ਆਈ ਤਾਜ਼ਾ ਵੱਡੀ ਖਬਰ
ਰੋਜ਼ੀ ਰੋਟੀ ਦੀ ਖਾਤਰ ਜਿੱਥੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਜਾਂਦਾ ਹੈ ਜਿੱਥੇ ਜਾ ਕੇ ਉਹਨਾਂ ਵੱਲੋਂ ਭਾਰੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ। ਜਿਥੇ ਵਿਦੇਸ਼ਾਂ ਦੀ ਧਰਤੀ ਤੇ ਦਿਨ ਰਾਤ ਅਜਿਹੇ ਲੋਕਾਂ ਵੱਲੋਂ ਕੰਮ ਕੀਤਾ ਜਾਂਦਾ ਹੈ ਉੱਥੇ ਉਨ੍ਹਾਂ ਵੱਲੋਂ ਆਪਣੇ ਪਰਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਆਪਣੀਆਂ ਖੁਸ਼ੀਆਂ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਵਸਣ ਵਾਲੇ ਆਪਣੇ ਮਾਪਿਆਂ ਨੂੰ ਜਿੱਥੇ ਹਰ ਖੁਸ਼ੀ ਦੇਣ ਵਾਲੇ ਅਜਿਹੇ ਨੌਜਵਾਨ ਕਈ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਮਾਪਿਆਂ ਵੱਲੋਂ ਉਨ੍ਹਾਂ ਦੀ ਸੁੱਖ ਸ਼ਾਂਤੀ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਜੁੜੀਆਂ ਦੁਖਦਾਈ ਖਬਰਾਂ ਆ ਜਾਂਦੀਆਂ ਹਨ।
ਹੁਣ ਵਿਦੇਸ਼ ਤੋਂ ਆਏ ਇਕ ਫੋਨ ਜਾਨੀਹੀ ਪਰਵਾਰ ਵਿੱਚ ਕੀਰਨੇ ਪਾ ਦਿੱਤੇ ਹਨ ਅਤੇ ਸ਼ੱਕੀ ਵਿਅਕਤੀ ਦੀ ਮੌਤ ਹੋਣ ਨਾਲ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਭਾਰਟਾ ਤੋਂ ਸਾਹਮਣੇ ਆਇਆ ਹੈ, ਇਸ ਪਿੰਡ ਦੇ ਇਕ ਨੌਜਵਾਨ ਦੀ ਲਿਬਲਾਨ ਵਿਚ ਭੇਤਭਰੇ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਮਿਲਦੇ ਹੀ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ 13 ਸਾਲ ਪਹਿਲਾਂ ਜਿਥੇ ਘਰ ਦੀ ਆਰਥਿਕ ਸਥਿਤੀ ਦੇ ਚਲਦਿਆਂ ਹੋਇਆਂ ਅਵਤਾਰ ਚੰਦ ਤਾਰਾ ਚੱ ਰੋਜ਼ੀ ਰੋਟੀ ਦੀ ਖਾਤਰ ਲਿਬਲਾਨ ਚਲਾ ਗਿਆ ਸੀ ਜੋ ਪਰਿਵਾਰ ਵਿੱਚ ਸਾਰੇ ਭਰਾਵਾਂ ਤੋਂ ਛੋਟਾ ਸੀ।
ਉਥੇ ਹੀ ਹੁਣ ਲਿਬਲਾਨ ਤੋਂ ਪੁਲਿਸ ਵੱਲੋਂ ਫੋਨ ਕਰਕੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਸ ਨੂੰ ਸੁਣਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਉਥੇ ਹੀ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪਰ ਪੁੱਤਰ ਬਨਾਰਸੀ ਦਾਸ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਰਾ ਜਿੱਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਜਿਸ ਵੱਲੋਂ ਹੁਣ ਭਾਰਤ ਆਉਣ ਵਾਸਤੇ ਆਪਣੇ ਦੋਸਤਾਂ ਨੂੰ ਦਿੱਤੇ ਗਏ ਉਧਾਰ ਦਿਤੇ ਪੈਸੇ ਇਕੱਠੇ ਕੀਤੇ ਜਾ ਰਹੇ ਸਨ। ਉੱਥੇ ਹੀ ਉਸ ਦੀ ਲਾਸ਼ ਸੜਕ ਤੇ ਪਈ ਹੋਈ ਦੇਖੀ ਗਈ।
ਜਿਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਹੈ ਪਰ ਪਰਿਵਾਰ ਵੱਲੋਂ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ ਨੂੰ ਲੈ ਕੇਸ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਉਸਦਾ ਪਹਿਲਾ ਕੰਮ ਠੀਕ ਚੱਲ ਰਿਹਾ ਸੀ ਪਰ ਕਰੋਨਾ ਦੇ ਸਮੇਂ ਕੰਮ ਘੱਟ ਗਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …