ਆਈ ਤਾਜ਼ਾ ਵੱਡੀ ਖਬਰ
ਇਨ੍ਹਾਂ ਮਹੀਨਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਮੇਲਿਆਂ ਅਤੇ ਤਿਉਹਾਰਾਂ ਦਾ ਸੀਜ਼ਨ ਚਲਦਾ ਰਹਿੰਦਾ ਹੈ। ਉਥੇ ਹੀ ਲੋਕਾਂ ਵੱਲੋਂ ਦੂਰ ਦੁਰਾਡੇ ਤੋਂ ਆ ਕੇ ਇਨ੍ਹਾਂ ਮੇਲਿਆਂ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਨਤਮਸਤਕ ਹੋਇਆ ਜਾਂਦਾ ਹੈ ਅਤੇ ਆਪਣੀ ਸ਼ਰਧਾ ਭਾਵਨਾ ਦੇ ਅਨੁਸਾਰ ਦਾਨ ਪੁੰਨ ਕੀਤਾ ਜਾਂਦਾ ਹੈ। ਪਰ ਅਜਿਹੇ ਸ਼ਰਧਾਲੂ ਜਿਥੇ ਆਉਂਦੇ ਜਾਂਦੇ ਸਮੇਂ ਬਹੁਤ ਸਾਰੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਉਥੇ ਹੀ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਹੁਣ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋਈ ਹੈ ਜਿੱਥੇ ਪ੍ਰਧਾਨ ਮੰਤਰੀ ਵੱਲੋਂ ਦੁੱਖ ਜਾਹਿਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ।
ਜਿੱਥੇ ਰਾਜਸਥਾਨ ਦਾ ਜੈਸਲਮੇਰ ਵਿਚ ਇਕ ਰਾਮਦੇਵਰਾ ਵਿਖੇ ਭਾਦਵਾ ਪੱਖ ਦਾ ਵੱਡਾ ਮੇਲਾ ਲੱਗਦਾ ਹੈ। ਜਿੱਥੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਹਨ। ਉੱਥੇ ਹੀ ਇਸ ਮੇਲੇ ਵਿੱਚ ਜਿੱਥੇ ਗੁਜਰਾਤ ਦੇ ਬਨਾਸਕਾਂਠਾ ਤੋਂ ਸ਼ਰਧਾਲੂ ਦਰਸ਼ਨਾ ਲਈ ਇਥੇ ਆਏ ਹੋਏ ਸਨ। ਜਿਥੇ ਸ਼ਰਧਾਲੂਆਂ ਦੇ ਭਰੇ ਹੋਏ ਟਰੈਕਟਰ ਟਰਾਲੀ ਨੂੰ ਇਕ ਟਰਾਲੇ ਵੱਲੋਂ ਉਸ ਸਮੇਂ ਭਿਆਨਕ ਟੱਕਰ ਮਾਰ ਦਿੱਤੀ ਗਈ ਜਦੋਂ ਇਹ ਸਾਰੇ ਲੋਕ ਦਰਸ਼ਨਾਂ ਲਈ ਜਾ ਰਹੇ ਸਨ।
ਦੱਸਿਆ ਗਿਆ ਹੈ ਕਿ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ, ਕੇ ਟੱਕਰ ਕਾਰਨ ਲੋਕ ਦੂਰ ਦੂਰ ਤਕ ਜਾ ਕੇ ਡਿੱਗੇ ਅਤੇ ਘਟਨਾ ਸਥਾਨ ਤੇ ਹੀ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ 20 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਰਾਹਗੀਰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਸਾਰੇ ਸ਼ਰਧਾਲੂ ਜਿੱਥੇ ਗੁਜਰਾਤ ਦੇ ਬਨਾਸਕਾਂਠਾ ਜਿਲੇ ਦੇ ਰਹਿਣ ਵਾਲੇ ਹਨ। ਜੋ ਸਾਰੇ ਦਰਸ਼ਨਾਂ ਲਈ ਆਏ ਹੋਏ ਸਨ।
ਜਿੱਥੇ ਜ਼ਖ਼ਮੀ ਹਸਪਤਾਲ ਵਿਚ ਜੇਰੇ ਇਲਾਜ ਹਨ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ ਪੀ ਮਮਤਾ ਗੁਪਤਾ, ਸਿਰੋਹੀ ਦੇ ਡਾਇਰੈਕਟਰ ਡਾਕਟਰ ਭੰਵਰ ਲਾਲ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਇਸ ਮਾਮਲੇ ਉਪਰ ਦੁੱਖ ਜ਼ਾਹਿਰ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …