ਪੰਜਾਬ ਲਈ ਕੋਰੋਨਾ ਬਾਰੇ ਆਈ ਇਹ ਵੱਡੀ ਚੰਗੀ ਖਬਰ
ਕਿਹਾ ਜਾਂਦਾ ਹੈ ਕਿ ਜਦੋਂ ਮਾਂਹਮਾਰੀ ਆਉਂਦੀ ਹੈ ਉਸ ਸਮੇਂ ਦੇ ਹਾਲਾਤ ਬਹੁਤ ਹੀ ਭਿਆਨਕ ਹੁੰਦੇ ਹਨ ਅਜਿਹਾ ਮੰਜ਼ਰ ਹੁੰਦਾ ਹੈ ਜਿਸ ਨੂੰ ਦੇਖਿਆ ਇਨਸਾਨ ਦਾ ਦਿਲ ਬਾਹਰ ਆ ਜਾਂਦਾ ਹੈ। ਹੁਣ ਤੱਕ ਕਈ ਸਦੀਆਂ ਬੀਤ ਗਈਆਂ ਹਨ ਅਤੇ ਕਈ ਮਹਾਂਮਾਰੀਆਂ ਨੇ ਲੋਕਾਂ ਨੂੰ ਆਪਣਾ ਪ੍ਰਕੋਪ ਦਿਖਾਇਆ ਹੈ। ਜਿਨ੍ਹਾਂ ਵਿੱਚੋਂ ਕੋਰੋਨਾ ਵਾਇਰਸ ਦੀ ਇੱਕ ਹੈ। ਕੋਰੋਨਾ ਵਾਇਰਸ ਦਾ ਸਫ਼ਰ ਨਵੰਬਰ 2019 ਤੋਂ ਸ਼ੁਰੂ ਹੋਇਆ ਸੀ।
ਸ਼ੁਰੂਆਤੀ ਦੌਰ ਵਿੱਚ ਇਹ ਸਿਰਫ ਚੀਨ ਦੇ ਸ਼ਹਿਰ ਵੁਹਾਨ ਵਿਚ ਹੀ ਸੀ। ਪਰ ਬਾਅਦ ਵਿਚ ਇਹ ਹੌਲੀ ਹੌਲੀ ਪੂਰੇ ਵਿਸ਼ਵ ਦੇ ਵਿਚ ਫੈਲ ਗਈ। ਇਸ ਦੇ ਫੈਲਣ ਨਾਲ ਲੋਕਾਂ ਦੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਇੱਕ ਦੂਜੇ ਨੂੰ ਮਿਲਣ ਤਾਂ ਕਿ ਦੇਖਣ ਤੋਂ ਵੀ ਗੁਰੇਜ਼ ਕਰਨ ਲੱਗ ਪਏ। ਸਾਰੇ ਕੰਮਕਾਰ ਠੱਪ ਹੋ ਗਏ ਸਨ। ਪਰ ਹੁਣ ਇਸ ਬਿਮਾਰੀ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।
ਪਹਿਲਾਂ ਪੰਜਾਬ ਦੇ ਵਿੱਚ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ 2,000 ਮਰੀਜ਼ ਪ੍ਰਤੀ ਦਿਨ ਸੀ ਉੱਥੇ ਹੁਣ ਇਹ ਗਿਣਤੀ 1000 ਮਰੀਜ਼ ਪ੍ਰਤੀ ਦਿਨ ਤੋਂ ਵੀ ਘੱਟ ਗਈ ਹੈ। ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਆਈ ਹੋਈ ਇਸ ਕਮੀ ਨੂੰ ਪਿਛਲੇ ਦਸਾਂ ਦਿਨਾਂ ਦੌਰਾਨ ਨੋਟ ਕੀਤਾ ਗਿਆ। ਜੋ ਕਿ ਪੰਜਾਬੀਆਂ ਵਾਸਤੇ ਇੱਕ ਵੱਡੀ ਰਾਹਤ ਦੀ ਖ਼ਬਰ ਹੈ। ਇਸ ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 930 ਮਾਮਲੇ ਸਾਹਮਣੇ ਆਏ ਸਨ।
ਜੇਕਰ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਹੁਣ ਤੱਕ 121,716 ਮਰੀਜ਼ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 107,200 ਮਰੀਜ਼ ਠੀਕ ਹੋ ਚੁੱਕੇ ਹਨ। 10,340 ਮਰੀਜ਼ ਹਨ ਉਹ ਹਨ ਜਿਨ੍ਹਾਂ ਨੂੰ ਘਰਾਂ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਹੈ। ਕੋਰੋਨਾ ਵਾਇਰਸ ਕਾਰਨ 3741 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਮੌਜੂਦਾ ਹਾਲਾਤ ਵਿੱਚ ਪੰਜਾਬ ਦੇ ਵਿੱਚ ਐਕਟਿਵ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 10,775 ਹੈ। ਹੁਣ ਤੱਕ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਤੋਂ ਆਏ ਹਨ ਜਿੱਥੇ ਕੁੱਲ 12237 ਮਰੀਜ਼ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …