ਆਈ ਤਾਜਾ ਵੱਡੀ ਖਬਰ
ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਫਿਰ ਕਰੋਨਾ ਕੇਸਾਂ ਵਿੱਚ ਉਛਾਲ ਵੇਖਿਆ ਜਾ ਰਿਹਾ ਹੈ। ਜੋ ਇੱਕ ਵਾਰ ਫਿਰ ਤੋਂ ਚਿੰ-ਤਾ ਦਾ ਵਿਸ਼ਾ ਬਣ ਚੁੱਕਾ ਹੈ। ਸਰਕਾਰ ਵੱਲੋਂ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਸਭ ਸੂਬਿਆਂ ਦੀਆਂ ਸਰਕਾਰਾਂ ਨੂੰ covid 19 ਦੀ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਆਦੇਸ਼ ਦਿੱਤਾ ਗਿਆ ਹੈ। ਕਰੋਨਾ ਦੀ ਅਗਲੀ ਲਹਿਰ ਨੇ ਫਿਰ ਤੋਂ ਸਾਰੀ ਦੁਨੀਆਂ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਕਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।
ਪਰ ਫਿਰ ਵੀ ਦਿਨ-ਬ-ਦਿਨ ਕਰੋਨਾ ਕੇਸਾਂ ਵਿਚ ਹੋ ਰਿਹਾ ਵਾਧਾ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ।ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵਤ ਮਹਾਰਾਸ਼ਟਰ ਹੋ ਰਿਹਾ ਹੈ। ਜਿੱਥੇ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖ ਕੇ ਸਰਕਾਰ ਵੱਲੋਂ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਵੈਕਸੀਨ ਦੀ ਸੂਈ ਲਗਾਉਣ ਵੇਲੇ ਪ੍ਰਧਾਨ ਮੰਤਰੀ ਨੇ ਹਾਸੇ ਨਾਲ ਨਰਸ ਨੂੰ ਕਹੀ ਅਜਿਹੀ ਗੱਲ ,ਜਿਸਦੀ ਸਭ ਪਾਸੇ ਚਰਚਾ ਹੋ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ covid 19 ਦੀ ਵੈਕਸੀਨ ਲਾਈ ਗਈ ਹੈ। ਉਨ੍ਹਾਂ ਵੱਲੋਂ ਅੱਜ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਗਈ ਹੈ। ਪ੍ਰਧਾਨ ਮੰਤਰੀ ਅੱਜ ਸਵੇਰੇ ਦਿੱਲੀ ਦੇ ਏਮਸ ਹਸਪਤਾਲ ਪਹੁੰਚੇ ਜਿੱਥੇ 6:25 ਤੇ ਉਨ੍ਹਾਂ ਨੂੰ ਕਰੋਨਾ ਦੀ ਵੈਕਸੀਨ ਲਗਾਈ ਗਈ।
ਉਸ ਵੇਲੇ ਉੱਥੇ ਏਮਸ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੈਕਸੀਨ ਲਗਾਉਣ ਲਈ ਸਵੇਰ ਦਾ ਵਕਤ ਚੁਣਿਆ ਗਿਆ ਸੀ। ਤਾਂ ਜੋ ਉਨ੍ਹਾਂ ਦੇ ਕਾਫ਼ਲੇ ਦੀ ਵਜਾ ਨਾਲ ਕਿਸੇ ਨੂੰ ਕੋਈ ਪ੍ਰੇ-ਸ਼ਾ-ਨੀ ਨਾ ਹੋਵੇ। ਪ੍ਰਧਾਨ ਮੰਤਰੀ ਨੇ ਵੈਕਸੀਨੇਸ਼ਨ ਵੇਲੇ ਨਰਸ ਨੂੰ ਕਿਹਾ ਕਿ ਮੋਟੀ ਸੂਈ ਲਗਾਉਣ, ਕਿਉ ਕੇ ਨੇਤਾ ਮੋਟੀ ਚਮੜੀ ਦੇ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਨਰਸ ਨੂੰ ਪੁੱਛਿਆ ਕਿ ਉਹ ਕਿਥੋਂ ਦੀ ਰਹਿਣ ਵਾਲੀ ਹੈ। ਸਿਸਟਰ ਨਿਵੇਦਾ ਵੱਲੋਂ ਦੱਸਿਆ ਗਿਆ ਕਿ ਉਹ ਪੇਂਡੂਚੇਰੀ ਦੀ ਰਹਿਣ ਵਾਲੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਤਮਿਲ ਭਾਸ਼ਾ ਵਿੱਚ ਵੜੱਕਮ ਕਿਹਾ ਗਿਆ।
ਪ੍ਰਧਾਨ ਮੰਤਰੀ ਵੱਲੋਂ ਹਾਸੇ ਨਾਲ ਸਿਸਟਰ ਤੋਂ ਪੁੱਛਿਆ ਗਿਆ ਕਿ ਕੀ ਵੈਟਰਨਰੀ ਵਾਲੀ ਮੋਟੀ ਸੂਈ ਲੈ ਕੇ ਆਏ ਹੋ, ਤਾਂ ਇਸ ਗੱਲ ਤੇ ਨਰਸ ਵੀ ਮੁਸਕਰਾ ਪਈ, ਤੇ ਕਿਹਾ ਸਰ ਤੁਹਾਨੂੰ ਨਾਰਮਲ ਵੈਕਸੀਨ ਹੀ ਲਗਾਵਾਂਗੇ। ਨਰਸ ਨੂੰ ਨਹੀਂ ਪਤਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ covid 19 ਦੀ ਵੈਕਸੀਨ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੀ ਡੋਜ਼ 28 ਦਿਨਾਂ ਬਾਅਦ ਦਿੱਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …