ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਤੋਂ ਹੀ ਕੁਦਰਤੀ ਆਫਤ ਕੋਰੋਨਾ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਕਰੋਨਾ ਦੇ ਦੌਰ ਵਿੱਚ ਸੋਨੂੰ ਸੂਦ ਅਸਲ ਜਿੰਦਗੀ ਵਿੱਚ ਇੱਕ ਹੀਰੋ ਬਣ ਕੇ ਉੱਭਰੇ ਹਨ। ਜਿਨ੍ਹਾਂ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਬਹੁਤ ਸਾਰੇ ਲੋਕਾਂ ਲਈ ਮਸੀਹਾ ਬਣ ਕੇ ਮਦਦ ਕੀਤੀ ਹੈ। ਉੱਥੇ ਹੀ ਬਹੁਤ ਸਾਰੇ ਗਾਇਕਾਂ ਅਤੇ ਫ਼ਿਲਮੀ ਹਸਤੀਆਂ ਵੱਲੋਂ ਕਿਸਾਨੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੀ ਪਹਿਲੇ ਦਿਨ ਤੋਂ ਸਮਰਥਨ ਕੀਤਾ ਜਾ ਰਿਹਾ ਹੈ। ਆਏ ਦਿਨ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਰੀ ਦੁਨੀਆਂ ਤੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਕ੍ਰਿਕਟ ਦੀ ਦੁਨੀਆ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫ਼ਿਲਮੀ ਜਗਤ ਦੀ ਮਹਾਨ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਜੋੜੀ ਵੱਲੋਂ ਜਿਥੇ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕਰਨ ਲਈ 11 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਜਿਸ ਨਾਲ ਆਕਸੀਜਨ ਅਤੇ ਹੋਰ ਡਾਕਟਰੀ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਸਨ। ਇਕ ਵਾਰ ਫਿਰ ਵਿਰਾਟ ਅਤੇ ਅਨੁਸ਼ਕਾ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ।
ਉਨ੍ਹਾਂ ਵੱਲੋਂ ਇੱਕ ਬੱਚੇ ਦੀ ਜਾਨ ਬਚਾਉਣ ਲਈ 16 ਕਰੋੜ ਦੀ ਵੱਡੀ ਰਕਮ ਇਕੱਠੀ ਕੀਤੀ ਗਈ ਹੈ। ਬੱਚੇ ਦਾ ਇਲਾਜ ਕਰਨ ਵਾਸਤੇ ਅਯਾਂਸ਼ ਗੁਪਤਾ , ਜੋ ਸਪਾਈਨਲ ਮਸਕੁਲਰ ਨਾਮ ਦੀ ਬੀਮਾਰੀ ਤੋਂ ਪੀੜਤ ਸੀ। ਉਸਦੇ ਲਈ ਦਵਾਈਆਂ ਦੀ ਸਖ਼ਤ ਜ਼ਰੂਰਤ ਸੀ। ਜਿਸ ਵਾਸਤੇ ਉਸ ਬੱਚੇ ਦੇ ਨਾਮ ਤੇ ਟਵਿਟਰ ਅਕਾਊਂਟ ਬਣਾਇਆ ਗਿਆ ਸੀ। ਅਯਾਂਸ਼ ਦੇ ਇਲਾਜ਼ ਲਈ ਇਸ ਕੈਂਪੇਨ ਵਿਚ ਬਹੁਤ ਸਾਰੇ ਸਿਤਾਰਿਆਂ ਵੱਲੋਂ ਯੋਗਦਾਨ ਦਿੱਤਾ ਗਿਆ। ਜਿਨ੍ਹਾਂ ਵਿੱਚ ਅੰਮ੍ਰਿਤਾ ਸਿੰਘ, ਸਾਰਾ ਅਲੀ ਖਾਨ, ਅਰਜੁਨ ਕਪੂਰ, ਰਾਜ ਕੁਮਾਰ ਰਾਓ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ। ਵਿਰਾਟ ਅਤੇ ਅਨੁਸ਼ਕਾ ਵੱਲੋਂ ਇਨ੍ਹਾਂ ਸਾਰੇ ਸਿਤਾਰਿਆਂ ਦਾ ਧੰਨਵਾਦ ਕੀਤਾ ਗਿਆ।
ਜਿਨ੍ਹਾਂ ਸਭ ਦੇ ਸਹਿਯੋਗ ਨਾਲ ਮਾਸੂਮ ਬੱਚੇ ਦੀ ਜਿੰਦਗੀ ਬਚ ਸਕੀ ਹੈ। ਉਥੇ ਹੀ ਬੱਚੇ ਦੇ ਮਾਂ-ਬਾਪ ਵੱਲੋਂ ਕੋਹਲੀ ਅਤੇ ਅਨੁਸ਼ਕਾ ਦਾ ਧੰਨਵਾਦ ਕਰਦੇ ਹੋਏ ਆਖਿਆ ਗਿਆ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਇੱਕ ਪ੍ਰਸ਼ੰਸਕ ਦੇ ਤੌਰ ਤੇ ਪਿਆਰ ਕਰਦੇ ਸੀ, ਪਰ ਜੋ ਤੁਸੀਂ ਕੀਤਾ ਹੈ ਉਹ ਉਮੀਦਾਂ ਤੋਂ ਪਰੇ ਹੈ। ਵਿਰਾਟ ਤੇ ਅਨੁਸ਼ਕਾ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …