ਆਈ ਤਾਜਾ ਵੱਡੀ ਖਬਰ
ਇਕ ਵਾਰ ਫਿਰ ਰਿਸ਼ਤੇ ਹੋਏ ਤਾਰ ਤਾਰ। ਵੱਡੀ ਭੈਣ ਛੋਟੀ ਭੈਣ ਦਾ ਉਜਾੜਿਆ ਘਰ। ਆਪਣੀ ਭੈਣ ਦੇ ਘਰ ਬਣ ਕੇ ਆਇਆ ਦਿਲ ਤੇ ਕਰਵਾਇਆ ਵਿਆਹ। ਇਹ ਮਾਮਲਾ ਸੁਣਨ ਨੂੰ ਭਾਵੇਂ ਬਹੁਤ ਅਜੀਬ ਲੱਗ ਰਿਹਾ ਹੋਵੇ ਪਰ ਇਹ ਸਚਾਈ ਹੈ ਕਿ ਇਕ ਭੈਣ ਨੇ ਆਪਣੇ ਜੀਜੇ ਦੀ ਮੁਹੱਬਤ ਵਿੱਚ ਆਪਣੀ ਦੂਜੀ ਭੈਣ ਦਾ ਘਰ ਉਜਾੜ ਦਿੱਤਾ। ਇਹ ਅਜੀਬੋ ਗਰੀਬ ਤੇ ਹੈਰਾਨ ਕਰਨ ਵਾਲਾ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰਯਾਗਰਾਜ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਆਪਣੇ ਹੀ ਸਾਲੀ ਨਾਲ ਪ੍ਰੇਮ ਸਬੰਧ ਸਨ। ਜਾਣਕਾਰੀ ਦੇ ਮੁਤਾਬਿਕ ਇੱਕ ਭੈਣ ਆਪਣੀ ਛੋਟੀ ਭੈਣ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਉਸਦੇ ਹੀ ਘਰਵਾਲੇ ਨੂੰ ਮੁਹੱਬਤ ਕਰਦੀ ਹੈ ਤਾਂ ਉਸ ਨੇ ਇਨ੍ਹਾਂ ਦੋਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ।
ਉਸ ਔਰਤ ਦੇ ਵੱਲੋਂ ਆਪਣੀ ਹੀ ਛੋਟੀ ਭੈਣ ਨਾਲ ਆਪਣੇ ਪਤੀ ਦਾ ਵਿਆਹ ਕਰਵਾ ਦਿੱਤਾ ਗਿਆ। ਹਾਲਾਂਕਿ ਰਿਸ਼ਤਿਆਂ ਵਿਚ ਕੋਈ ਕੜਵਾਹਟ ਨਹੀਂ ਆਈ ਉਹ ਤਿੰਨੋ ਖੁਸ਼ੀ ਨਾਲ ਇਕ ਪਰਿਵਾਰ ਵਿੱਚ ਰਹਿ ਰਹੇ ਹਨ। ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਰਾਜ ਕੁਮਾਰ ਜੋ ਕਿ ਸ਼ੰਕਰਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ ਉਹ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਦਾ ਵਿਆਹ ਰੋਮੀ ਪੁੱਤਰੀ ਕਮਲ ਨਾਲ ਹੋਇਆ ਸੀ ਉਨ੍ਹਾਂ ਕੋਲ 18 ਮਹੀਨਿਆਂ ਦੀ ਇਕ ਧੀ ਵੀ ਹੈ।
ਅਕਸਰ ਰਾਜ ਕੁਮਾਰ ਆਪਣੇ ਸਹੁਰੇ ਘਰ ਜਾਂਦਾ ਰਹਿੰਦਾ ਸੀ ਜਿਸ ਦੌਰਾਨ ਉਸਦਾ ਆਪਣੀ ਸਾਲੀ ਨਾਲ ਪ੍ਰੇਮ ਸੰਬੰਧ ਚੱਲ ਪਿਆ। ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਹਾਲਾਂਕਿ ਜਦੋਂ ਰੋਮੀ ਨੂੰ ਆਪਣੇ ਘਰਵਾਲੇ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਸ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਪਰ ਜਦੋਂ ਕੋਈ ਹੱਲ ਨਾ ਹੋਇਆ ਤਾਂ ਉਹ ਵੀ ਸਹਿਮਤ ਹੋ ਗਈ ਜਿਸ ਤੋਂ ਬਾਅਦ ਉਸ ਨੇ ਆਪਣੀ ਭੈਣ ਦਾ ਵਿਆਹ ਆਪਣੀ ਘਰਵਾਲੇ ਨਾਲ ਕਰਵਾ ਦਿੱਤਾ।
ਪਹਿਲੀ ਪਤਨੀ ਦੀ ਮੌਜੂਦਗੀ ਵਿੱਚ ਹੀ ਪਤੀ ਵੱਲੋਂ ਆਪ ਹੀ ਸਾਰੀ ਨਾਲ ਮੰਦਰ ਵਿਚ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਲਾੜਾ-ਲਾੜੀ ਨੂੰ ਆਸ਼ੀਰਵਾਦ ਵੀ ਦਿੱਤਾ ਗਿਆ ਤੇ ਹੁਣ ਤਿੰਨੋ ਵਿਆਹ ਤੋਂ ਬਾਅਦ ਰਾਜੀ ਖੁਸ਼ੀ ਇਕੱਠੇ ਰਹਿ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …