉੱਥੇ ਹੀ ਬਹੁਤ ਸਾਰੇ ਪਰਵਾਰ ਵੀ ਵੰਡੇ ਗਏ ਅਤੇ ਕਈ ਲੋਕ ਆਪਣੇ ਤੋਂ ਹਮੇਸ਼ਾਂ ਦੂਰ ਹੋ ਗਏ। ਜਿਨ੍ਹਾਂ ਦਾ ਪਰਵਾਰਾਂ ਦਾ ਆਪਸ ਵਿੱਚ ਮਿਲਣਾ ਵੀ ਮੁਸ਼ਕਿਲ ਹੋ ਗਿਆ ਸੀ ਅਤੇ ਇਕ ਦੂਸਰੇ ਨੂੰ ਮਿਲਣ ਦੀ ਤਾਂਘ ਵਿੱਚ ਹਜ਼ਾਰਾਂ ਹੀ ਲੋਕ ਇਸ ਦੁਨੀਆ ਤੋਂ ਤੁਰ ਗਏ। ਤੁਸੀਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਬਹੁਤ ਸਾਰੇ ਵਿਛੜੇ ਹੋਏ ਪਰਿਵਾਰ ਨੂੰ ਮਿਲਿਆ ਹੈ। ਉਥੇ ਹੀ ਕੁਝ ਲੋਕਾਂ ਦੇ ਯਤਨਾਂ ਸਦਕਾ ਬਹੁਤ ਸਾਰੇ ਪਰਵਾਰ ਆਪਸ ਵਿੱਚ ਮਿਲ ਚੁੱਕੇ ਹਨ।
ਹੁਣ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਆਈ ਭਾਵੁਕ ਕਰਨ ਵਾਲੀ ਖਬਰ, 75 ਸਾਲ ਬਾਅਦ ਭਤੀਜੇ ਨੂੰ ਮਿਲੇ 92 ਸਾਲਾਂ ਸਰਵਣ ਸਿੰਘ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਪਰਿਵਾਰਾਂ ਨੂੰ ਮਿਲਾਉਣ ਵਾਲੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਹੁਣ ਇੱਕ ਹੋਰ ਪਰਿਵਾਰ ਦੇ ਮਿਲਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੇ ਪਰਵਾਰ ਦੇ 22 ਮੈਂਬਰਾਂ ਨੂੰ ਦੇਸ਼ ਦੀ ਵੰਡ ਵੇਲੇ ਹੋਏ ਦੰਗਿਆਂ ਦੇ ਦੌਰਾਨ ਗੁਆ ਲਿਆ ਗਿਆ ਸੀ। ਉੱਥੇ ਹੀ 92 ਵੇਂ ਸਾਲਾ ਪਿੰਡ ਸੰਧਾਮ ਦੇ ਰਹਿਣ ਵਾਲੇ ਬਜ਼ੁਰਗ ਸਰਵਣ ਸਿੰਘ ਨੂੰ ਅੱਜ 75 ਸਾਲ ਬਾਅਦ ਵੱਡੀ ਖੁਸ਼ੀ ਮਿਲਣ ਜਾ ਰਹੀ ਹੈ।
ਜੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆਪਣੇ ਕੁਝ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ ਜਿੱਥੇ ਉਹ ਆਪਣੇ ਭਤੀਜੇ ਨੂੰ ਮਿਲਣਗੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਜਿਸ ਵਿੱਚ ਕੁਝ ਹੀ ਘੰਟਿਆਂ ਦੀ ਦੂਰੀ ਰਹਿ ਗਈ ਹੈ ਜੋ ਕੁਝ ਘੰਟਿਆਂ ਬਾਅਦ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣਗੇ।
ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲਣਗੇ, ਜੋ 1947 ‘ਚ ਉਹਨਾਂ ਤੋਂ ਵਿਛੜ ਗਏ ਸਨ। ਦੱਸ ਦਈਏ ਕਿ ਇਸ ਸਮੇਂ ਪਾਕਿਸਤਾਨ ਦੇ ਵਿਚ ਮੋਹਨ ਸਿੰਘ, ਅਫਜ਼ਲ ਖਲੀਫ ਦੇ ਨਾਂ ਨਾਲ ਪਾਕਿਸਤਾਨ ਦੇ 371 ਚੱਕ ‘ਚ ਰਹਿ ਰਿਹਾ ਹੈ। 1947 ਦੇ ਦੌਰਾਨ ਆਪਣੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਮੁਸਲਿਮ ਪਰਿਵਾਰ ਨੇ ਅਪਣਾ ਲਿਆ ਸੀ। ਇਕ ਵਾਰ ਫਿਰ ਸਵਾਗਤ ਕਰਨ ਵਾਲੀ ਖਬਰ ਨਹੀਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …