Breaking News

ਵਿਦੇਸ਼ ਚ ਇਥੇ ਹੋਇਆ ਰੇਲ ਗੱਡੀ ਚ ਲੋਕਾਂ ਤੇ ਭਿਆਨਕ ਹਮਲਾ – ਭੱਜ ਭੱਜ ਬਚਾਈ ਲੋਕਾਂ ਨੇ ਜਾਨ ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਭਾਰਤ ਦੇਸ਼ ਦੇ ਵਿੱਚ ਲਗਾਤਾਰ ਹੀ ਅਪਰਾਧੀਆਂ ਦੇ ਵੱਲੋਂ ਅਪਰਾਧ ਦੇ ਨਾਲ ਸਬੰਧਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਇਹ ਅਪਰਾਧੀ ਇੰਨੇ ਜ਼ਿਆਦਾ ਬੇਖੌਫ ਹੋ ਚੁੱਕੇ ਹਨ , ਕਿ ਇਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਡਰ ਦੇ ਸ਼ਰ੍ਹੇਆਮ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ । ਭਾਰਤ ਦੇਸ਼ ਦੇ ਵਿਚ ਹੁਣ ਕ੍ਰਾਈਮ ਦਾ ਗ੍ਰਾਫ ਲਗਾਤਾਰ ਹੀ ਵਧਦਾ ਹੈ ਨਜ਼ਰ ਆ ਰਿਹਾ ਹੈ ਬੇਸ਼ੱਕ ਪੁਲੀਸ ਵੀ ਹੁਣ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਹੀ ਹੈ ਤੇ ਪੁਲੀਸ ਦੇ ਵੱਲੋਂ ਵੀ ਖ਼ੁਦ ਸਖਤੀ ਵਧਾਈ ਜਾ ਰਹੀ ਹੈ ਪਰ ਇਨ੍ਹਾਂ ਅਪਰਾਧੀਆਂ ਦੇ ਹੌਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਜਿੱਥੇ ਭਾਰਤ ਦੇਸ਼ ਦੇ ਵਿਚ ਇਹ ਕ੍ਰਾਈਮ ਗ੍ਰਾਫ ਲਗਾਤਾਰ ਵਧ ਰਿਹਾ ਹੈ , ਉਥੇ ਹੀ ਵਿਦੇਸ਼ਾਂ ਦੇ ਵਿਚ ਵੀ ਅਪਰਾਧੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਇੱਕ ਵਾਰ ਵੀ ਨਹੀਂ ਸੋਚਦੇ , ਇਹ ਅਪਰਾਧੀ ਕੁਝ ਛੋਟੀ ਮੋਟੀ ਵਾਰਦਾਤ ਨੂੰ ਅੰਜਾਮ ਨਹੀਂ ਦਿੰਦੇ ਸਗੋਂ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਘਟਨਾ ਨੂੰ ਅੰਜ਼ਾਮ ਦਿੰਦੇ ਹਨ ।

ਇਹ ਅਪਰਾਧੀ ਅਜਿਹੀਆ ਘਟਨਾਵਾਂ ਨੂੰ ਵਾਰਦਾਤ ਦਿੰਦੇ ਹਨ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹੀ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਘਟਨਾ ਨੂੰ ਅਪਰਾਧੀਆਂ ਦੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ ਟੋਕੀਓ ਦੇ ਵਿਚ। ਜਿੱਥੇ ਅੱਜ ਯਾਤਰੀ ਟ੍ਰੇਨ ਦੇ ਡੱਬੇ ਚ ਇਕ ਅਣਪਛਾਤਾ ਵਿਅਕਤੀ ਚੜ੍ਹ ਗਿਆ, ਜਿਸ ਨੇ ਸੱਤ ਲੋਕਾਂ ਨੂੰ ਚਾਕੂ ਮਾਰ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੂਰੀ ਘਟਨਾ ਦੌਰਾਨ ਘੱਟੋ ਘੱਟ ਦੱਸ ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ।

ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹਮਲਾਵਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਬਾਰੇ ਅਜੇ ਤਕ ਇਹ ਹੀ ਪਤਾ ਚੱਲ ਪਾਇਆ ਕਿ ਉਸ ਦੀ ਉਮਰ ਵੀਹ ਦੇ ਨੇੜੇ ਹੈ । ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰ ਕੇ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਜੋ ਲੋਕ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਹਨ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਕੋਕੁਰੁਓ ਸਟੇਸ਼ਨ ਨੇੜੇ ਕੇਈਯੋ ਟਰੇਨ ਦੇ ਅੰਦਰ ਹੋਈ,ਪਰ ਅਜੇ ਤੱਕ ਪੁਲੀਸ ਨੂੰ ਇਹ ਪਤਾ ਨਹੀਂ ਚੱਲ ਰਿਹਾ ਹੈ ਕਿ ਦੋਸ਼ੀ ਦੇ ਵੱਲੋਂ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …