Breaking News

ਵਿਦੇਸ਼ ਗਈ ਜਲੰਧਰ ਦੀ ਕੁੜੀ ਨੂੰ 1 ਮਹੀਨੇ ਬਾਅਦ ਮਿਲੀ ਇਸ ਤਰਾਂ ਮੌਤ, ਛਾਇਆ ਸਾਰੇ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਜਦੋਂ ਘਰ ਦੇ ਹਾਲਾਤ ਠੀਕ ਨਹੀਂ ਹੁੰਦੇ ਤਾਂ ਇਨਸਾਨ ਇਨ੍ਹਾਂ ਨੂੰ ਲੀਹ ਉਪਰ ਕਰਨ ਵਾਸਤੇ ਕਈ ਤਰਾਂ ਦੀਆਂ ਕੋਸ਼ਿਸ਼ਾਂ ਕਰਦਾ ਹੈ। ਜਿਸ ਵਿਚ ਉਹ ਵੱਖ-ਵੱਖ ਤਰ੍ਹਾਂ ਦੇ ਕਿੱਤੇ ਅਪਣਾਉਂਦਾ ਹੈ ਤਾਂ ਜੋ ਉਸਨੂੰ ਰੁਜ਼ਗਾਰ ਪ੍ਰਾਪਤ ਹੋ ਸਕੇ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਸਹੀ ਢੰਗ ਨਾਲ ਚਲਾ ਸਕੇ। ਕਈ ਵਾਰੀ ਆਪਣੇ ਇਸ ਰੁਜ਼ਗਾਰ ਦੀ ਖਾਤਰ ਉਸ ਨੂੰ ਵਿਦੇਸ਼ਾਂ ਦੇ ਵਿੱਚ ਵੀ ਜਾਣਾ ਪੈਂਦਾ ਹੈ। ਜਿੱਥੇ ਜਾ ਕੇ ਉਹ ਮਜ਼ਦੂਰੀ ਕਰ ਵੀ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕਈ ਵਾਰ ਇਨਸਾਨ ਦਾ ਹਾਲਾਤਾਂ ਅੱਗੇ ਵੱਸ ਨਹੀਂ ਚੱਲਦਾ ਅਤੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ।

ਇਕ ਦੁ ਖ ਦਾ ਈ ਖਬਰ ਸੁਨਣ ਵਿੱਚ ਆ ਰਹੀ ਹੈ ਕਿ ਘਰ ਦੀ ਗਰੀਬੀ ਨੂੰ ਦੂਰ ਕਰਨ ਗਈ ਇੱਕ ਕੁੜੀ ਆਪਣੇ ਪਰਿਵਾਰ ਤੋਂ ਹਮੇਸ਼ਾ ਲਈ ਦੂਰ ਹੋ ਗਈ। ਵਿਦੇਸ਼ ਦੇ ਵਿਚ ਇਸ ਕੁੜੀ ਦੀ ਮੌਤ ਹੋਈ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਜਿਸ ਦੀ ਮ੍ਰਿਤਕ ਦੇਹ ਨੂੰ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਨਾਲ ਉਸ ਦੇ ਘਰ ਲਿਆਂਦਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਲੜਕੀ ਦਾ ਨਾਮ ਮੀਨੂੰ ਸੀ ਜਿਸ ਦੇ ਪਿਤਾ ਦਾ ਨਾਮ ਮੰਗੇਸ਼ ਕੁਮਾਰ ਸੀ।

ਮੀਨੂੰ ਦੀ ਉਮਰ 22 ਸਾਲ ਸੀ ਅਤੇ ਉਹ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਸੀ। ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਵਾਸਤੇ ਉਹ ਦੁਬਈ ਵਿਖੇ ਕੰਮ ਕਰਨ ਦੇ ਲਈ ਗਈ ਸੀ। ਜਿੱਥੇ ਕੁਝ ਦਿਨ ਮਗਰੋਂ ਹੀ ਬਿਮਾਰ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਡਾ. ਐਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਆਖਿਆ ਕਿ ਪੰਜਾਬ ਨਾਲ ਸਬੰਧਤ ਇਕ ਲੜਕੀ ਦੀ ਦੁਬਈ ਵਿਚ ਮੌਤ ਹੋ ਗਈ ਹੈ। ਫਿਰ ਉਨ੍ਹਾਂ ਨੇ ਉਕਤ ਲੜਕੀ ਦੇ ਵਾਰਸਾਂ ਦੀ ਪੰਜਾਬ ਵਿੱਚ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਇਸ ਟਰੱਸਟ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਪੁਲਸ ਦੀ ਮਦਦ ਦੇ ਨਾਲ ਜਲੰਧਰ ਰਹਿੰਦੀ ਉਸ ਦੀ ਇਕੱਲੀ ਵਿਧਵਾ ਮਾਂ ਨੂੰ ਸੰਪਰਕ ਕਰ ਮੀਨੂੰ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਮੀਨੂੰ ਇਕ ਮਹੀਨਾ ਪਹਿਲਾਂ ਹੀ ਦੁਬਈ ਪੁੱਜੀ ਸੀ ਜਿਥੇ ਉਸ ਨੂੰ ਪਹੁੰਚਾਉਣ ਵਾਲੇ ਲੋਕਾਂ ਨੇ ਉਸ ਦੀ ਬਿਮਾਰ ਹਾਲਤ ਵਿਚ ਵੀ ਉਸ ਉਪਰ ਬਕਾਇਆ ਰਾਸ਼ੀ ਦੇਣ ਦੇ ਲਈ ਦਬਾਅ ਬਣਾਇਆ ਗਿਆ। ਜਦੋਂ ਮੀਨੂੰ ਦੀ ਹਾਲਤ ਜ਼ਿਆਦਾ ਗੰ-ਭੀ-ਰ ਹੋ ਗਈ ਤਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ

ਜਿੱਥੇ ਉਸ ਦੀ ਮੌਤ ਹੋ ਗਈ। ਭਾਰਤੀ ਦੂਤਾਵਾਸ ਨੇ ਸਾਰੀ ਕਾਗਜ਼ੀ ਕਾਰਵਾਈ ਕਰਵਾ ਕੇ ਮੀਨੂੰ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਅੰਮ੍ਰਿਤਸਰ ਭੇਜ ਦਿੱਤਾ ਗਿਆ। ਜਿੱਥੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖ ਮੈਂਬਰਾਂ ਦੀ ਮੌਜੂਦਗੀ ਦੇ ਵਿਚ ਐਂਬੂਲੈਂਸ ਰਾਹੀਂ ਮੀਨੂੰ ਦੀ ਮ੍ਰਿਤਕ ਦੇਹ ਨੂੰ ਜਲੰਧਰ ਲਈ ਰਵਾਨਾ ਕੀਤਾ ਗਿਆ‌। ਟਰੱਸਟ ਨੇ ਆਖਿਆ ਕਿ ਉਹ ਮ੍ਰਿਤਕ ਦੇ ਸੰਸਕਾਰ ਦਾ ਸਾਰਾ ਖ਼ਰਚਾ ਚੁੱਕੇਗਾ ਅਤੇ ਉਸ ਦੀ ਵਿਧਵਾ ਮਾਂ ਨੂੰ ਗੁਜ਼ਾਰੇ ਵਾਸਤੇ 2,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਦਿੱਤੀ ਜਾਵੇਗੀ। ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 216 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਅ ਚੁੱਕੇ ਹਨ। ਉਨ੍ਹਾਂ ਨੇ ਅਪੀਲ ਕਰਦੇ ਹੋਏ ਆਖਿਆ ਕਿ ਲੋਕ ਵਿਦੇਸ਼ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …